HOME ਜਮਹੂਰੀ ਅਧਿਕਾਰ ਸਭਾ ਸੰਗਰੂਰ ਵੱਲੋਂ 25 ਜੁਲਾਈ ਦੀ ਜਬਰ ਵਿਰੋਧੀ ਰੈਲੀ ਦਾ...

ਜਮਹੂਰੀ ਅਧਿਕਾਰ ਸਭਾ ਸੰਗਰੂਰ ਵੱਲੋਂ 25 ਜੁਲਾਈ ਦੀ ਜਬਰ ਵਿਰੋਧੀ ਰੈਲੀ ਦਾ ਸਮਰਥਨ ਕਰਦਿਆਂ ਕਾਡਰ ਨੂੰ ਜੋਸ਼ ਖਰੋਸ਼ ਨਾਲ ਸ਼ਾਮਿਲ ਹੋਣ ਦਾ ਸੱਦਾ।

ਸੰਗਰੂਰ  (ਸਮਾਜ ਵੀਕਲੀ)  ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਵੱਲੋਂ ਜਨਤਕ, ਜਮਹੂਰੀ, ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਪੰਜਾਬ ਅਤੇ ਕੇਂਦਰੀ ਹਕੂਮਤ ਵੱਲੋਂ ਹਰ ਸੰਘਰਸ਼ਸ਼ੀਲ ਵਰਗ ਤੇ ਕੀਤੇ ਜਾ ਰਹੇ ਤਸੱਸਦ ਖਿਲਾਫ ਜਬਰ ਵਿਰੋਧੀ ਰੈਲੀ ਦਾ ਸਮਰਥਨ ਕਰਦਿਆਂ ਇਸ ਵਿੱਚ ਸਾਰੇ ਕਾਡਰ ਨੂੰ ਸਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਇਕਾਈ ਦੇ ਪ੍ਰਧਾਨ ਜਗਜੀਤ ਭੁਟਾਲ,ਮੀਤ ਪ੍ਰਧਾਨ ਬਸੇਸਰ ਰਾਮ, ਸਕੱਤਰ ਕੁਲਦੀਪ ਸਿੰਘ, ਵਿੱਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਵਿੱਚ ਕਿਸਾਨ ਲਹਿਰ ਤੇ ਹੱਕੀ ਸੰਘਰਸਾਂ ਤੇ ਜਬਰ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਅਣ ਐਲਾਨੀ ਪਬੰਦੀ, ਲਗਾਤਾਰ ਝੂਠੇ ਪੁਲਿਸ ਮੁਕਾਬਲੇ, ਹਿਰਾਸਤੀ ਕਤਲ, ਜੁਬਾਨਬੰਦੀ ਦੇ ਵਰਤਾਰੇ ਖਿਲਾਫ ਇਹ ਵਿਸ਼ਾਲ ਇਕੱਠ ਇਸ ਗੈਰ ਲੋਕਤੰਤਰੀ ਵਰਤਾਰੇ ਦੇ ਪਾਜ ਉਧੇੜੇਗਾ ਅਤੇ ਇੱਕ ਲੋਕ ਲਹਿਰ ਖੜੀ ਕਰੇਗਾ।ਆਗੂਆਂ ਨੇ ਕਿਹਾ ਕਿਸਾਨਾਂ ਦੀਆਂ ਜਮੀਨਾਂ ਨੂੰ ਅਰਬਨ ਵਿਕਾਸ ਦੇ ਨਾਂ ਹੇਠ ਵੱਡੇ ਸਰਮਾਏਦਾਰਾਂ ਨੂੰ ਸੋਂਪਣ , ਮਜ਼ਦੂਰਾਂ ਤੇ ਲੇਬਰ ਕੋਡ ਥੋਪਣ, ਛੋਟੇ ਦੁਕਾਨਦਾਰਾਂ ਦਾ ਉਜਾੜਾ ਕਰਨਾ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਜਾਬ ਅਤੇ ਮੁਲਕ ਭਰ ਦੀਆਂ ਸੰਘਰਸ਼ਸ਼ੀਲ ਸਫਾਂ ਇੱਕ ਮੁੱਠ ਹੋ ਕੇ ਸੰਘਰਸ਼ ਕਰਨ ਲਈ ਵਚਨਵਧ ਹਨ ਤੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰਨ ਵਾਲੇ ਪੰਜਾਬ ਦੀ ਇਨਕਲਾਬੀ ਵਿਰਾਸਤ ਨੂੰ ਯਾਦ ਰੱਖਣ। ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ -ਬਰਨਾਲਾ ਨੇ ਵੀ ਇਸ ਦਾ ਸਮਰਥਨ ਕਰਦਿਆਂ ਵੱਧ ਤੋਂ ਵੱਧ ਸ਼ਮੂਲੀਅਤ ਲਈ ਆਪਣੇ ਤਰਕਸ਼ੀਲ ਸਾਥੀਆਂ ਨੂੰ ਤਿਆਰ ਕੀਤਾ ਹੈ।ਇਸ ਮੌਕੇ ਪ੍ਰੈਸ ਸਕੱਤਰ ਜੁਝਾਰ ਲੌਂਗੋਵਾਲ, ਜਾਇੰਟ ਸਕੱਤਰ ਕੁਲਵਿੰਦਰ ਬੰਟੀ, ਇਨਜਿੰਦਰ ਖੀਵਾ, ਭਜਨ ਸਿੰਘ ਰੰਗਿਆ, ਡਾਕਟਰ ਕਿਰਨਪਾਲ, ਆਦਿ ਹਾਜ਼ਰ ਸਨ।
ਜਗਜੀਤ ਭੂਟਾਲ ਪ੍ਰਧਾਨ 98720 71050
ਮਨਧੀਰ ਸਿੰਘ 9417034045
ਮਾਸਟਰ ਪਰਮ ਵੇਦ  9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਭਜੋਤ ਸਿੰਘ ਨੇ ਕਿੱਕ ਬਾਕਸਿੰਗ ਵਿੱਚ ਜਿੱਤਿਆ ਗੋਲਡ ਮੈਡਲ 
Next articleਸਫਲਤਾ ਦਾ ਆਧਾਰ, ਜੇਤੂ ਰਣਨੀਤੀ।