HOME ਹੜ ਪੀੜਤ ਪਰਿਵਾਰਾਂ ਦੀ ਮੱਦਦ ਕਰਨ ਵਾਸਤੇ ਇਲਾਕਾ ਨਿਵਾਸੀਆਂ/ਦੋਵੇਂ ਸਭਾਵਾਂ ਦੇ ਮੈਂਬਰਾਂ...

ਹੜ ਪੀੜਤ ਪਰਿਵਾਰਾਂ ਦੀ ਮੱਦਦ ਕਰਨ ਵਾਸਤੇ ਇਲਾਕਾ ਨਿਵਾਸੀਆਂ/ਦੋਵੇਂ ਸਭਾਵਾਂ ਦੇ ਮੈਂਬਰਾਂ ਨੂੰ ਆਰਥਿਕ ਸਹਾਇਤਾ ਕਰਨ ਦੀ ਅਪੀਲ

6

ਸਮਾਜ ਵੀਕਲੀ ਯੂ ਕੇ

ਬਹੁਜਨ ਹਿਤਾਏ ਬਹੁਜਨ ਸੁਖਾਏ

ਜਿਸ ਤਰਾਂ ਆਪ ਸਭ ਭਲੀ ਭਾਂਤੀ ਜਾਣਦੇ ਹੋ ਕਿ ਹਸਦਾ ਵਸਦਾ ਪੰਜਾਬ ਪਿਛਲੇ ਕਰੀਬ 15 ਦਿਨਾ ਤੋਂ ਬੁਰੀ ਤਰਾਂ ਨਾਲ ਹੜ੍ਹਾਂ ਦੀ ਮਾਰ ਝੇਲ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ਦਾ ਜੀਵਨ ਬੁਰੀ ਤਰਾਂ ਪ੍ਰਭਾਵਤ ਹੋਇਆ ਹੈ।
ਇਸ ਕਰਕੇ ਬੋਧੀਸਤਵ ਅੰਬੇਡਕਰ ਸਕੂਲ ਫੂਲਪੁਰ ਧਨਾਲ ਜਲੰਧਰ ਅਤੇ “ਜ਼ਿੰਦਗੀ-ਏ-ਆਸ” NGO “ਵਲੋਂ ਸਾਂਝੇ ਤੌਰ ਤੇ” ਹੜ ਪੀੜਤ ਪਰਿਵਾਰਾਂ ਦੀ ਮੱਦਦ ਕਰਨ ਵਾਸਤੇ ਇਲਾਕਾ ਨਿਵਾਸੀਆਂ/ਦੋਵੇਂ ਸਭਾਵਾਂ ਦੇ ਮੈਂਬਰਾਂ ਨੂੰ ਆਰਥਿਕ ਸਹਾਇਤਾ (ਮਾਲੀ ਮਦਦ) ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਉਸਦੇ ਨਾਲ ਹੀ ਇਹ ਵੀ ਅਪੀਲ ਕੀਤੀ ਜਾਂਦੀ ਹੈ ਕੇ ਘਰਾਂ ਵਿੱਚ ਵਾਧੂ ਪਏ ਚੰਗੀ ਹਾਲਤ ਵਾਲੇ ਕੱਪੜਿਆਂ, ਕੰਬਲਾਂ, ਰਜਾਈਆ, ਜੁੱਤੀਆਂ, ਸੈਂਡਲ, ਬਰਤਨਾਂ ਅਤੇ ਹੋਰ ਲੋੜਵੰਦਾਂ ਦੇ ਕੰਮ ਆ ਸਕਣ ਵਾਲ਼ੀਆ ਵਸਤੂਆਂ ਵੀ ਸਭਾ ਕੋਲ ਜਮਾਂ ਕਰਵਾਈਆ ਜਾਣ ਤਾਂ ਜੋ ਸਮੇਂ ਸਿਰ ਲੋੜਵੰਦਾ ਦੀ ਉਚਿਤ ਮਦਦ ਕੀਤੀ ਜਾ ਸਕੇ।
ਇਕ ਵਾਰ ਫੇਰ ਦੋਵੇਂ ਹੀ ਸਭਾਵਾਂ ਵਲੋਂ ਸਮੂਹ ਮੈਂਬਰਾਂ ਨੂੰ ਹੋਰ ਵੀ ਵੱਧ ਤੋਂ ਵੱਧ ਸੱਜਣਾ ਨਾਲ ਸੰਪਰਕ ਕਰਕੇ ਸਹਿਯੋਗ ਕਰਨ ਦੀ ਅਪੀਲ ਕਰਨ ਲਈ ਵੀ ਬੇਨਤੀ ਕੀਤੀ ਜਾਂਦੀ ਹੈ।

ਬੋਧੀਸਤਵ ਅੰਬੇਡਕਰ ਸਕੂਲ ਫੂਲਪੁਰ ਧਨਾਲ, ਜਲੰਧਰ ਅਤੇ
ਜ਼ਿੰਦਗੀ-ਏ-ਆਸ, NGO

ਸੰਪਰਕ ਲਈ :
ਹੁਸਨ ਲਾਲ ਬੌਧ : 9988393442
ਕਰਨਲ (ਰਿਟ) ਸਰਬਜੀਤ ਸਿੰਘ ਸੋਖੀ : 9876697891
🙏🏻ਬੋਧੀਸਤਵ ਅੰਬੇਡਕਰ ਐਜੂਕੇਸ਼ਨ ਸੋਸਾਇਟੀ
ਪੀ.ਐਨ.ਬੀ. ਲਾਂਬੜਾ ਜਲੰਧਰ
ਏ.ਸੀ. ਨੰ. 05642151003636
ਆਈ.ਐਫ.ਐਸ.ਸੀ. ਪੀ.ਐਨ.ਬੀ. 00564010
Note -: 👉ਇਸ ਨਾਲ ਇੱਕ ਜਰੂਰੀ ਬੇਨਤੀ ਇਹ ਹੈ ਕਿ ਜਿਸ ਵੀ ਦਾਨੀ ਸੱਜਣ ਨੇ ਪੈਸੇ ਭੇਜਣੇ ਹਨ ਉਹ screen shot ਲੈ ਕੇ ਉੱਪਰ ਦਿਤੇ ਨੰਬਰਾਂ ਤੇ ਜਰੂਰ ਭੇਜੋ ਜੀ।
👉ਜਿਸ ਨੇ ਵੀ ਸੂਟ ਜਾ ਕੋਈ ਹੋਰ ਬਿਸਤਰ ਵਰਗੇ ਕੱਪੜੇ ਦੇਣੇ ਹਨ ਤਾਂ ਉਸ ਨੂੰ ਕਿਰਪਾ ਕਰਕੇ ਲਿਫਾਫੇ ਵਿੱਚ ਪੈਕ ਕਰਕੇ ਜ਼ਮਾ ਕਰਵਾਇਆ ਜਾਵੇ ।
👉ਅਗਰ ਕਿਸੇ ਨੇ ਕੋਈ ਸੂਟ ਦੇਣਾ ਹੈ ਜਾਂ ਪੈਂਟ ਕਮੀਜ ਦੇਣੀ ਹੈ ਉਹ ਉਸ ਨੂੰ ਦੋ ਦੋ ਟਾਂਕੇ ਲਾ ਕੇ ਇਕੱਠਾ ਪੈਕ ਕਰਕੇ ਦੇਵੇ।

Previous articleਡੇਰਾ ਸਚਖੰਡ ਬੱਲਾਂ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਸੇਵਾ
Next articleबाढ़ पीड़ितों को सहायता प्रदान करने की अपील