(ਸਮਾਜ ਵੀਕਲੀ)
ਕੱਤਕ ਦੀ ਪੁੰਨਿਆ ਨੂੰ ਚੜ੍ਹਿਆ ਸੀ,
ਜੱਗ ਨੂੰ ਰਸ਼ਨਾਉਣ ਵਾਲਾ ਚੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਪੈਦਲ ਘੁੰਮੀਆਂ ਸੀ ਚਾਰੇ ਦਿਸ਼ਾਵਾਂ,
ਬਾਬਾ ਨਾਨਕ ਸੀ ਧੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਬਾਬੇ ਨਾਨਕ ਨੂੰ ਗਏ ਭੁੱਲ ਸਾਰੇ,
ਬਾਬੇ ਹਰੇਕ ਨੇ ਲੱਭੇ ਵੰਨ ਸੁਵੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਭਾਗੋ ਦਾ ਠੁਕਰਾਇਆ ਭੋਜ਼ ਸ਼ਾਹੀ,
ਲਾਲੋ ਦਾ ਖਾਧਾ ਰੁੱਖਾ ਮਿੱਸਾ ਮੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਜ਼ਾਤ ਪਾਤ ਦਾ ਸੀ ਉਸ ਖੰਡਨ ਕੀਤਾ,
ਤੂੰ ਉੱਚੀ ਚੁੱਕੇ ਜ਼ਾਤ ਵਾਲੀ ਫੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਵਲੀ ਕੰਧਾਰੀ ਤੇ ਕੌਡੇ ਰਾਖਸ਼ ਦਾ,
ਬਾਬੇ ਦਿੱਤਾ ਸੀ ਹੰਕਾਰ ਭੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਬਾਣੀ ਵਿੱਚ ਕੀਤਾ ਔਰਤ ਦਾ ਸਤਿਕਾਰ,
ਤੂੰ ਔਰਤ ਨੂੰ ਸਮਝੇ ਗੋਲੀ ਰੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਰੋਜ਼ਾਨਾ ਉੱਚੀਆਂ ਲਾ ਲਾ ਕੇ ਹੇਕਾ,
ਝੂਠੀ ਕਰਾਈ ਜਾਨਾਂ ਧੰਨ ਧੰਨ ਬੇਲੀ।
ਜੇਕਰ ਤੂੰ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਉਪਰਲੇ ਮਨੋਂ ਹੀ ਕਰਦਾ ਗੱਲ ਬਾਬੇ ਦੀ,
ਸੁਣਨ ਲੱਗਾ ਬੰਦ ਕਰ ਲੈਨਾਂ ਕੰਨ ਬੇਲੀ।
ਜੇ ਲਹਿਰੀ ਬਾਬੇ ਨਾਨਕ ਨੂੰ ਮੰਨਦਾ ਏ,
ਤੇ ਉਸ ਦੀ ਗੱਲ ਵੀ ਲੈ ਮੰਨ ਬੇਲੀ।
ਬਲਬੀਰ ਸਿੰਘ ਲਹਿਰੀ।
ਮੋਬਾਇਲ9815467002