ਸਤਿਗੁਰ ਸੁਆਮੀ ਨਿਰੰਜਨ ਦਾਸ ਮਹਾਰਾਜ ਨੇ ਕੀਤਾ ਪੋਸਟਰ ਕੀਤਾ ਰਿਲੀਜ਼
ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ ) -ਡੇਰਾ ਸਤਿਗੁਰ ਸੁਆਮੀ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਕੌਮ ਦੇ ਅਮਰ ਸ਼ਹੀਦ ਸ਼੍ਰੀਮਾਨ ਸੰਤ ਰਾਮਾ ਨੰਦ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਇਕ ਧਾਰਮਿਕ ਟਰੈਕ ਸ਼ਰਧਾਂਜਲੀ ਭੇਂਟ ਕਰਦਿਆਂ ‘ਬੱਲਾਂ ਦਾ ਉਹ ਸੂਰਜ’ ਟਾਈਟਲ ਹੇਠ ਗਾਇਕ ਅਮਾਨ ਅਲੀ ਖਾਨ ਨੇ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਪਾਸੋਂ ਆਸ਼ੀਰਵਾਦ ਲੈਣ ਉਪਰੰਤ ਉਹਨਾਂ ਤੋਂ ਪੋਸਟਰ ਰਿਲੀਜ਼ ਕਰਵਾ ਕੇ ਇਸ ਟਰੈਕ ਨੂੰ ਸੰਗਤ ਦੀ ਝੋਲੀ ਪਾਇਆ ਹੈ । ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਨੇ ਆਪਣਾ ਆਸ਼ੀਰਵਾਦ ਦੇ ਕੇ ਉਕਤ ਗਾਇਕ ਨੂੰ ਹਮੇਸ਼ਾ ਸਮਾਜ ਦੇ ਹਿੱਤਾਂ ਵਿੱਚ ਕਾਰਜਸ਼ੀਲ ਹੋਣ ਲਈ ਦ੍ਰਿੜ ਕੀਤਾ। ਇਹ ਟ੍ਰੈਕ ਡੇਰਾ ਸੱਚਖੰਡ ਬੱਲਾਂ ਅਤੇ ਬੱਲਾਂ ਟੀ ਵੀ ਦੀ ਪੇਸ਼ਕਸ਼ ਹੈ । ਇਸ ਰਚਨਾ ਦੇ ਗੀਤਕਾਰ ਗੋਲਡੀ ਦਰਦੀ ਇਟਲੀ ਹਨ। ਮਿਊਜਿਕ ਬਿੰਨੀ ਸਿੰਘ ਦਾ ਹੈ ਅਤੇ ਵੀਡੀਓ ਸੁਖਜਿੰਦਰ ਵਿਰਦੀ ਵਲੋਂ ਬਾਕਮਾਲ ਤਰੀਕੇ ਨਾਲ ਫਿਲਮਾਇਆ ਗਿਆ ਹੈ। ਇਸ ਟਰੈਕ ਦੀ ਸ਼ਬਦਾਵਲੀ ਬ੍ਰਹਮਲੀਨ ਸੰਤ ਰਾਮਾ ਨੰਦ ਮਹਾਰਾਜ ਜੀ ਦੇ ਚਰਨਾਂ ਨੂੰ ਨਤਮਸਤਕ ਹੈ ਅਤੇ ਕੌਮ ਦੇ ਮਹਾਨ ਸੰਤ ਰਾਮਾ ਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੰਗਤ ਨੂੰ ਇਕ ਵਾਰ ਫੇਰ ਮਹਾਰਾਜ ਜੀ ਦੀ ਯਾਦ ਨਾਲ ਗਾਇਕ ਅਮਾਨ ਅਲੀ ਖਾਨ ਨੇ ਜੋੜਿਆ ਹੈ ।



