(ਸਮਾਜ ਵੀਕਲੀ) ਹਰ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਇੱਕ ਸਫਲ ਵਿਅਕਤੀਤੱਵ ਦੇ ਤੌਰ ਤੇ ਜਿਉਣਾ ਚਾਹੁੰਦਾ ਹੈ। ਉਸ ਦੀ ਇਹ ਇੱਛਾ ਹੁੰਦੀ ਹੈ, ਕਿ ਜੋ ਉਹ ਸੋਚਦਾ ਹੈ ਉਸ ਨੂੰ ਉਹ ਹਾਸਲ ਕਰ ਲਏ ਪ੍ਰੰਤੂ ਹਰ ਇੱਕ ਵਿਅਕਤੀ ਸਫਲ ਨਹੀਂ ਹੁੰਦਾ। ਆਖਰ ਕੀ ਕਾਰਨ ਹੋ ਸਕਦਾ ਹੈ ਉਸ ਦੀ ਸਫਲਤਾ ਦੇ ਪਿੱਛੇ ? ਅਸਫਲਤਾ ਦੇ ਇਹਨਾਂ ਕਾਰਣਾਂ ਦੀ ਸਮੀਖਿਆ ਸਫਲਤਾ ਪ੍ਰਾਪਤੀ ਦੇ ਮਹੱਤਵਪੂਰਨ ਯੋਗਦਾਨ ਰੱਖਦੀ ਹੈ। ਨਿਸ਼ਾਨੇ ਨੂੰ ਪ੍ਰਾਪਤ ਕਰ ਸਕਣ ਦੀ ਅਵਸਥਾ ਦਾ ਜਦੋਂ ਅਸੀਂ ਮੁਲਾਂਕਣ ਕਰੀਏ ਤਾਂ ਉਸਦੇ ਵਿੱਚ ਹੇਠਾਂ ਲਿਖੇ ਕਾਰਨ ਪਾਏ ਜਾ ਸਕਦੇ ਹਨ ,ਜਿਵੇਂ ਨਿਸ਼ਾਨਾ ਨਿਰਧਾਰਨ ਵਿੱਚ ਵਿਵੇਕਹੀਨਤਾ, ਅਗਿਆਨਤਾ, ਅਨੁਸ਼ਾਸਨ , ਨਕਾਰਾਤਮਕ ਵਿਚਾਰਧਾਰਾ ਮਿਹਨਤ ਦੀ ਕਮੀ ਆਦਿ। ਬਹੁਤ ਵਾਰ ਇਹੋ ਜਿਹਾ ਹੁੰਦਾ ਹੈ ਕਿ ਅਸੀਂ ਭਾਵਨਾ ਵਿੱਚ ਆ ਕੇ ਜਾਣਕਾਰਾਂ ਜਾਂ ਸੰਯੋਗੀਆਂ ਦੀਆਂ ਗੱਲਾਂ ਵਿੱਚ ਆ ਕੇ ਇਹੋ ਜਿਹਾ ਹੈ ਨਿਸ਼ਾਨਾ ਨਿਰਧਾਰਿਤ ਕਰ ਲੈਂਦੇ ਹਾਂ। ਜਿਸਨੂੰ ਨਾ ਤਾਂ ਸਾਡਾ ਵਿਅਕਤੀਤੱਵ ਸਵੀਕਾਰ ਕਰ ਕਰਦਾ ਹੈ।,ਨਾ ਹੀ ਹਾਲਾਤ। ਇਹੋ ਜਿਹੀ ਹਾਲਾਤ ਵਿੱਚ ਅਸੀਂ ਕਿਵੇਂ ਸਮਝ ਸਕਦੇ ਹਾਂ ਕਿ ਸਾਡਾ ਨਿਸ਼ਾਨਾ ਠੀਕ ਹੈ। ਨਿਸ਼ਾਨਾ ਨਿਰਧਾਰਤ ਕਰਨ ਦੇ ਬਾਅਦ ਵਾਰੀ ਆਉਂਦੀ ਹੈ ,ਮਿਹਨਤ ਅਤੇ ਦ੍ਰਿੜ ਇਰਾਦੇ ਦੀ, ਜਿਸ ਦਾ ਸਫਲਤਾ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਨਿਸ਼ਾਨਾ ਪ੍ਰਾਪਤ ਦੇ ਲਈ ਸਫਲ ਰਣਨੀਤੀ–
ਸਫਲਤਾ ਦਾ ਹਰ ਵਿਅਕਤੀ ਦੇ ਲਈ ਅਲੱਗ- ਅਲੱਗ ਅਰਥ ਹੁੰਦਾ ਹੈ । ਅਸਲ ਵਿੱਚ ਸਫਲਤਾ ਇੱਕ ਨਿਰੰਤਰ ਯਾਤਰਾ ਹੈ । ਜਿਸ ਦਾ ਕਿਤੇ ਵੀ ਠਹਿਰਾਹ ਨਹੀਂ ਹੁੰਦਾ। ਵਿਅਕਤੀ ਇੱਕ ਨਿਸ਼ਾਨਾ ਪ੍ਰਾਪਤ ਕਰਨ ਦੇ ਬਾਅਦ ਅਗਲੇ ਨਿਸ਼ਾਨੇ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ। ਜੋ ਕਿ ਪਹਿਲੇ ਨਿਸ਼ਾਨੇ ਤੋਂ ਵੀ ਵੱਧ ਔਖਾ ਅਤੇ ਲਾਭਦਾਇਕ ਹੋਵੇ । ਸਫਲਤਾ ਇੱਕ ਅੰਦਰੂਨੀ ਅਹਿਸਾਸ ਹੈ। ਜੋ ਸਾਨੂੰ ਆਪਣੇ ਸਰੀਰ ਅੰਦਰ ਮਹਿਸੂਸ ਹੁੰਦਾ ਹੈ। ਸਫਲਤਾ ਦਾ ਸਬੰਧ ਖੁਸ਼ੀਆਂ ਨਾਲ ਹੁੰਦਾ ਹੈ। ਅਸੀਂ ਇਉਂ ਵੀ ਕਹਿ ਸਕਦੇ ਹਾਂ।ਨਿਰਧਾਰਿਤ ਕੀਤੇ ਨਿਸ਼ਾਨਿਆਂ ਨੂੰ ਪ੍ਰਾਪਤ ਕਰਨਾ ਸਾਨੂੰ ਖੁਸ਼ੀ ਪ੍ਰਧਾਨ ਕਰਦਾ ਹੈ, ਅਤੇ ਖੁਸ਼ੀਆਂ ਪ੍ਰਧਾਨ ਕਰਨ ਵਾਲੀ ਇੱਛਾਵਾਂ ਦੀ ਪੂਰਤੀ ਹੈ, ਅਸਲ ਵਿੱਚ ਸਫਲਤਾ ਹੈ। ਹਰ ਪ੍ਰਭਾਵੀ ਰਣਨੀਤੀ ਅਪਣਾ ਕੇ ਅਸੀਂ ਆਪਣੇ ਦੁਆਰਾ ਇੱਛਕ ਨਿਸ਼ਾਨਾ ਪ੍ਰਾਪਤ ਕਰ ਸਕਦੇ ਹਾਂ। ਨਿਸ਼ਾਨਾ ਪ੍ਰਾਪਤੀ ਦੇ ਲਈ ਜਰੂਰੀ ਹੈ ,ਮਿਹਨਤ, ਲਗਨ, ਦ੍ਰਿੜ ਇਰਾਦਾ, ਹਾਂ- ਪੱਖੀ ਸੋਚ ਆਸ਼ਾਵਾਦੀ ਹੋਣਾ ਨਿਰਾਸ਼ਾ ਤੋਂ ਦੂਰ ਰਹਿਣਾ । ਕਿ ਅਸੀਂ ਜੋ ਵੀ ਨਿਸ਼ਾਨਾ ਨਿਰਧਾਰਿਤ ਕਰ ਰਹੇ ਹਾਂ। ਉਸ ਤੋਂ ਪਹਿਲਾ ਪੂਰੀ ਇਮਾਨਦਾਰੀ ਨਾਲ ਵਿਸ਼ੇਸ਼ਣ ਕਰੀਏ ,ਕਿ ਇਹ ਸਾਡੀ ਸਮਰਥ ਸੀਮਾ ਅੰਦਰ ਹੈ। ਇਹ ਕੁਦਰਤ ਦੇ ਅਨੁਕੂਲ ਹੈ ।ਦੂਜਿਆਂ ਦੇ ਕਹਿਣੇ ਜਾਂ ਭਾਵਨਾਵਾਂ ਵਿੱਚ ਆਕੇ ਨਿਸ਼ਾਨਾ ਨਿਰਧਾਰਤ ਨਹੀਂ ਕਰਨਾ ਚਾਹੀਦਾ। ਨਿਸ਼ਾਨਾ ਨਿਰਧਾਰਤ ਕਰਨ ਦੇ ਬਾਅਦ ਇਹ ਵੀ ਧਿਆਨ ਰੱਖੋ ਕਿ ਨਿਸ਼ਾਨਾ ਪ੍ਰਾਪਤੀ ਆਪ ਜੀ ਇੱਛਾ ਬਣਕੇ ਹੀ ਨਾ ਰਹਿ ਜਾਵੇ। ਇਸ ਦੇ ਲਈ ਨਿਸ਼ਾਨਾ ਸੇਧਣ ਦੀ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਨੂੰ ਯੋਜਨਾ ਬਣਾਈਏ ਅਤੇ ਕੁਝ ਸਮੇਂ ਤੋਂ ਬਾਅਦ ਹੋਣ ਵਾਲੀ ਪ੍ਰਗਤੀ ਦਾ ਮੁਲਾਂਕਣ ਕਰੀਏ। ਅਰਥਾਤ ਅਨੁਸ਼ਾਸਨ ਦਾ ਪਾਲਣ ਜ਼ਰੂਰੀ ਹੈ। ਇਸ ਤੋਂ ਬਾਅਦ ਆਪਣੇ ਨਿਸ਼ਾਨੇ ਉੱਤੇ ਅਟੱਲ ਰਹਿਣਾ ਵੀ ਜ਼ਰੂਰੀ ਹੈ। ਸਮਾਜ ਵਿੱਚ ਅਕਸਰ ਆਸ ਪਾਸ ਦੇ ਲੋਕ ਅਜਿਹੇ ਮਿਲ ਜਾਂਦੇ ਹਨ । ਜਿਨਾਂ ਨੇ ਆਪ ਕੁਝ ਨਹੀਂ ਪ੍ਰਾਪਤ ਕੀਤਾ ਹੁੰਦਾ ਅਤੇ ਨਾ ਹੀ ਉਹ ਤੁਹਾਨੂੰ ਉਤਸ਼ਾਹਤ ਕਰਨਗੇ। ਇਸ ਵਕਤ ਲੋੜ ਹੈ ਕਿ ਅਸੀਂ ਅਹਿਜੇ ਨਕਾਰਾਤਮਕ ਵਿਅਕਤੀਆਂ ਤੋਂ ਦੂਰ ਹੀ ਰਹੀਏ। ਆਪਣੇ ਲਈ ਸਮਾਂ ਕੱਢੀਏ। ਆਪਣੇ ਆਸ- ਪਾਸ ਘਟਣ ਵਾਲੀਆਂ ਘਟਨਾਵਾਂ ਦੇ ਪ੍ਰਤੀ ਸੁਚੇਤ ਰਹੀਏ । ਕਦੇ ਵੀ ਆਪਣੇ ਨਿਸ਼ਾਨੇ ਦੀ ਦ੍ਰਿਸ਼ਟੀ ਤੋਂ ਪਾਸੇ ਨਾ ਹੋਈਏ ਅਤੇ ਅਜਿਹਾ ਕੋਈ ਵੀ ਮੌਕਾ ਹੱਥੋਂ ਨਾ ਨਿਕਲਣ ਦਈਏ ਜੋ ਸਾਨੂੰ ਆਪਣਾ ਨਿਸ਼ਾਨਾ ਪ੍ਰਾਪਤੀ ਵਿੱਚ ਸਹਿਕ ਸਿੱਧ ਹੋ ਸਕਦਾ ਹੈ। ਲਿਖਣ ਦੀ ਆਦਤ ਪਾਓ। ਅੰਤ ਵਿੱਚ ਗੱਲ ਆਉਂਦੀ ਹੈ ਕਿਸਮਤ ਦੀ ਸਿਰਫ ਇੰਨਾ ਹੀ ਮੰਨ ਕੇ ਚੱਲੋ ਕਿ, ਕਿਸਮਤ ਸਿਰਫ ਬਹਾਦਰਾਂ ਦਾ ਸਾਥ ਦਿੰਦੀ ਹੈ। ਜੋ ਲਗਾਤਾਰ ਯਤਨ ਕਰਦੇ ਹਨ । ਜਿਸ ਤਰ੍ਹਾਂ ਤੁਸੀਂ ਆਪਣਾ ਮਿਥਿਆ ਹੋਏ ਨਿਸ਼ਾਨੇ ਪ੍ਰਾਪਤ ਕਰ ਸਕਦੇ ਹੋ।
ਸ਼ੁਭ ਚਿੰਤਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



