HOME ਬਲਾਕ ਨੂਰਪੁਰ ਬੇਦੀ ਵਿੱਚ ਸ਼ਾਂਤੀਪੂਰਨ ਚੋਣਾਂ ਪਿੱਛੇ ਪੁਲਿਸ ਦੀ ਅਥਾਹ ਮਿਹਨਤ, ਐਸਐਚਓ...

ਬਲਾਕ ਨੂਰਪੁਰ ਬੇਦੀ ਵਿੱਚ ਸ਼ਾਂਤੀਪੂਰਨ ਚੋਣਾਂ ਪਿੱਛੇ ਪੁਲਿਸ ਦੀ ਅਥਾਹ ਮਿਹਨਤ, ਐਸਐਚਓ ਰੋਹਿਤ ਸ਼ਰਮਾ ਦੀ ਭੂਮਿਕਾ ਰਹੀ ਲਾਜਵਾਬ — ਡਾਕਟਰ ਦਵਿੰਦਰ ਬਜਾੜ, ਸਮਾਜ ਸੇਵੀ

1
ਰੂਪਨਗਰ /ਨੂਰਪੁਰਬੇਦੀ   (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਚਾਹੇ ਗੱਲ ਚਿੱਟੇ ਵਰਗੇ ਨਸ਼ਿਆਂ ਦੀ ਕਰੀਏ ਜਾਂ ਭੁੱਕੀ ਵਰਗੇ ਮਾਮਲਿਆਂ ਦੀ, ਚਾਹੇ ਚੋਣਾਂ ਦੌਰਾਨ ਬਣਦੇ ਤਣਾਅ ਅਤੇ ਸਿਆਸੀ ਮਾਹੌਲ ਦੀ ਗੱਲ ਹੋਵੇ—ਬਲਾਕ ਨੂਰਪੁਰ ਬੇਦੀ ਵਿੱਚ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਪਿੱਛੇ ਪੁਲਿਸ ਦੀ ਅਥਾਹ ਮਿਹਨਤ ਸਾਫ਼ ਨਜ਼ਰ ਆਈ। ਇਹ ਸਾਰੀਆਂ ਗੱਲਾਂ ਸਮਾਜ ਸੇਵੀ ਡਾਕਟਰ ਦਵਿੰਦਰ ਬਜਾੜ ਨੇ ਕਹਿੰਦਿਆਂ ਦੱਸਿਆ ਕਿ ਦਿਨ-ਰਾਤ ਨਿਰੰਤਰ ਡਿਊਟੀ, ਨੱਕਾ ਬੰਦੀ, ਗਸ਼ਤ, ਸ਼ਿਕਾਇਤਾਂ ਦੀ ਜਾਂਚ ਅਤੇ ਲੋੜ ਅਨੁਸਾਰ ਪਰਚੇ ਦਰਜ ਕਰਨ ਤੱਕ ਪੁਲਿਸ ਫੋਰਸ ਨੇ ਇੱਕ ਮਿੰਟ ਲਈ ਵੀ ਸੁਸਤਾਈ ਨਹੀਂ ਦਿਖਾਈ। ਖ਼ਾਸ ਕਰਕੇ ਇੱਕ ਐਸਐਚਓ, ਜਿਸ ਦੇ ਅਧੀਨ ਪੂਰਾ ਬਲਾਕ ਆਉਂਦਾ ਹੋਵੇ, ਉਸ ਲਈ ਬਲਾਕ ਪੱਧਰ ਦੀਆਂ ਚੋਣਾਂ ਕਰਵਾਉਣਾ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਡਾਕਟਰ ਦਵਿੰਦਰ ਬਜਾੜ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਐਸਐਚਓ ਰੋਹਿਤ ਸ਼ਰਮਾ ਨੇ ਬਾਖੂਬੀ, ਸੂਝ-ਬੂਝ ਅਤੇ ਇਮਾਨਦਾਰੀ ਨਾਲ ਨਿਭਾਈ। ਚੋਣਾਂ ਦੌਰਾਨ ਛੋਟੀ-ਮੋਟੀ ਇਲਜ਼ਾਮਬਾਜ਼ੀ ਤੋਂ ਇਲਾਵਾ ਕਿਸੇ ਵੀ ਕਿਸਮ ਦਾ ਵੱਡਾ ਲੜਾਈ-ਝਗੜਾ ਜਾਂ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋਣ ਵਾਲਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਉਹਨਾਂ ਨੇ ਦੱਸਿਆ ਕਿ ਜਦੋਂ ਇਸ ਸਬੰਧ ਵਿੱਚ ਐਸਐਚਓ ਰੋਹਿਤ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਮਿਲ ਰਹੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰਨਾ ਹੀ ਆਪਣੀ ਨੈਤਿਕ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਸਮਝਦੇ ਹਨ। ਐਸਐਚਓ ਰੋਹਿਤ ਸ਼ਰਮਾ ਨੇ ਆਪਣੇ ਸੀਨੀਅਰਾਂ ਦੀ ਖੁੱਲ੍ਹ ਕੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਬਹੁਤ ਵਧੀਆ ਇਨਸਾਨ ਹਨ ਅਤੇ ਹਮੇਸ਼ਾਂ ਅਧੀਨ ਕਰਮਚਾਰੀਆਂ ਨੂੰ ਸਹੀ ਦਿਸ਼ਾ ਅਤੇ ਕੀਮਤੀ ਸਿੱਖਿਆ ਦਿੰਦੇ ਹਨ, ਜਿਸ ’ਤੇ ਉਹ ਪੂਰੀ ਨਿਸ਼ਠਾ ਨਾਲ ਅਮਲ ਕਰਦੇ ਹਨ। ਡਾਕਟਰ ਦਵਿੰਦਰ ਬਜਾੜ ਨੇ ਇਹ ਵੀ ਕਿਹਾ ਕਿ ਐਸਐਚਓ ਰੋਹਿਤ ਸ਼ਰਮਾ ਸਿਰਫ਼ ਡਿਊਟੀ ਤੱਕ ਹੀ ਸੀਮਿਤ ਨਹੀਂ ਰਹੇ, ਸਗੋਂ ਸਮਾਜਿਕ ਸਰਗਰਮੀਆਂ ਵਿੱਚ ਵੀ ਉਹਨਾਂ ਦਾ ਯੋਗਦਾਨ ਸਰਾਹਣਯੋਗ ਰਿਹਾ ਹੈ। ਖ਼ਾਸ ਕਰਕੇ ਖੂਨ ਦਾਨ ਕੈਂਪਾਂ ਵਿੱਚ ਉਹਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਡਾਕਟਰ ਦਵਿੰਦਰ ਬਜਾੜ ਨੇ ਕਿਹਾ ਕਿ ਇਸ ਸਫ਼ਲ ਅਤੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਲਈ ਇਲਾਕਾ ਬਲਾਕ ਨੂਰਪੁਰ ਬੇਦੀ ਦੇ ਲੋਕਾਂ ਵੱਲੋਂ ਐਸਐਚਓ ਰੋਹਿਤ ਸ਼ਰਮਾ ਅਤੇ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਬਣਦਾ ਹੈ। ਇਸ ਮੌਕੇ ਸੰਜੀਵ, ਡਾਕਟਰ ਹਨੀ, ਰਜਿੰਦਰ ਸਮੇਤ ਕਈ ਹੋਰ ਸਮਾਜ ਸੇਵੀਆਂ ਨੇ ਵੀ ਪੁਲਿਸ ਦੀ ਕਾਰਗੁਜ਼ਾਰੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਘਣੀ ਧੁੰਦ ਕਾਰਨ ਕਾਠਗੜ੍ਹ ਮੋੜ ਨਜ਼ਦੀਕ ਅਣਪਛਾਤੇ ਟਰੱਕ ਨੇ ਭੂੰਗ ਨਾਲ਼ ਭਰੀ ਟਰੈਕਟਰ ਟਰਾਲੀ ਨੂੰ ਮਾਰੀ ਟੱਕਰ।
Next article” ਮਿੰਨੀ ਕਹਾਣੀ ਦੇ ਸਿਖਿਆਰਥੀਆਂ ਲਈ ਇਕ ਲਾਭਦਾਇਕ ਸੰਪਾਦਿਤ ਪੁਸਤਕ”