ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀ 17 ਸਾਲ ਅਤੇ 19 ਸਾਲ ਹਾਕੀ ਟੀਮ ਨੇ ਜੋਨ ਪੱਧਰੀ ਮੁਕਾਬਲਿਆਂ ਵਿੱਚੋਂ ਜਿੱਤੇ ਦੋ ਸਿਲਵਰ ਮੈਡਲ।

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨੀਂ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਦਾਮਪੁਰ ਵਿਖੇ ਚੱਲ ਰਹੇ ਜੋਨ ਪੱਧਰੀ ਹਾਕੀ ਟੂਰਨਾਮੈਂਟ ਵਿੱਚ ਸਕੂਲ ਦੀ 17 ਅਤੇ 19 ਸਾਲ  ਲੜਕਿਆਂ ਦੀ ਟੀਮ ਨੇ ਭਾਗ ਲਿਆ। ਜਿਸ ਵਿੱਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੀ 17 ਅਤੇ 19 ਸਾਲ ਹਾਕੀ ਟੀਮ  ਨੇ ਦੋ ਸਿਲਵਰ ਮੈਡਲ ਜਿੱਤ ਕੇ ਸਕੂਲ, ਕੋਚ, ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਟੀਮ ਦੇ ਸਕੂਲ ਪਰਤਨ ਤੇ ਕੋਚ ਸਤਨਾਮ ਸਿੰਘ ਸਮੇਤ ਸਾਰੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ,ਸਕੂਲ ਚੇਅਰਮੈਨ  ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ, ਕਮਲਦੀਪ ਸਿੰਘ ਝਨੇੜੀ, ਡਾਇਰੈਕਟਰ ਅਤੇ ਪ੍ਰਬੰਧਕ ਡਾ: ਗੁਰਮੀਤ ਸਿੰਘ ਜੀ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਢੇਰੋਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਅਤੇ ਇਸ ਜੇਤੂ ਮੁਹਿੰਮ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਜਾਰੀ ਰੱਖਣ ਲਈ ਪ੍ਰੇਰਨਾ ਦਿੱਤੀ। ਮੌਕੇ ਤੇ ਕੋਚ ਸਤਪਾਲ ਸਿੰਘ, ਸੰਦੀਪ ਸਿੰਘ ਅਤੇ ਸਮੂਹ ਸਕੂਲ ਸਟਾਫ਼ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਜਪਾ ਹਰ ਘਰ ਤਿਰੰਗਾ ਮੁਹਿੰਮ ਨੂੰ ਹਰ ਘਰ ਨਾਲ ਜੋੜੇਗੀ,ਇਹ ਮੁਹਿੰਮ 11 ਅਗਸਤ ਤੋਂ ਸ਼ੁਰੂ ਹੋ ਕੇ ਤਿੰਨ ਦਿਨ ਚੱਲੇਗੀ
Next article24 ਨੂੰ ਲੈਸਟਰ ਚ ਕਰਵਾਈਆ ਜਾਣਗੀਆਂ ਪੁਰਾਤਨ ਵਿਰਾਸਤੀ ਖੇਡਾਂ