ਸਕੂਲ ਜਾ ਰਹੇ ਭੈਣ-ਭਰਾ ਦੀ ਹਾਦਸੇ ’ਚ ਮੌਤ, ਇੱਕ ਗੰਭੀਰ

ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ): ਪਿੰਡ ਕਬਰਵਾਲਾ ਤੋਂ ਮੁਕਤਸਰ ਸਥਿਤ ਅਕਾਲ ਅਕੈਡਮੀ ਵੱਲ ਮੋਟਰਸਾਈਕਲ ’ਤੇ ਜਾ ਰਹੇ ਪਿੰਡ ਸਦਰਵਾਲਾ ਦੇ ਵਸਨੀਕ ਤਿੰਨ ਭੈਣ-ਭਰਾ ਟਰੱਕ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਦਸਵੀਂ ਜਮਾਤ ਵਿੱਚ ਪੜ੍ਹਦਾ ਗੁਰਸੇਵਕ ਸਿੰਘ (15) ਮੋਟਰਸਾਈਕਲ ਚਲਾ ਰਿਹਾ ਸੀ ਜਦਕਿ ਉਸ ਦੀ ਭੈਣ ਪ੍ਰਭਜੋਤ ਕੌਰ (12) ਜੋ ਸੱਤਵੀਂ ਵਿੱਚ ਪੜ੍ਹਦੀ ਹੈ ਅਤੇ ਨਵਤੇਜ ਸਿੰਘ (8) ਜੋ ਪਹਿਲੀ ਕਲਾਸ ਵਿੱਚ ਪੜ੍ਹਦਾ ਹੈ, ਦੋਵੇਂ ਮੋਟਰਸਾਈਕਲ ਦੇ ਪਿੱਛੇ ਬੈਠੇ ਹੋਏ ਸਨ। ਜਦੋਂ ਤਿੰਨੇ ਜਲਾਲਾਬਾਦ ਰੋਡ ’ਤੇ ਗੇਟ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੇ ਓਵਰਟੇਕ ਕਰਦਿਆਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਤਿੰਨੇ ਬੱਚੇ ਸੜਕ ’ਤੇ ਡਿੱਗ ਪਏ। ਇਸ ਹਾਦਸੇ ਵਿੱਚ ਗੁਰਸੇਵਕ ਸਿੰਘ ਤੇ ਪ੍ਰਭਜੋਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਨਵਤੇਜ ਸਿੰਘ ਨੂੰ ਗੰਭੀਰ ਹਾਲਤ ਵਿੱਚ ਆਦੇਸ਼ ਹਸਪਤਾਲ ਭੁੱਚੋ (ਬਠਿੰਡਾ) ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਟਰੱਕ ਸਣੇ ਡਰਾਈਵਰ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੈਂਗਸਟਰ ਪੰਮੀ ਦੀ ਨਿਸ਼ਾਨਦੇਹੀ ’ਤੇ ਮੱਧ ਪ੍ਰਦੇਸ਼ ’ਚੋਂ ਹਥਿਆਰ ਬਰਾਮਦ
Next articleਵਿਜੀਲੈਂਸ ਵੱਲੋਂ ਟਰੱਸਟ ਦੇ ਸਾਬਕਾ ਚੇਅਰਮੈਨ ਦੇ ਘਰ ਛਾਪਾ