ਹੁਸ਼ਿਆਰਪੁਰ /ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ) ਇਤਿਹਾਸਕ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਗਮਨ ਦਿਵਸ ਸ਼ਰਧਾਪੂਰਵ ਨਾਲ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕਥਾ ਕੀਰਤਨ ਦੀਵਾਨ ਸਜਾਏ ਗਏ। ਬਾਬਾ ਕੇਵਲ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਉਹਨਾਂ ਦੱਸਿਆ ਕਿ ਅੱਜ ਵਾਲੇ ਦਿਨ ਭਾਦੋਂ ਦੇ ਜੇਠੇ ਐਤਵਾਰ ਸੰਨ 1515 ਈਸਵੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਖੁਰਾਲਗੜ੍ਹ ਸਾਹਿਬ ਆਏ ਉਹਨਾਂ ਨੇ ਬਾਬਾ ਧੰਨਾ, ਦੇਵੀਆ ਜੀ ਦੇ ਘਰ ਨੂੰ ਪਵਿੱਤਰ ਕੀਤਾ ਅਤੇ ਸੰਗਤਾਂ ਨੂੰ ਤੀਰਥ ਬਖਸ਼ਿਸ਼ ਕੀਤਾ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਚਾਕਰ ਨੇ ਦੱਸਿਆ ਕਿ ਇਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ 4 ਸਾਲ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਅਤੇ ਇਲਾਕੇ ਦੇ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਿਆ। ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਧਾਰਮਿਕ ਸਮਾਗਮ ਮੌਕੇ ਤੇ ਸੰਗਤਾਂ ਦੀ ਸਹੂਲਤ ਲਈ ਮਾਤਾ ਕਲਸਾਂ ਯਾਤਰੀ ਨਿਵਾਸ ਦਾ ਨੀਹ ਪੱਥਰ ਡਿਪਟੀ ਸਪੀਕਰ ਸ. ਜੈ ਸਿੰਘ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੇ ਕਰ ਕਮਲਾਂ ਨਾਲ ਨੀਹ ਪੱਥਰ ਰੱਖਿਆ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਤੇ ਦਿਨ ਪ੍ਰਤੀ ਦਿਨ ਦੇਸ਼ ਦੇ ਕੋਨੇ ਕੋਨੇ ਤੋਂ ਅਤੇ ਵਿਦੇਸ਼ ਦੀ ਧਰਤੀ ਤੋਂ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਇਥੇ ਮਾਤਾ ਕਲਸਾਂ ਜੀ ਦੇ ਨਾਮ ਤੇ ਯਾਤਰੀ ਨਿਵਾਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਜਿਸ ਦਾ ਕੰਮ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਡਿਪਟੀ ਸਪੀਕਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਤੇ ਸਰਪੰਚ ਸੁਰਿੰਦਰ ਸਿੰਘ ਅੰਬੇਡਕਰ ਨਗਰ, ਸਰਪੰਚ ਪਰਮਜੀਤ ਸਿੰਘ ਗੜ੍ਹੀ ਮਾਨਸੋਵਾਲ, ਸਰਪੰਚ ਬਲਜਿੰਦਰ ਸਿੰਘ ਨੈਣਵਾਂ , ਸਰਪੰਚ ਸੰਜੀਵ ਸਿੰਘ ਭਵਾਨੀਪੁਰ , ਸਰਪੰਚ ਜੋਗਿੰਦਰ ਸਿੰਘ ਮੈਰਾ , ਸਰਪੰਚ ਦੀਪਕ ਕੁਮਾਰ ਹੈਬੋਵਾਲ, ਸਰਪੰਚ ਮੋਹਨ ਸਿੰਘ ਗੱਦੀਵਾਲ, ਸਰਪੰਚ ਮਹਿੰਦਰ ਪਾਲ ਗੱਦੀਵਾਲ , ਸਰਪੰਚ ਸਲਿੰਦਰ ਪਾਲ ਸਿੰਘ ਮਾਛੀਵਾੜਾ ਸਾਹਿਬ, ਸਰਪੰਚ ਕੁਲਦੀਪ ਸਿੰਘ ਭੋਰਾ ਹਾਜ਼ਰ ਹੋਏ। ਇਸ ਮੌਕੇ ਤੇ ਸੰਤ ਬਾਬਾ ਲਖਬੀਰ ਸਿੰਘ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਮੇਟੀ ਮੈਂਬਰ ਚੇਅਰਮੈਨ ਡਾਕਟਰ ਕੁਲਵਰਨ ਸਿੰਘ,ਬਾਬਾ ਕੇਵਲ ਸਿੰਘ,ਮੱਖਣ ਸਿੰਘ ਵਾਹਿਦਪੁਰੀ,ਬਾਬਾ ਨਰੇਸ਼ ਸਿੰਘ, ਕੈਸ਼ੀਅਰ ਹਰਭਜਨ ਸਿੰਘ,ਬਾਬਾ ਸੁਖਦੇਵ ਸਿੰਘ,ਸੁਰਿੰਦਰ ਸਿੰਘ,ਚਰਨ ਭਾਰਤੀ, ਵਿਪਨ ਕੁਮਾਰ, ਡਾ. ਜਸਵੀਰ ਵਿੱਕੀ, ਜੀਤ ਸਿੰਘ ਚੌਧਰੀ ,ਰੋਸ਼ਨ ਲਾਲ ਨੈਨਮਾ, ਜਥੇਦਾਰ ਬਲਜੀਤ ਸਿੰਘ, ਬਿੰਦਰ ਸਿੰਘ, ਸਤਪਾਲ ਸਿੰਘ, ਗੁਰਮੁੱਖ ਸਿੰਘ, ਸੇਵਾਦਾਰ ਹਰਮਨ ਸਿੰਘ, ਵਿਸ਼ਾਲ ਸਿੰਘ, ਵਿਵੇਕ ਸਿੰਘ, ਸਾਹਿਲ ਸੂਦ, ਤਰਲੋਕ ਸਿੰਘ, ਜਤਨ ਸਿੰਘ,ਗਗਨਦੀਪ ਸਿੰਘ, ਜਸਪਾਲ ਸਿੰਘ,ਗੋਰਵ ਗੜਸ਼ੰਕਰ, ਰਜਿੰਦਰ ਸਿੰਘ, ਮਹਿੰਗਾ ਸਿੰਘ,ਪ੍ਰੇਮ ਸਿੰਘ ਲੋਹਟ, ਬਿਕਰ ਸਿੰਘ ਨੱਤ, ਸੁਰਜੀਤ ਸਿੰਘ ਨੰਗਲ, ਕੁਲਦੀਪ ਸਿੰਘ ਮਾਛੀਵਾੜਾ, ਸੁਰਿੰਦਰ ਸਿੰਘ,ਭਾਗ ਸਿੰਘ, ਜਸਵਿੰਦਰ ਵਿੱਕੀ, ਗੁਰਮੇਜ ਪੇਟਰ, ਕੁਲਵੀਰ ਸਿੰਘ, ਸੁੱਚਾ ਸਿੰਘ, ਸੂਬੇਦਾਰ ਬਖਸ਼ੀਸ਼ ਸਿੰਘ ਜਗਜੀਤ ਸਿੰਘ ਸੀਆਈਡੀ, ਮੋਹਣ ਸਿੰਘ ਬਘੋਰਾ, ਐਡਵੋਕੇਟ ਰਾਮ ਸਿੰਘ, ਗੁਰਦੇਵ ਸਿੰਘ ਲੁਧਿਆਣਾ, ਲਖਵਿੰਦਰ ਸਿੰਘ,ਮੇਵਾ ਸਿੰਘ,ਕੁਲਵੰਤ ਭੂਨੋ,ਬੂਟਾ ਸਿੰਘ ਦਾਦ, ਡਾਕਟਰ ਹਰਭਜ ਮਹਿਮੀ,ਪੰਡਿਤ ਗੋਪਾਲ ਕ੍ਰਿਸ਼ਨ, ਜਿੰਦੂ ਖੇਪੜ, ਰਿਟਾਇਰਡ ਏਐਸਆਈ ਵਾਸਦੇਵ, ਹਰਦੇਵ ਕੁਮਾਰ ਗੁਲ ਮਾਰਗ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


