HOME ਸੰਘਣੀ ਧੁੰਦ ਕਾਰਨ ਕਾਠਗੜ੍ਹ ਮੋੜ ਨਜ਼ਦੀਕ ਅਣਪਛਾਤੇ ਟਰੱਕ ਨੇ ਭੂੰਗ ਨਾਲ਼ ਭਰੀ...

ਸੰਘਣੀ ਧੁੰਦ ਕਾਰਨ ਕਾਠਗੜ੍ਹ ਮੋੜ ਨਜ਼ਦੀਕ ਅਣਪਛਾਤੇ ਟਰੱਕ ਨੇ ਭੂੰਗ ਨਾਲ਼ ਭਰੀ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ।

1
ਟਰੈਕਟਰ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ , ਟਰੈਕਟਰ ਚਾਲਕ ਦਾ ਹੋਇਆ ਵਾਲ ਵਾਲ ਬਚਾ ਜਾਨੀ ਨੁਕਸਾਨ ਦਾ ਬਚਾਅ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਬਲਾਚੌਰ ਰੋਪੜ੍ਹ ਨੈਸ਼ਨਲ ਹਾਈਵੇ ਤੇ ਨੇੜੇ ਕਾਠਗੜ੍ਹ ਮੋੜ ਨਜ਼ਦੀਕ ਸਵੇਰੇ ਤੜਕ ਸਾਰ ਸੰਘਣੀ ਧੁੰਦ ਦੇ ਕਾਰਨ ਇੱਕ ਅਣਪਛਾਤੇ ਟਰੱਕ ਨੇ ਭੂੰਗ  ਲੱਦੀ ਟਰੈਕਟਰ ਟਰਾਲੀ ਨੂੰ ਸਾਈਡ ਮਾਰਨ ਦਾ ਸਮਾਚਾਰ ਪ੍ਰਾਪਤ ਹੈ।। ਇਸ ਐਕਸੀਡੈਂਟ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਕਾਠਗੜ੍ਹ ਮੋੜ ਨਜ਼ਦੀਕ ਕੋਈ ਐਕਸੀਡੈਂਟ ਹੋ ਗਿਆ ਹੈ। ਜਦ ਉਹਨਾਂ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਇੱਕ ਭੂੰਗ ਨਾ ਲੱਦੀ ਟਰੈਕਟਰ ਟਰਾਲੀ ਜਿਸ ਨੂੰ ਕੋਈ ਅਣਪਛਾਤੇ ਟਰੱਕ ਵਲੋਂ ਸਾਈਡ ਮਾਰ ਕੇ ਟਰੈਕਟਰ ਦੇ ਦੋ ਹਿੱਸੇ ਕਰ ਦਿੱਤੇ ਗਏ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਇਹ ਟਰੈਕਟਰ ਟਰਾਲੀ ਬਲਾਚੌਰ ਸਾਈਡ ਤੋਂ ਆ ਰਹੀ ਸੀ ਜੋ ਕਿ ਸ਼੍ਰੀ ਆਸ ਪੇਪਰ ਮਿੱਲ ਬਣਾਂ  ਵਿਖੇ ਭੂੰਗ ਉਤਾਰਨ ਜਾ ਰਹੀ ਸੀ ਉਹਨਾਂ ਨੇ ਦੱਸਿਆ ਕਿ ਸੰਘਣੀ ਧੁੰਨ ਹੋਣ ਕਾਰਨ ਜਦੋਂ ਟਰੈਕਟਰ ਟਰਾਲੀ ਕਾਠਗੜ੍ਹ ਮੋੜ ਨਜ਼ਦੀਕ ਪਹੁੰਚੀ ਤਾਂ ਪਿੱਛੇ ਉਹ ਆ ਰਹੇ ਇੱਕ ਅਣਪਛਾਤੇ ਟਰੱਕ ਨੇ ਟਰੈਕਟਰ ਨੂੰ ਸਾਈਡ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਹਿੱਸੇ ਹੋ ਗਏ। ਟਰੈਕਟਰ ਚਾਲਕ ਦਾ ਵਾਲ ਵਾਲ ਬਚਾਅ ਹੋ  ਜਾਣਕਾਰੀ ਅਨੁਸਾਰ ਟਰੱਕ ਚਾਲਕ ਟਰੱਕ ਲੈਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਤੇ ਐਸਐਸ ਦੀ ਟੀਮ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਸਰਵਿਸ ਰੋਡ ਤੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਗਿਆ ਅਤੇ ਨੈਸ਼ਨਲ ਹਾਈਵੇ ਦੀ ਰਿਕਵਰੀ ਵੈਨ ਅਤੇ ਹੈਡਰਿਆਂ ਦੀ ਮਦਦ ਟਰੈਕਟਰ ਟਰਾਲੀ ਨੂੰ  ਸਾਈਡ ਤੇ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟ ਗਏ। ਇਸ ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਘਣੀ ਧੁੰਦ ਕਾਰਨ ਤਿੰਨ ਕਾਰਾਂ ਆਪਸ ‘ਚ ਟਕਰਾਈਆਂ, ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ, ਜਾਨੀ ਨੁਕਸਾਨ ਦਾ ਰਿਹਾ ਬਚਾਅ
Next articleਬਲਾਕ ਨੂਰਪੁਰ ਬੇਦੀ ਵਿੱਚ ਸ਼ਾਂਤੀਪੂਰਨ ਚੋਣਾਂ ਪਿੱਛੇ ਪੁਲਿਸ ਦੀ ਅਥਾਹ ਮਿਹਨਤ, ਐਸਐਚਓ ਰੋਹਿਤ ਸ਼ਰਮਾ ਦੀ ਭੂਮਿਕਾ ਰਹੀ ਲਾਜਵਾਬ — ਡਾਕਟਰ ਦਵਿੰਦਰ ਬਜਾੜ, ਸਮਾਜ ਸੇਵੀ