ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫੇਲ੍ਹ, ਡਰੱਗ ਮਾਫੀਆ ਕਾਲਜਾਂ ਤੋਂ ਪ੍ਰਾਇਮਰੀ ਸਕੂਲਾਂ ਤੱਕ ਪਹੁੰਚਿਆ ਬਸਪਾ ਨੇ ਕੀਤਾ ਰੋਸ ਮਾਰਚ ਪੰਜਾਬ ਸੰਭਾਲੋ ਮੁਹਿੰਮ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਇਹ ਮੰਗ ਪੱਤਰ ਅੱਜ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਜਲੰਧਰ ਦੇ ਡੀ ਸੀ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਹੈ ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸਿਰਫ਼ ਤਿੰਨ ਮਹੀਨੇ ਮੰਗੇਂ ਸਨ ਪਰ ਹੁਣ ਤਾਂ ਸਾਡੇ ਤਿੰਨ ਸਾਲ ਹੋ ਗਏ ਹਨ ਇਸ ਸਰਕਾਰ ਦੇ ਮੁੱਖੀ ਸਰਦਾਰ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਕਿ ਇਹ ਸਰਕਾਰ ਬੂਰੀ ਤਰਾਂ ਫੇਲ੍ਹ ਹੋਈ ਹੈ । ਕਰੀਮਪੁਰੀ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ ਵਿਖੇ ਤਿੰਨ ਠੇਕੇ ਅਤੇ ਤੀਹ ਬ੍ਰਾਂਚਾਂ ਖੋਲ੍ਹ ਕੇ ਰੱਖੀਆਂ ਹਨ ਇਨ੍ਹਾਂ ਨੇ ਖੁਰਾਲਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਉਣ ਦੀ ਥਾਂ ਅਪਵਿੱਤਰ ਬਣਾਕੇ ਰੱਖਣਾਂ ਚਾਹੁੰਦੀ ਹੈ,ਬਠੋਈ ਵਿਖੇ ਮਜ਼ਦੂਰਾਂ ਕੋਲੋਂ ਸਾਡੇ ਗਿਆਰਾਂ ਲੱਖ ਰੁਪਿਆ ਲੈ ਲਿਆ ਅਤੇ ਉਨ੍ਹਾਂ ਨੂੰ ਜ਼ਮੀਨ ਕਿਆ ਦੇਣੀ ਸੀ ਉਲਟਾ ਉਨ੍ਹਾਂ ਦੀ ਕੁੱਟ ਮਾਰ ਕੀਤੀ ਗਈ । ਕਰੀਮਪੁਰੀ ਸਾਹਿਬ ਨੇ ਉਨ੍ਹਾਂ ਕਾਂਗਰਸੀਆ ਨੂੰ ਵੀ ਕਿਹਾ ਕਿ ਜਿਹੜੇ ਲੀਡਰ ਤੁਹਾਨੂੰ ਟੱਟੂ ਘੋੜੇ ਦੱਸਦੇ ਹਨ ਤੁਸੀਂ ਵੀ ਉਨ੍ਹਾਂ ਨੂੰ ਦੱਸ ਦਿਓ ਕਿ ਅਸੀਂ ਵੀ ਹੁਣ ਸਾਹਿਬ ਕਾਸ਼ੀ ਰਾਮ ਜੀ ਦੇ ਸ਼ੇਰ ਬਣ ਗਏ ਹਨ ਇਸ ਲਈ ਬਸਪਾ ਦੇ ਨੀਲੇ ਝੰਡੇ ਨੂੰ ਚੁੱਕੋ।ਇਸ ਮੌਕੇ ਤੇ ਤੀਰਥ ਰਾਜਪੁਰਾ ਸਟੇਟ ਇੰਚਾਰਜ ਬਸਪਾ,ਲਾਲ ਚੰਦ ਔਜਲਾ ਜਨਰਲ ਸਕੱਤਰ ਬਸਪਾ ਇੰਚਾਰਜ ਵਿਧਾਨਸਭਾ ਹਲਕਾ ਫਿਲੌਰ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਜੋਨ ਜਲੰਧਰ, ਗੁਰਮੇਲ ਚੁੰਬਰ ਜਨਰਲ ਸਕੱਤਰ ਬਸਪਾ ਪੰਜਾਬ, ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਦਿਹਾਤੀ ਜਲੰਧਰ,ਰਵੀ ਕੁਮਾਰ ਅੱਪਰਾ ਉਪ ਪ੍ਰਧਾਨ ਦਿਹਾਤੀ ਜਲੰਧਰ, ਖੁਸ਼ੀ ਰਾਮ ਜ਼ਿਲ੍ਹਾ ਪ੍ਰਭਾਰੀ ਇੰਚਾਰਜ ਹਲਕਾ ਫਿਲੌਰ, ਸੁਖਵਿੰਦਰ ਬਿੱਟੂ ਪ੍ਰਧਾਨ ਹਲਕਾ ਫਿਲੌਰ, ਜਤਿੰਦਰ ਹੈਪੀ, ਸੁਸ਼ੀਲ ਵਿਰਦੀ,ਕਾਕੂ ਕਲਿਆਣ, ਜਸਵਿੰਦਰ ਗੰਨਾ ਪਿੰਡ,ਕਮਲ ਮਹਿੰਮੀ ਡਾ ਲਖਵੀਰ ਮੁਠੱਡਾ, ਹਰਮੇਸ਼ ਵਿਰਦੀ, ਗੁਰਦਿਆਲ ਵਿਰਕ,ਜਿੰਦਰ ਵਿਰਕ, ਜਸਵਿੰਦਰ ਝੱਲੀ, ਹੁਸਨ ਲਾਲ ਅਨੀਹਰ, ਨਾਨਕ ਅੱਪਰਾ, ਕਮਲਜੀਤ ਪੱਦੀ ਖਾਲਸਾ, ਗੁਰਦੀਪ ਲਸਾੜਾ, ਮੱਖਣ ਫਲਪੋਤਾ, ਸ਼ੰਕਰ ਗੁਰਾਇਆ,ਰਵੀ ਬੋਪਾਰਾਏ, ਮਹਿੰਦਰ ਤੇਹਿੰਗ, ਧਰਮਿੰਦਰ ਅਸਾਂ ਹੂਰ ਅਤੇ ਹੋਰ ਬਹੁਤ ਸਾਰੇ ਵਰਕਰਾਂ ਨੇ ਹਾਜ਼ਰੀ ਲਵਾਈ।
ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫੇਲ੍ਹ ਡਰੱਗ ਮਾਫੀਆ ਕਾਲਜਾਂ ਤੋਂ ਪ੍ਰਾਇਮਰੀ ਸਕੂਲਾਂ ਤੱਕ ਪਹੁੰਚਿਆ ਬਸਪਾ ਨੇ ਕੀਤਾ ਰੋਸ ਮਾਰਚ ਪੰਜਾਬ ਸੰਭਾਲੋ ਮੁਹਿੰਮ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ —ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



