ਗੁਰਪੁਰਬ ਦੇ ਸੁਭ ਦਿਹਾੜੇ ਨੂੰ ਸਮਰਪਿਤ ਜੀ।

(ਸਮਾਜ ਵੀਕਲੀ)

ਧੰਨ ਨਾਨਕ ਤੇਰੀ ਵਡਿਆਈ,ਇਹ ਦੁਨੀਆਂ ਜਾਂਦੀ ਬਲਿਹਾਰੇ।
ਜਗਤ ਗੁਰੂ ਹੋ ਤੁਸੀਂ ਸੱਭ ਦੇ, ਤੁਹਾਨੂੰ ਧਰਮ ਪੂਜਦੇ ਸਾਰੇ।

ਚਾਰ ਉਦਾਸੀਆ ਧਾਰ ਤੁਸਾਂ ਨੇ,ਚੱਕਰ ਦੁਨੀਆਂ ਦਾ ਲਾਇਆ।
ਵਹਿੰਮਾ ਭਰਮਾ ਫਸੇ ਲੋਕਾਂ ਨੂੰ, ਤੁਸੀਂ ਸਿੱਧੇ ਰਸਤੇ ਪਾਇਆ।
ਏੰਕ ਪਿਤਾ ਕੇ ਵਾਰਸ ਹਮ ਹੈ, ਮੁੱਖੋ ਬੋਲੇ ਬੋਲ਼ ਪਿਆਰੇ।
ਧੰਨ ਨਾਨਕ ਤੇਰੀ ਵਡਿਆਈ,,,,,

ਭੁੱਖੇ ਸਾਧੂਆਂ ਨੂੰ ਭੋਜਨ ਛਕਾਕੇ, ਤੁਸੀਂ ਲੰਗਰ ਪ੍ਰਥਾ ਚਲਾਈ।
ਅੱਜ ਤੱਕ ਚੱਲਦੀ ਮੇਰੇ ਸਹਿਨਸ਼ਾਹ,ਤੋਟ ਆਉੰਦੀ ਨਾ ਕਾਈ।
ਭਵਸਾਗਰ ਵਿੱਚ ਡੁੱਬਿਆ ਨੂੰ,ਤੁਸੀਂ ਲਾਉੰਦੇ ਹੋ ਪਾਰ ਕਿਨਾਰੇ।
ਧੰਨ ਨਾਨਕ ਤੇਰੀ ਵਡਿਆਈ,,,,,

ਸੁਲਤਾਨਪੁਰ ਲੋਧੀ ਵਿੱਚ ਦਾਤਿਆ,ਤੁਸੀਂ ਸੱਚ ਦੀ ਹੱਟ ਚਲਾਈ।
ਤੇਰਾਂ ਤੇਰਾਂ ਤੋਲਿਆ ਸੱਭ ਨੂੰ, ਦੁੱਗਣੀ ਹੋਈ ਕਮਾਈ।
ਚੁਗਲਖੋਰਾ ਨੇ ਚੁਗਲੀ ਕੀਤੀ,ਨਾਨਕ ਪਾਉੰਦਾ ਘਾਟੇ ਭਾਰੇ।
ਧੰਨ ਨਾਨਕ ਤੇਰੀ ਵਡਿਆਈ,,,,,

ਅਪਰ ਅਪਾਰ ਏ ਤੇਰੀ ਲੀਲਾ,ਸਿੱਜਦਾ ਕਰਦੀ ਦੁਨੀਆਂ ਸਾਰੀ।
*ਗੁਰੇ ਮਹਿਲ* ਨੇ ਤੈਥੋਂ ਮੰਗਣਾ, ਉਹ ਦਰ ਤੇਰੇ ਦਾ ਭਿਖਾਰੀ।
ਭੋਰਾ ਫਿਕਰ ਨੀ ਮੈਨੂੰ ਮਾਲਕਾ,ਸੱਭ ਤੁਸੀਂ ਕਾਰਜ ਸਵਾਰੇ।
ਧੰਨ ਨਾਨਕ ਤੇਰੀ ਵਡਿਆਈ,,,,,

ਲੇਖਕ—ਗੁਰਾ ਮਹਿਲ ਭਾਈ ਰੂਪਾ।
ਮੋਬਾਇਲ — 94632 60058

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਬਾਬਾ ਨਾਨਕ ਜੀ
Next articleरेल कोच फैक्ट्री में साइकिल रैली का आयोजन