ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡੇਰਾ ਸ਼੍ਰੀ 108 ਸੰਤ ਸਰਵਣ ਦਾਸ ਜੀ ਸਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਧਰਮਗੁਰੂ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਅਤੇ ਸਨੇਹੇ ਅਨੁਸਾਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਨਿਰੰਤਰ ਸੇਵਾਵਾਂ ਚੱਲ ਰਹੀਆਂ ਹਨ। ਇਸ ਦੇ ਤਹਿਤ 2500 ਲੋਕਾਂ ਲਈ ਲੰਗਰ ਭੇਜਿਆ ਗਿਆ। ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਕਿਹਾ ਕਿ “ਮਨੁੱਖਤਾ ਦੀ ਸੇਵਾ ਹੀ ਸੱਚੀ ਭਗਤੀ ਹੈ। ਜਿੱਥੇ ਕੋਈ ਦੁਖੀ ਜਾਂ ਪੀੜਤ ਹੈ, ਉਥੇ ਉਸਦੀ ਸਹਾਇਤਾ ਕਰਨਾ ਹੀ ਸਾਡੇ ਗੁਰੂਆਂ ਦੀ ਸਿੱਖਿਆ ਹੈ।” ਇਸ ਸੇਵਾ ਨੂੰ ਅੱਗੇ ਵਧਾਉਣ ਵਿੱਚ ਡੇਰੇ ਦੇ ਸੇਵਾਦਾਰ ਸ਼੍ਰੀਮਾਨ ਹਰਦੇਵ ਦਾਸ, ਸੰਤ ਲੇਖਰਾਜ, ਸ਼੍ਰੀਮਾਨ ਕਰਮ ਚੰਦ ਜੀ, ਡਾ. ਸਤੀਸ਼ ਸੁਮਨ, ਡਾ. ਕਮਲ ਸਾਂਪਲਾ, ਸੁਰਿੰਦਰ ਰਵਿਦਾਸੀਆ, ਬਾਬਾ ਟੇਕ ਚੰਦ ਅਤੇ ਸਾਲਗ ਰਾਮ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਡੇਰੇ ਵੱਲੋਂ ਕਿਹਾ ਗਿਆ ਹੈ ਕਿ ਹੜ੍ਹ ਪੀੜਤ ਪਰਿਵਾਰਾਂ ਲਈ ਇਹ ਸਹਾਇਤਾ ਲਗਾਤਾਰ ਜਾਰੀ ਰਹੇਗੀ ਅਤੇ ਹੋਰ ਵੀ ਸੇਵਾਵਾਂ ਅਗਲੇ ਦਿਨਾਂ ਵਿੱਚ ਕੀਤੀਆਂ ਜਾਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



