HOME 20 ਦਸੰਬਰ ਦੀ ਮੈਗਾ ਪੀ ਟੀ ਐਮ ਅਤੇ ਮਾਪਿਆਂ ਦੀ ਟ੍ਰੇਨਿੰਗ ਸੰਬੰਧੀ...

20 ਦਸੰਬਰ ਦੀ ਮੈਗਾ ਪੀ ਟੀ ਐਮ ਅਤੇ ਮਾਪਿਆਂ ਦੀ ਟ੍ਰੇਨਿੰਗ ਸੰਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਆਯੋਜਿਤ

ਮੈਗਾ ਪੀ ਟੀ ਐੱਮ ਦਾ ਉਦੇਸ਼ ਮਾਪਿਆਂ ਦੀ ਘਰ ਵਿੱਚ ਬੱਚਿਆਂ ਪ੍ਰਤੀ ਸਿੱਖਿਆ ਭਾਗੀਦਾਰੀ ਨੂੰ ਵਧਾਉਣਾ – ਹਰਮਿੰਦਰ ਜੋਸਨ 
ਕਪੂਰਥਲਾ,  (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ )– ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮਮਤਾ ਬਜਾਜ , ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ  ਦੀ ਯੋਗ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ 20 ਦਸੰਬਰ ਨੂੰ ਕਰਵਾਈ ਜਾ ਰਹੀ ਮੈਗਾ ਪੀ ਟੀ ਐਮ ਅਤੇ ਮਾਪਿਆਂ ਦੀ ਟ੍ਰੇਨਿੰਗ ਲਈ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ ,ਮਸੀਤਾਂ ਨਡਾਲਾ ਅਤੇ ਭੁਲੱਥ ਦੇ ਸਮੂਹ ਸੀ ਐਚ ਟੀ ਦੀ ਜ਼ਿਲ੍ਹਾ ਪੱਧਰ ਤੇ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਆਯੋਜਿਤ ਕੀਤੀ ਗਈ ।ਇਸ ਇੱਕ ਰੋਜ਼ਾ ਟ੍ਰੇਨਿੰਗ ਵਿੱਚ  ਹਰਮਿੰਦਰ ਸਿੰਘ ਜੋਸਨ ਡੀ ਆਰ ਸੀ ਜ਼ਿਲ੍ਹਾ ਕਪੂਰਥਲਾ ਵੱਲੋਂ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਸੀ ਸੀ.ਐਚ.ਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਭਾਗ ਦੁਆਰਾ ਕਰਵਾਈ ਜਾ ਰਹੀ ਮੈਗਾ ਪੀ ਟੀ ਐੱਮ ਦਾ ਮੁੱਖ ਉਦੇਸ਼ ਬੱਚਿਆਂ ਮਾਪਿਆਂ ਦੀ ਘਰ ਵਿੱਚ ਬੱਚਿਆਂ ਪ੍ਰਤੀ ਸਿੱਖਿਆ ਲਈ ਭਾਗੀਦਾਰੀ ਨੂੰ ਵਧਾਉਣਾ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਅਤੇ ਘਰ ਦੋਨਾਂ ਦਾ ਯੋਗਦਾਨ ਹੁੰਦਾ ਹੈ। ਇਸ ਲਈ ਬੱਚਿਆਂ ਦੇ ਵਿਕਾਸ ਵਿੱਚ ਮਾਪਿਆਂ ਦੀ ਭਾਗੇਦਾਰੀ ਨੂੰ ਯਕੀਨੀ ਬਣਾਉਣ ਲਈ ਇਸ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਹੈ। ਕਲੱਸਟਰ ਪੱਧਰ ਤੇ ਇਹ ਵਰਕਸ਼ਾਪ 16, 17 ਤੇ 18 ਦਸੰਬਰ ਨੂੰ ਆਯੋਜਿਤ ਕੀਤੀਆਂ ਜਾਣਗੀਆਂ ਅਤੇ 20 ਦਸੰਬਰ ਨੂੰ ਹਰ ਸਕੂਲ ਵਿੱਚ ਮਾਪਿਆਂ ਦੀ ਟ੍ਰੇਨਿੰਗ ਹੋਵੇਗੀ ਅਤੇ ਨਾਲ ਹੀ ਮੈਗਾ ਪੀ ਟੀ ਐਮ ਵੀ ਹੋਵੇਗੀ। ਇਸ ਦੌਰਾਨ ਰਿਸੋਰਸ ਪਰਸਨ ਪਵਨ ਕੁਮਾਰ ਜੋਸ਼ੀ, ਜੋਗਿੰਦਰ ਸਿੰਘ ਅਤੇ ਕਰਮਜੀਤ ਗਿੱਲ ਨੇ ਬਾਖੂਬੀ ਢੰਗ ਤੇ ਵਿਭਾਗ ਦੁਆਰਾ ਸਲਾਈਡਾਂ ਦੇ ਆਧਾਰ ਹਰ ਪੱਖ ਤੋਂ ਸਮੂਹ ਸੀ ਐੱਚ ਕੀ ਤੇ ਅਧਿਆਪਕਾਂ ਨੂੰ ਪੂਰਨ ਰੂਪ ਵਿੱਚ ਉਕਤ ਟ੍ਰੇਨਿੰਗ ਲਈ ਬਤੌਰ ਰਿਸੋਰਸ ਪਰਸਨ ਤਿਆਰ ਕੀਤਾ। ਇਸ ਮੌਕੇ ਤੇ ਸੀ ਐੱਚ ਟੀ ਕੁਲਦੀਪ ਚੰਦ,ਸੀ ਐੱਚ ਟੀ ਰਵੀ ਵਾਹੀ,ਸੀ ਐੱਚ ਟੀ ਜਸਪ੍ਰੀਤ ਕੌਰ , ਹਰਜੀਤ ਕੌਰ, ਸੀ ਐੱਚ ਟੀ ਵੀਨੂੰ ਸੇਖੜੀ, ਸੀ ਐੱਚ ਕੀ ਰਾਜ ਕੁਮਾਰ,ਸੀ ਐੱਚ ਟੀ ਕੁਲਦੀਪ ਸਿੰਘ, ਸੀ ਐੱਚ ਟੀ ਮੀਨਾਕਸ਼ੀ ਸ਼ਰਮਾ, ਹਰਪ੍ਰੀਤ ਸਿੰਘ ਬੀ ਆਰ ਸੀ , ਬਲਵਿੰਦਰ ਸਿੰਘ, ਮਨਜੀਤ ਕੌਰ,ਰਾਮ ਸਿੰਘ,ਬਰਿੰਦਰ ਸਿੰਘ ਮਾਨ, ਭੁਪਿੰਦਰ ਸਿੰਘ,ਹੈੱਡ ਟੀਚਰ ਅਵਤਾਰ ਸਿੰਘ, ਬਿਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਕਿਰਨ ਬਾਲਾ, ਰਣਜੀਤ ਕੌਰ, ਬਲਜੀਤ ਸਿੰਘ, ਸੋਹਣ ਲਾਲ
ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article20 ਤਰੀਕ ਦੀ ਮੈਗਾ ਪੀਟੀਐਮ ਨੂੰ ਲੈ ਕੇ ਜਿਲਾ ਪੱਧਰੀ ਟ੍ਰੇਨਿੰਗ, ਜਿਲ੍ਹੇ ਦੇ ਪੰਜ ਬਲਾਕਾਂ ਦੇ ਸੀਐਚਟੀ ਤੇ ਸੈਂਟਰ ਦੇ ਇਕ ਅਧਿਆਪਕ ਨੇ ਲਿਆ ਭਾਗ
Next articleਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ – ਚੋਣ ਅਬਜਰਵਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ