(ਸਮਾਜ ਵੀਕਲੀ) ਦੋਸਤੋ ਭਦੌੜ ਤੋਂ ਬਹੁਤ ਹੀ ਪੜ੍ਹੇ ਲਿਖੇ ਪੰਜਾਬੀ ਲੋਕ ਗਾਇਕ ਬਲਵਿੰਦਰ ਮਾਨ ਦਾ ਟੈਲੀਫੂਨ ਆਇਆ ਕਿ ਮੇਰੇ ਕੋਲ ਪ੍ਰਸਿੱਧ ਗੀਤਕਾਰ ਅਤੇ ਉੱਘੇ ਸਮਾਜ ਸੇਵੀ ਜਸਵੰਤ ਸਿੰਘ ਬੋਪਾਰਏ ਜੀ ਬੈਠੇ ਹਨ ਇਹ ਰੋਸਾ ਕਰਦੇ ਹਨ ਕਿ, ‘ ਆਪਣੇ ਮਿੱਤਰ ਪਿਆਰੇ ਅਮਰੀਕ ਸਿੰਘ ਤਲਵੰਡੀ ਤੇ ਆਪਾਂ ਐਨਾ ਮਾਣ ਕਰਦੇ ਹਾਂ ਪਰ ਉਹ ਆਪਣੀ ਲਾਇਬ੍ਰੇਰੀ ਨੂੰ ਭੁੱਲੇ ਹੀ ਫਿਰਦੇ ਹਨ ਇਹ ਕਹਿੰਦੇ ਪਿਛਲੇ ਦਿਨੀਂ ਉਹਨਾਂ ਬਾਰੇ ਪੜ੍ਹਿਆ ਸੀ ਕਿ ਉਹਨਾਂ ਨੇ ਜਗਰਾਉਂ ਅਤੇ ਹਠੂਰ ਦੀਆਂ ਲਾਇਬ੍ਰੇਰੀਆਂ ਨੂੰ 50-50 ਪੁਸਤਕਾਂ ਭੇਟ ਕੀਤੀਆਂ ਹਨ ਅਤੇ ਆਪਣੇ ਕੋਲੋਂ ਦੀਵਾਨੇ ਪਿੰਡ ਦੀ ਲਾਇਬ੍ਰੇਰੀ ਵਿੱਚ ਵੀ ਹਾਜ਼ਰੀ ਲਗਵਾ ਕੇ ਮੁੜ ਗਏ ਹਨ’।ਅੱਜ ਅਸੀਂ ਤੁਹਾਨੂੰ ਮਿੱਠਾ ਜਿਹਾ ਉਲਾਮਾਂ ਵੀ ਦੇਵਾਂਗੇ “ਦਵਿੰਦਰ ਸਤਿਆਰਥੀ ਯਾਦਗਾਰੀ ਲਾਇਬ੍ਰੇਰੀ ਭਦੌੜ (ਬਰਨਾਲਾ) ਲਈ 50 ਪੁਸਤਕਾਂ ਵੀ ਲੈ ਕੇ ਜਾਵਾਂਗੇ।ਮੈਂ ਕਿਹਾ ਹੁਕਮ ਕਰੋ ਮੈਂ ਤੁਹਾਡੇ ਕੋਲ ਆ ਜਾਂਦਾ ਹਾਂ।ਉਹ ਕਹਿੰਦੇ ਅਸੀਂ ਤੁਹਾਨੂੰ ਐਨੀ ਤਕਲੀਫ ਨਹੀਂ ਦੇਣੀ ਚਾਹੁੰਦੇ ਅਸੀਂ ਅੱਜ ਖੁਦ ਤੁਹਾਡੇ ਕੋਲ ਆ ਰਹੇ ਹਾਂ।ਦੋਸਤੋ ਕੱਲ੍ਹ ਮੇਰੇ ਕੋਲ਼ ਵੀ ਖੁੱਲ੍ਹਾਂ ਸਮਾਂ ਸੀ ਅਸੀਂ ਰੱਜ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਵਾਪਸੀ ‘ਤੇ ਉਹਨਾਂ ਨੂੰ ਮੈਂ ਲਾਇਬ੍ਰ੍ਰੇਰੀ ਵਾਸਤੇ 50 ਪੁਸਤਕਾਂ ਵੀ ਦੇ ਦਿੱਤੀਆਂ ਸਨ ।ਦੋਸਤੋ ਇਹ ਓਹੀ ਬਲਵਿੰਦਰ ਮਾਨ ਹੈ ਜਿਸ ਨੇ ਮੇਰੇ ਸਭਿਆਚਾਰਕ ਗੀਤਾਂ ਉੱਪਰ ਐੱਮ.ਫਿੱਲ.ਕੀਤੀ ਹੈ ਹੁਣ ਪੀ.ਐਚ.ਡੀ.ਕਰ ਰਿਹਾ ਹੈ ਇਹਨਾਂ ਦਾ ਮੇਰੇ ਤੇ ਮਾਣ ਕਰਨਾ ਬਣਦਾ ਵੀ ਹੈ।ਦੋਸਤੋ ਤੁਸੀਂ ਸਾਡੀ ਕੱਲ ਦੀ ਮਿਲਣੀ ਅਤੇ ਮੇਰਾ ਲਾਇਬ੍ਰੇਰੀ ਨੂੰ ਪੁਸਤਕਾਂ ਭੇਟ ਕਰਨ ਨੂੰ ਕਿਵੇਂ ਵੇਖ ਰਹੇ ਹੋ ਜਦੋਂ ਦੱਸੋਂਗੇ ਅਸੀਂ ਤਿੰਨੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂਗੇ ਜੀ।
-ਅਮਰੀਕ ਸਿੰਘ ਤਲਵੰਡੀ ਕਲਾਂ-
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly