HOME ਡੇਰਾ ਬੱਲਾਂ ਨੂੰ ਧੁਦਿਆਲ ਦੀ ਸੰਗਤ ਨੇ ਆਪਣੀ ਕਣਕ ਦੀ ਸੇਵਾ ਭੇਜੀ

ਡੇਰਾ ਬੱਲਾਂ ਨੂੰ ਧੁਦਿਆਲ ਦੀ ਸੰਗਤ ਨੇ ਆਪਣੀ ਕਣਕ ਦੀ ਸੇਵਾ ਭੇਜੀ

1

ਸਰੀ/ ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਧੰਨ ਧੰਨ ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਦੇ ਆਸ਼ੀਦਵਾਦ ਨਾਲ ਡੇਰਾ ਸੱਚਖੰਡ ਬੱਲਾਂ ਲਈ ਹਰ ਸਾਲ ਦੀ ਤਰ੍ਹਾਂ ਪਿੰਡ ਧੁਦਿਆਲ ਦੀ ਸਮੂਹ ਸੰਗਤ ਵਲੋਂ ਕਣਕ ਦੀ ਸੇਵਾ ਅਤੇ ਹੋਰ ਰਸਦਾਂ ਗੁਰੂ ਮਹਾਰਾਜ ਜੀ ਨੇ ਪਾਵਨ ਚਰਨਾਂ ਵਿੱਚ ਅਰਪਤ ਕੀਤੀਆਂ ਗਈਆਂ । ਇਸ ਮੌਕੇ ਸਰਪੰਚ ਓਂਕਾਰ ਸਿੰਘ ਰਾਣਾ ਦੀ ਅਗਵਾਈ ਹੇਠ ਸੰਗਤ ਨੇ ਡੇਰਾ ਸੱਚਖੰਡ ਬੱਲਾਂ ਵਿੱਚ ਜਾ ਕੇ ਮੱਥਾ ਟੇਕਿਆ । ਪਿੰਡ ਤੋਂ ਤੁਰਨ ਵੇਲੇ ਸਾਰੀ ਸੰਗਤ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਜਿਨ੍ਹਾਂ ਸੰਗਤਾਂ ਨੇ ਆਪਣਾ ਤਿਲ ਫੁੱਲ ਪਾ ਕੇ ਇਹ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ, ਸਮੂਹ ਸੇਵਾਦਾਰਾਂ ਵਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ । ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ ਸਤਿਗੁਰ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਗਤ ਦੀ ਸੇਵਾ ਪ੍ਰਵਾਨ ਕਰਦਿਆਂ ਉਹਨਾਂ ਨੂੰ ਚੜ੍ਹਦੀ ਕਲਾ ਤੇ ਕਾਮਯਾਬੀ ਦਾ ਆਸ਼ੀਰਵਾਦ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕ ਅਮਾਨ ਅਲੀ ਖਾਨ ਨੇ ਸੰਤ ਰਾਮਾ ਨੰਦ ਜੀ ਨੂੰ ਯਾਦ ਕਰਦਿਆਂ ਟਰੈਕ ‘ਬੱਲਾਂ ਦਾ ਉਹ ਸੂਰਜ’ ਕੀਤਾ ਰਿਲੀਜ਼
Next articleਲੋਕ ਗਾਇਕ ਦਲਵਿੰਦਰ ਦਿਆਲਪੁਰੀ ‘ਤੂਫਾਨ ਆ ਗਿਆ’ ਟ੍ਰੈਕ ਨਾਲ ਹੋ ਰਿਹਾ ਸਾਰੇ ਸਰੋਤਿਆਂ ਦੇ ਰੂਬਰੂ