ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)– ਪੰਜਾਬ ਦੀ ਸਾਹਿਤਕ ਅਦਬੀ ਵਿਰਾਸਤ ਦੇ ਪ੍ਰਤੀਨਿਧ ਸ਼ਾਇਰ ਸ਼ਿਰੀ ਰਾਮ ਜੀ ਅੱਜ ਸਵੇਰ ਸਰੀਰਕ ਤੌਰ ‘ਤੇ ਵਿਛੋੜਾ ਦੇ ਗਏ ਹਨ ।ਉਹਨਾਂ ਦਾ ਅੰਤਿਮ ਸੰਸਕਾਰ ਮੁਹਾਲੀ ਵਿਖੇ ਕੀਤਾ ਗਿਆ।ਪੰਜਾਬੀ ਗ਼ਜ਼ਲ ਦੀ ਸਥਾਪਤੀ ਲਈ ਵੱਡੇ ਕਾਰਜ ਕਰਨ ਵਾਲੇ ਸ਼ਿਰੀ ਰਾਮ ਅਰਸ਼ ਦਾ ਜਨਮ 15 ਦਸੰਬਰ 1934 ਨੂੰ ਲੁਧਿਆਣਾ ਵਿਖੇ ਹੋਇਆ ਸੀ। ਉਹ ਪੰਜਾਬ ਲੋਕ ਸੰਪਰਕ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ 1992 ਵਿੱਚ ਸੇਵਾਮੁਕਤ ਹੋਏ ਸਨ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨ. ਸਕੱਤਰ ਪ੍ਰੋ.ਸੰਧੂ ਵਰਿਆਣਵੀ ਅਤੇ ਦਫ਼ਤਰ ਸਕੱਤਰ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਕਿਹਾ ਕਿ ਸ਼ਿਰੀ ਰਾਮ ਅਰਸ਼ ਪੰਜਾਬੀ ਸਾਹਿਤ ਦੇ ਥੰਮ੍ਹ ਗ਼ਜ਼ਲਕਾਰ ਸਨ।ਉਹਨਾਂ ਦੇ ਜਾਣ ਨਾਲ਼ ਪਰਿਵਾਰ ਦੇ ਨਾਲ- ਨਾਲ ਪੰਜਾਬੀ ਸਾਹਿਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਹਨਾਂ ਕਿਹਾ ਕਿ ਸ਼ਿਰੀ ਰਾਮ ਅਰਸ਼ ਆਪਣੇ ਵੱਡੇ ਵੀਰ ਸਾਬਕਾ ਵਿਧਾਇਕ ਚੌਧਰੀ ਅਜੀਤ ਕੁਮਾਰ ਦੇ ਪਦ ਚਿੰਨ੍ਹਾਂ ‘ਤੇ ਚੱਲਦੇ ਹੋਏ ਸਾਰੀ ਜ਼ਿੰਦਗੀ ਦੱਬੇ ਕੁਚਲੇ,ਨਿਤਾਣੇ ਤੇ ਲੋੜਵੰਦ ਵਰਗ ਦੀ ਆਵਾਜ਼ ਬੁਲੰਦ ਕਰਦੇ ਰਹੇ। ਪੰਜਾਬੀ ਗ਼ਜ਼ਲ ਰਚਨਾਕਾਰੀ ਵਿੱਚ ਉਨ੍ਹਾਂ ਦਾ ਵਿਸ਼ੇਸ਼ ਮੁਕਾਮ ਸੀ। ਉਨ੍ਹਾਂ ਦੀਆਂ ਲਿਖਤਾਂ ਵਿੱਚ ਰਬਾਬ (ਗਜ਼ਲ ਸੰਗ੍ਰਹਿ -1975) ਅਗਨਾਰ (ਕਾਵਿ – ਸੰਗ੍ਰਹਿ, 1975)ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ,(1984)ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ, 1987) ਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ,1993)ਸਪਰਸ਼ (ਕਾਵਿ ਸੰਗ੍ਰਹਿ,1985) ਪੁਰਸਲਾਤ”(ਗਜ਼ਲ ਸੰਗ੍ਰਹਿ,1981)ਗ਼ਜ਼ਲ ਸਮੁੰਦਰ”(ਗਜ਼ਲ ਸੰਗ੍ਰਹਿ, 1989) “ਅਗੰਮੀ ਨੂਰ “(ਮਹਾਂਕਾਵਿ, 1994)ਪੰਥ ਸਜਾਇਓ ਖਾਲਸਾ”(ਮਹਾਂਕਾਵਿ,1999) ਸਮੁੰਦਰ ਸੰਜਮ”(ਗਜ਼ਲ ਸੰਗ੍ਰਹਿ,2001) ਤੁਮ ਚੰਦਨ(ਮਹਾਂ ਕਾਵਿ(2002) ਗੁਰੂ ਮਿਲਿਓ ਰਵਿਦਾਸ “(ਮਹਾਂਕਾਵਿ ਹਿੰਦੀ,2005) ਪ੍ਰਮੁੱਖ ਹਨ। ਉਨ੍ਹਾਂ ਦਾ ਇੱਕ ਨਾਵਲ ਸੰਦਲੀ ਪੌਣ (ਨਾਵਲ) ਤੇ ਵਾਰਤਕ ਸੰਗ੍ਰਹਿ ਅਲੋਕਾਰੀ ਸ਼ਕਤੀ ਗੁਰੂ ਰਾਮਦਾਸ ਯਾਦਗਾਰੀ ਲਿਖਤਾਂ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਸ਼ਿਰੀ ਰਾਮ ਅਰਸ਼ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ, ਪੰਜਾਬ ਸਾਹਤਿਕ ਮੰਚ ਦੇ ਪ੍ਰਧਾਨ ਕੁਲਵਿੰਦਰ ਗਾਖਲ, ਦੋਆਬਾ ਸਾਹਿਤ ਸਭਾ ਲਧਾਣਾ ਝਿੱਕਾ ਦੇ ਉਪ ਪ੍ਰਧਾਨ ਗੁਰਦੀਪ ਸਿੰਘ ਸੈਣੀ, ਕਲਮਾਂ ਦੀ ਪਰਵਾਜ਼ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ,ਅਦਬੀ ਦੁਨੀਆ ਜਲੰਧਰ ਦੇ ਪ੍ਰਧਾਨ ਜਗਦੀਸ਼ ਡਾਲੀਆ, ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਦੇ ਚੇਅਰਮੈਨ ਮੱਖਣ ਲੁਹਾਰ, ਤੇ ਹੋਰ ਸਾਹਿਤਕਾਰਾਂ ਅਮਰਜੀਤ ਸਿੰਘ ਸੰਧੂ,ਮੱਖਣ ਮਾਨ, ਭਗਵੰਤ ਰਸੂਲਪੁਰੀ,ਨਕਾਸ਼ ਚਿੱਤੇਵਾਣੀ, ਮਿੱਤਰ ਮਨਜੀਤ, ਰੇਸ਼ਮ ਚਿੱਤਰਕਾਰ,ਦੇਸ ਰਾਜ ਕਾਲੀ, ਚਰਨਜੀਤ ਸਮਾਲਸਰ, ਮਾਲਾ ਅੱਗਰਵਾਲ, ਸਤਪਾਲ ਸਾਹਲੋਂ, ਸੋਹਣ ਸਹਿਜਲ, ਪਵਨ ਭੰਮੀਆਂ, ਸਵਿੰਦਰ ਸੰਧੂ,ਪ੍ਰੋ.ਅਕਵੀਰ ਕੌਰ,ਸ਼ਮੀ ਜਲੰਧਰੀ, ਦਾਦਰ ਪੰਦੋਰਵੀ, ਕੇਸਰ ਕਰਮਜੀਤ,ਗੁਰਮੁਖ ਲੁਹਾਰ,ਗੁਰਨਾਮ ਬਾਵਾ, ਪ੍ਰਿੰਸੀਪਲ ਪਰਮਜੀਤ ਜੱਸਲ, ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



