HOME ਲੋਕ ਗਾਇਕ ਦਲਵਿੰਦਰ ਦਿਆਲਪੁਰੀ ‘ਤੂਫਾਨ ਆ ਗਿਆ’ ਟ੍ਰੈਕ ਨਾਲ ਹੋ ਰਿਹਾ ਸਾਰੇ...

ਲੋਕ ਗਾਇਕ ਦਲਵਿੰਦਰ ਦਿਆਲਪੁਰੀ ‘ਤੂਫਾਨ ਆ ਗਿਆ’ ਟ੍ਰੈਕ ਨਾਲ ਹੋ ਰਿਹਾ ਸਾਰੇ ਸਰੋਤਿਆਂ ਦੇ ਰੂਬਰੂ

4

ਸਰੀ /ਵੈਨਕੂਵਰ  (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਆਰ ਜੇ ਬੀਟਸ ਤੇ ਰਾਮ ਭੋਗਪੁਰੀਆ ਦੀ ਪੇਸ਼ਕਸ਼ ਵਿੱਚ ਮੇਲਿਆਂ ਦੇ ਬਾਦਸ਼ਾਹ ਗਾਇਕ ਦਲਵਿੰਦਰ ਦਿਆਲਪੁਰੀ ‘ਤੂਫਾਨ ਆ ਗਿਆ’ ਟਾਈਟਲ ਨਾਲ ਸਰੋਤਿਆਂ ਦੇ ਵਿੱਚ ਭਰਪੂਰ ਹਾਜ਼ਰੀ ਦੇਣ ਲਈ ਜਲਦੀ ਹਾਜ਼ਰ ਹੋ ਰਿਹਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਰਾਮ ਭੋਗਪੁਰੀਆ ਅਤੇ ਵੀਡੀਓ ਡਾਇਰੈਕਟਰ ਬਾਬਾ ਕਮਲ ਨੇ ਦੱਸਿਆ ਕਿ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੂੰ ਗਾਇਕੀ ਦੀ ਪੂਰਨ ਸੂਝ ਬੂਝ ਹੈ ਅਤੇ ਉਹ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਜੀ ਦਾ ਲਾਡਲਾ ਸ਼ਾਗਿਰਦ ਹੈ । ਜਿਸ ਨੇ ਪੰਜਾਬ ਦੀ ਧਰਤੀ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਗਾਇਕੀ ਮਾਂ ਬੋਲੀ ਦਾ ਕੱਦ ਆਪਣੇ ਗੀਤਾਂ ਰਾਹੀਂ ਉੱਚਾ ਕੀਤਾ ਹੈ । ਬੇਸ਼ੱਕ ਉਸ ਦੇ ਗੀਤਾਂ ਦੇ ਟਾਈਟਲ ਕੁਝ ਹੱਟਵੇਂ ਹੁੰਦੇ ਹਨ, ਪਰ ਉਹ ਲੋਕ ਦਿਲਾਂ ਤੇ ਰਾਜ ਕਰਨ ਵਾਲਾ ਸੰਜੀਦਾ ਗਾਇਕ ਹੈ । ਜਿਸ ਨੂੰ ਲੋਕ ਚਾਹ ਕੇ ਮੇਲਿਆਂ ਵਿੱਚ ਅਤੇ ਹੋਰ ਪ੍ਰੋਗਰਾਮਾਂ ਵਿੱਚ ਸੁਣਦੇ ਹਨ । ਇਸ ਟ੍ਰੈਕ ਨੂੰ ਜਿੰਦਰ ਖਾਨਪੁਰੀਆ ਤੇ ਰਾਮ ਭੋਗਪੁਰੀਆ ਨੇ ਕਲਮਬੱਧ ਕੀਤਾ ਹੈ । ਸੰਗੀਤ ਨਰਾਇਣ ਸ਼ਰਮਾ ਦਾ ਹੈ। ਮਨੀਸ਼ ਸ਼ਰਮਾ ਇਸ ਦੇ ਡਾਇਰੈਕਟਰ ਹਨ ਅਤੇ ਸੁੱਖ ਵਾਲੀਆ ਇਸਦੇ ਕੋ ਪ੍ਰੋਡਿਊਸਰ ਬੰਨੀ ਸ਼ਰਮਾ ਦਾ ਇਹ ਪ੍ਰੋਜੈਕਟ ਹੈ ਤੇ ਬਾਬਾ ਕਮਲ ਇਸਦੇ ਡਾਇਰੈਕਟਰ । ਮਨੀਸ਼ ਠੁਕਰਾਲ ਇਸ ਟ੍ਰੈਕ ਦੇ ਐਡੀਟਰ ਹਨ ਤੇ ਸ਼ੰਕਰ ਦੇਵਾ ਡੀਓਪੀ । ਕੁਲਵੰਤ ਕਾਂਤੀ ਅਸਿਸਟੈਂਟ ਡਾਇਰੈਕਟਰ ਹਨ। ਰਾਮ ਭੋਗਪੁਰੀਆ ਨੂੰ ਪੂਰਨ ਆਸ ਹੈ ਕਿ ਇਸ ਟ੍ਰੈਕ ਨੂੰ ਸਰੋਤੇ ਪੂਰੇ ਉਤਸਾਹ ਨਾਲ ਸੁਣਨਗੇ ਤੇ ਇਸ ਨੂੰ ਪ੍ਰਮੋਟ ਕਰਨਗੇ । ਇਸ ਟ੍ਰੈਕ ਦਾ ਪੋਸਟਰ ਸੋਸ਼ਲ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੇਰਾ ਬੱਲਾਂ ਨੂੰ ਧੁਦਿਆਲ ਦੀ ਸੰਗਤ ਨੇ ਆਪਣੀ ਕਣਕ ਦੀ ਸੇਵਾ ਭੇਜੀ
Next articleਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤਾਂ ਰਾਮਾ ਨੰਦ ਜੀ ਦੀ ਯਾਦ ਵਿੱਚ 25 ਮਈ ਨੂੰ ਲੱਗੇਗਾ ਖੂਨਦਾਨ ਕੈਂਪ – ਅਜੇ ਗਾਹਟ ਅਮਰੀਕਾ