ਰੂਹਾਂ ਦੀ ਗਹਿਰਾਈ….

ਬੂਟਾ ਕਾਹਨੇ ਕੇ

(ਸਮਾਜ ਵੀਕਲੀ)

ਰੂਹਾਂ ਦੀ ਗਹਿਰਾਈ ਦਾ ਸੱਜਣਾ ਅਹਿਸਾਸ ਕੀ ਦੱਸੀਏ
ਹਰ ਵੇਲੇ ਨਾਲ ਰਹਿੰਦੀ ਪਰਛਾਈਂ ਦੀ ਆਸ ਕੀ ਦੱਸੀਏ

ਇਸ਼ਕ ਸਮੁੰਦਰੋਂ ਗਹਿਰਾ,ਕੋਈ ਮਾਪ ਨਹੀਂ ਸਕਦਾ,
ਕੋਣ ਕਦ ਹੋਜੇ ਇਨ੍ਹਾਂ ਸਾਹਾਂ ਤੋਂ ਵੀ ਖਾਸ ਕੀ ਦੱਸੀਏ

ਤੇਰੀ ਇਕ ਦੀਦ ਦਾ ਹੀ ਸਹਾਰਾ ਏ ਮੈਨੂੰ ਯਾਰਾ
ਤੇਰੇ ਬਿਨ੍ਹਾਂ ਇਹ ਚਿੱਤ ਕਿੰਨਾ ਉਦਾਸ ਕੀ ਦੱਸੀਏ

ਮੰਨਜ਼ੂਰ ਕਰਲਾ ਸਾਡੇ ਪਾਕ ਇਸ਼ਕ ਨੂੰ ਇਕ ਵਾਰ
ਤੂੰ ਇਸ ਕਮਲੇ ਦਿਲ ਦੇ ਕਿੰਨਾ ਪਾਸ ਕੀ ਦੱਸੀਏ,

ਤੇਰੀ ਸੂਰਤ ਪਿਆਰੀ ਤੋਂ ਮੈਂ ਲੱਖ ਵਾਰੀ ਜਾਵਾਂ
ਖਿੜਦਾ ਹਰ ਰੰਗ ਦਾ ਲਿਬਾਸ ਕੀ ਦੱਸੀਏ

ਜੇ ਕੋਈ ਸ਼ਿਕਵਾ ਏ ਤੈਨੂੰ ਤਾਂ ਬੇਝਿਜਕ ਪੁੱਛ ਲਵੀਂ
“ਬੂਟਾ” ਤੇਰਾ ਹੀ ਹੈ ਦਾਸ ਕੀ ਦੱਸੀਏ???

ਬੂਟਾ ਕਾਹਨੇ ਕੇ

9877905335

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article?ਮਾਂ ਬੋਲੀ?
Next article“ਉਧਾਰਾ ਤਾਜ”