ਫੈਸਲਾ

ਕੰਵਲਜੀਤ ਕੌਰ ਜੁਨੇਜਾ

(ਸਮਾਜ ਵੀਕਲੀ)- ਗੁਰਦੁਆਰਾ ਸਾਹਿਬ ਵਿੱਚ ਕਿੰਨੇ ਦਿਨਾਂ ਦਾ ਇੱਕ ਝਗੜਾ ਚੱਲ ਰਿਹਾ ਸੀ ਅਤੇ ਕੋਰਟ ਵਿਚ ਵੀ ਕੇਸ ਚਲ ਰਿਹਾ ਸੀ, ਕਮੇਟੀ ਨੇ ਸੋਚਿਆ ਕਿਉਂ ਨਾ ਝਗੜਾ ਖਤਮ ਕੀਤਾ ਜਾਵੇ, ਕੁਝ ਪੈਸੇ ਦੇ ਕੇ ਨੱਥੀ ਕਰ ਦਿਤਾ ਜਾਵੇ ਪਰ ਸਭ ਤੋਂ ਵੱਡੀ ਗੱਲ ਇਹ ਸੀ ਜਿਸ ਜਗ੍ਹਾ ਦਾ ਝਗੜਾ ਸੀ ਉਹ ਵੀ ਉਨ੍ਹਾਂ ਬੰਦਿਆਂ ਦੀ ਜਗ੍ਹਾ ਨਹੀਂ ਸੀ ਜੋ ਰਹਿ ਰਹੇ ਸੀ, ਜਿੰਨਾ ਜਿਨ੍ਹਾਂ ਦੀ ਜਗ੍ਹਾ ਸੀ, ਉਹ ਚਾਰ ਭੈਣ ਭਰਾ ਸਨ। ਉਹਨਾਂ ਨੇ ਸ਼ਾਦੀ ਨਹੀਂ ਸੀ ਕੀਤੀ ਸ਼ਾਦੀ ਨਾ ਕਰਨ ਦੀ ਵਜ੍ਹਾ ਇਹ ਸੀ ਕਿ ਕੱਲ ਕੋਈ ਵਾਰਸ ਨਾ ਪੈਦਾ ਹੋ ਜਾਵੇ ਤੇ ਉਹ ਇਹ ਜ਼ਮੀਨ ਨਾ ਸਾਂਭ ਲਵੇ। ਬੜੀ ਗੁਰਬਤ ਵਾਲੀ ਜਿੰਦਗੀ ਓਹਨਾਂ ਬਤੀਤ ਕੀਤੀ ਗੁਰਦੁਆਰਾ ਸਾਹਿਬ ਦੇ ਨਾਲ ਰਹਿੰਦੇ ਹੋਏ ਉਨ੍ਹਾਂ ਭੈਣ ਭਰਾਵਾਂ ਵਿੱਚੋਂ ਇਕ ਬਜ਼ੁਰਗ ਭਰਾ ਜ਼ਿੰਦਾ ਸੀ ਜੋ ਬਹੁਤ ਹੀ ਬੀਮਾਰ ਸੀ ਤੇ ਮੰਜੇ ਨਾਲ ਲੱਗਾ ਹੋਇਆ ਸੀ ਜਿਸ ਨੇ ਉਹ ਜਮੀਨ ਲਾਲਚ ਕਰਕੇ ਕਿਸੇ ਨੂੰ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ  ਵੇਚ ਦਿੱਤੀ।

               ਰਕਮ ਚੰਗੀ  ਮੰਗੀ ਗਈ ਸੀ ਫੈਸਲਾ ਹੋਣਾ ਮੁਸ਼ਕਿਲ ਹੋ ਰਿਹਾ ਸੀ ,ਇੱਕ ਸਿਆਣੇ ਬਜ਼ੁਰਗ ਨੂੰ ਸੱਦਿਆ ਗਿਆ ਜੋ ਬਹੁਤ ਪਹੁੰਚਿਆ ਹੋਇਆ ਵਿਦਵਾਨ ਸੀ ,ਸਲਾਹ ਮਸ਼ਵਰਾ ਹੋਇਆ, ਉਸ ਪਾਰਟੀ ਨੂੰ ਪੁੱਛਿਆ,’ ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਰਿਹਾ ,ਤੁਸੀਂ ਕੀ ਕਹਿਣਾ ਚਾਹੁੰਦੇ ਹੋ ?’ਉਹ ਆਖਣ ਲੱਗੇ ,’ਗੁਰਦੁਆਰੇ ਦੀ ਸੌ ਗਜ਼ ਉਹਨਾਂ ਦੇ ਹਿੱਸੇ ਆਉਂਦੀ ਹੈ ਜਾਂ ਉਹ ਜਗ੍ਹਾ ਦੇ ਦੇਣ ਜਾਂ ਪੈਸੇ ।’ਬਜ਼ੁਰਗ ਨੇ ਆਖਿਆ ,’ਪੈਸੇ ਨਹੀਂ ਮਿਲਣਗੇ ,ਉਹ ਜਗ੍ਹਾ ਲੈ ਲੈਣ ,ਕਿਉਂਕਿ ਉਨ੍ਹਾਂ ਕਰੋੜਾਂ ਰੁਪਏ ਦੀ ਜ਼ਮੀਨ ਹਥਿਆਈ ਹੋਈ ਹੈ ਉਹੋ ਮੂਲ ਹੈ,  ਇਹ ਸੌ ਗਜ਼ ਉਹ ਲੈ ਲੈਣ , ਉਸ ਮੂਲ ਦਾ ਵਿਆਜ ਸਮਝ ਕੇ, ਪਹਿਲੀ ਜਗ੍ਹਾ ਵੀ ਉਨਾਂ ਦੀ ਕਿਰਤ ਦੀ ਕਮਾਈ ਦੀ ਨਹੀਂ ਹੈ ਤੇ ਇਹ ਜਗ੍ਹਾ ਉਨ੍ਹਾਂ ਨੂੰ ਇਸ ਲਈ ਦਿੱਤੀ ਜਾਵੇਗੀ ਕਿਉਂਕਿ ਗੁਰੂ ਦੇ ਘਰ ਲੋਕੀਂ ਅਰਜ਼ੀਆਂ ਦੇ ਦੇ ਕੇ ਜਾਂਦੇ ਹਨ, ਕੋਈ ਗਰੀਬੀ ਦੀ ,ਕੋਈ ਲਾਚਾਰੀ ਦੀ ਕੋਈ ਬੇਰੁਜ਼ਗਾਰੀ ਦੀ ਕੋਈ ਇਮਤਿਹਾਨ ‘ਚੋਂ ਪਾਸ ਹੋਣ ਦੀ, ਕੋਈ ਔਲਾਦ  ਦੀ ਪ੍ਰਾਪਤੀ ਲਈ, ਪਤਾ ਨਹੀਂ ਅਰਜ਼ੀਆਂ  ਵਿਚ ਕਿਸੇ ਨੇ ਕੀ ਕੀ ਔਕੜ ਲਿਖੀ ਹੈ ਤੇ ਇਹ ਔਕੜਾਂ ਉਹ ਆਪਣੇ ਘਰ ਲੈ ਜਾਵੇ, ਜ਼ਮੀਨ ਉਨ੍ਹਾਂ ਨੂੰ ਦਿੱਤੀ ਜਾਵੇ ,ਕਿਉਂਕਿ ਜਿਵੇਂ ਦਾ ਮੂਲ ਹੈ, ਉਸੇ ਤਰ੍ਹਾਂ ਹੀ ਉਹਨਾਂ ਨੂੰ ਵਿਆਜ ਮਿਲ ਰਿਹਾ ਹੈ। ਇਹ ‘ਫੈਸਲਾ’ ਸਭ ਨੂੰ ਬਹੁਤ ਹੀ ਪਸੰਦ ਆਇਆ, ਪਰ ਇਸ ਫ਼ੈਸਲੇ ਨੇ ਜ਼ਮੀਨ ਤੇ ਦਾਵਾ ਕਰਨ ਵਾਲਿਆਂ ਦਾ ਮੂੰਹ ਨੀਵਾਂ ਕਰ ਦਿੱਤਾ ,ਸ਼ਾਇਦ ਉਨ੍ਹਾਂ ਨੂੰ ਲੱਗ ਰਿਹਾ ਸੀ ਇਹ ਜ਼ਮੀਨ ਸ਼ਾਇਦ ਲਾਵਾਰਸੀ ਹੀ ਰਹੇਗੀ।
          ਹੁਣ ਫੈਸਲਾ ਕੇਸ ਕਰਨ ਵਾਲਿਆਂ ਨੇ ਕਰਨਾ ਸੀ, ਸਭ ਤੋਂ ਵੱਡੀ ਉਮਰ ਦਾ ਬੰਦਾ ਉੱਠਿਆ ਤੇ ਆਖਣ ਲੱਗਾ ‘ਫੈਸਲਾ ‘ਮਨਜ਼ੂਰ ਹੈ, ਪਰ ਉਨ੍ਹਾਂ ਨੂੰ ਨਾ ਜ਼ਮੀਨ ਦੀ ਜ਼ਰੂਰ ਜ਼ਰੂਰਤ ਹੈ ਨਾ ਪੈਸੇ ਦੀ’ ਉਹ ਕਚਹਿਰੀ ਵਿਚੋਂ ਆਪਣਾ ਕੇਸ ਵਾਪਸ ਲੈ ਰਹੇ ਹਨ।’
ਕੰਵਲਜੀਤ ਕੌਰ ਜੁਨੇਜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਵਿਤਾ
Next articleਸਲਾਨਾ ਸੰਤ ਸਮਾਗਮ ਕਰਵਾਇਆ ਗਿਆ।