
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸੰਘਣੀ ਧੁੰਦੇ ਕਾਰਨ ਬਲਾਚੌਰ ਰੋਪੜ੍ਹ ਨੈਸ਼ਨਲ ਹਾਈਵੇ ਦੇ ਨਜ਼ਦੀਕ ਪਿੰਡ ਕਮਾਲਪੁਰ ਕੱਟ ਦੇ ਨਿਆਰਾ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਕਾਰਾਂ ਆਪਸ ਵਿਚ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਤਿੰਨੋਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਸਬੰਧੀ ਵਿੱਚ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆਂ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਕਮਾਲਪੁਰ ਕੱਟ ਨਜ਼ਦੀਕ ਨਿਆਰਾ ਪੈਟਰੋਲ ਦੇ ਸਾਹਮਣੇ ਇਕ ਵੱਡਾ ਐਕਸੀਡੈਂਟ ਹੋ ਗਿਆ ਹੈ | ਉਨ੍ਹਾਂ ਮੌਕੇ ਤੇ ਆਪਣੀ ਟੀਮ ਨਾਲ ਪੁਹੰਚੇ ਤਾ ਉਨ੍ਹਾਂ ਦੇਖਿਆ ਕਿ ਤਿੰਨ ਕਾਰਾਂ ਆਪਸ ਚ ਟਕਰਾਈਆਂ ਹੋਈਆਂ ਸਨ | ਇਕ ਕਾਰ ਹੁੰਡਾਈ ਏਮੇਜ ਜਿਸਦਾ ਨੰਬਰ ਸੀਐਚ01ਸੀਵਾਈ 9979 ਬ੍ਰੇਕ ਲਗਾ ਦਿੱਤੀ ਜਿਸਨੂੰ ਇੰਦਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬੱਸੀ ਪਠਾਣਾਂ ਤਹਿਸੀਲ ਫਤਿਹਗੜ੍ਹ ਸਾਹਿਬ ਚਲਾ ਰਿਹਾ ਸੀ | ਧੁੰਦ ਜਿਆਦਾ ਹੋਣ ਕਰਕੇ ਜਿਸਦੇ ਪਿੱਛੋਂ ਆ ਰਹੀਆਂ ਦੋ ਹੋਰ ਕਾਰ ਜਿੰਨਾ ਦਾ ਨੰਬਰ ਇਨੋਵਾ ਪੀਬੀ 01ਸੀ 8900ਜਿਸਨੂੰ ਰਾਜ ਕੁਮਾਰ ਪੁੱਤਰ ਦਰਸ਼ਨ ਲਾਲ ਵਾਰਡ ਨੰਬਰ 2 ਟੀਚਰ ਕਾਲੋਨੀ ਬਲਾਚੌਰ ਚਲਾ ਰਿਹਾ ਸੀ ਇਸੇ ਤਰ੍ਹਾਂ ਵਿਨਟੋ ਪੀਬੀ 09ਯੂ 5626 ਜਿਸਨੂੰ ਲਖਵੀਰ ਸਿੰਘ ਪੁੱਤਰ ਪ੍ਰਸ਼ੋਤਨ ਸਿੰਘ ਗਲੀ ਨੰਬਰ 19 ਪਲਾਹੀ ਗੇਟ ਫਗਵਾੜਾ ਕਪੂਰਥਲਾ ਚਲਾ ਰਿਹਾ ਸੀ ਨਾਲ ਟਕਰਾ ਗਈਆ | ਇਸ ਮੌਕੇ ਤੇ ਉਹਨਾਂ ਨੇ ਦੱਸਿਆਂ ਕਿ ਇਹ ਕਾਰਾਂ ਬਲਾਚੌਰ ਸਾਈਡ ਵਲੋਂ ਆ ਰਹੀਆਂ ਸਨ ਤੇ ਰੋਪੜ੍ਹ ਸਾਈਡ ਨੂੰ ਜਾ ਰਹੀਆਂ ਸਨ | ਜਦੋਂ ਇਹ ਕਾਰਾਂ ਉਪਰੋਕਤ ਸਥਾਨਾਂ ਕਮਾਲ ਪੁਰ ਕੱਟ ਦੇ ਨਜਦੀਕ ਪਹੁੰਚੀਆਂ ਤਾਂ ਸੰਘਣੀ ਧੁੰਦ ਕਾਰਨ ਅਚਾਨਕ ਅੱਗੇ ਵਾਲੀ ਗੱਡੀ ਨੇ ਬ੍ਰੇਕ ਮਾਰ ਦਿੱਤੀ ਜਿਸ ਦੇ ਕਾਰਨ ਪਿੱਛੇ ਆ ਰਹੀਆਂ ਦੋ ਕਾਰਾਂ ਆਪਸ ਦੇ ਵਿੱਚ ਟਕਰਾ ਰਹੀਆਂ | ਜਿਸਦੇ ਚੱਲਦੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਰਿਹਾ ਜਦਕਿ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆ | ਉਨ੍ਹਾਂ ਦੱਸਿਆ ਕਿ ਇਸ ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ੍ਹ ਦੇ ਏਐਸਆਈ ਨੂੰ ਦਿੱਤੀ ਗਈ ਉਨਾ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਐਸਐਸਐਫ ਟੀਮ ਵਲੋਂ ਸਾਰੇ ਵਾਹਨਾਂ ਨੂੰ ਸੜਕ ਤੋ ਹਟਾ ਕੇ ਆਵਾਜਾਈ ਨੂੰ ਫਿਰ ਤੋਂ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ |‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



