ਬੂਟੇ ਲਗਵਾ ਕੇ ਮਨਾਇਆ ਧੀ ਦਾ ਜਨਮਦਿਨ

9 ਸਾਲਾਂ ਦੀ ਹੋਈ ਪ੍ਰਭਨੂਰ ਦੇ ਜਨਦਿਨਾਂ ਮੌਕੇ 8 ਸਾਲਾਂ ਤੋਂ ਜਾਰੀ ਇਹ ਦਸਤੂਰ
ਰੋਪੜ, 6 ਅਗਸਤ: ਜਿੰਦਗੀ ਦਿਆਂ ਖਾਸ ਦਿਨਾਂ ਨੂੰ ਕਿਸੇ ਸੁਹਿਰਦ ਕਾਰਜ ਨਾਲ਼ ਯਾਦਗਾਰੀ ਬਣਾਉਣ ਦੇ ਇਛੁੱਕ ਜੋੜਿਆਂ ਵਿੱਚੋਂ ਇੱਕ ਰੋਮੀ ਘੜਾਮੇਂ ਵਾਲ਼ਾ ਤੇ ਹਰਪਿੰਦਰ ਕੌਰ ਡਿੰਪਲ ਨੇ ਅੱਜ ਆਪਣੀ ਨੌਂ ਸਾਲਾਂ ਦੀ ਹੋਈ ਧੀ ਪ੍ਰਭਨੂਰ ਕੌਰ ਦਾ ਜਨਮਦਿਨ ਹਮੇਸ਼ਾ ਦੀ ਤਰ੍ਹਾਂ ਬੂਟੇ ਲਗਵਾ ਕੇ ਮਨਾਇਆ। ਜਿਸ ਬਾਰੇ ਉਨ੍ਹਾਂ ਦੱਸਿਆ ਕਿ ਅੱਜ ਨਹਿਰੂ ਸਟੇਡੀਅਮ ਦੇ ਉਪਰਾਲੇ ਪਾਸੇ ਫਲ਼ਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਰਾਜਨ ਅਥਲੈਟਿਕਸ ਅਕੈਡਮੀ ਦੇ ਖਿਡਾਰੀਆਂ ਮੋਨੂੰ ਠੋਣਾ, ਜੱਸੀ ਰੈਲੋਂ, ਗਗਨ ਰੈਲੋਂ, ਅਭਿਨਵ, ਦਕਸ਼ ਸੈਣੀ, ਅਮਨਦੀਪ ਮਨਸੂਹਾ, ਕਰਨਪ੍ਰੀਤ ਮਨਸੂਹਾ, ਨਿਤੀਸ਼ ਰੋਪੜ ਤੇ ਸ਼ਿਵਮ ਕਪੂਰਥਲਾ ਦੇ ਸਹਿਯੋਗ ਨਾਲ਼ ਲਗਵਾਏ ਗਏ। ਜਿਨ੍ਹਾਂ ਦਾ ਉਹਨਾਂ ਵਿਸ਼ੇਸ਼ ਤੌਰ ‘ਤੇ ਸ਼ੁਕਰਾਨਾ ਕਰਦਿਆਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਜੁਲਾਈ-ਅਗਸਤ-ਸਤੰਬਰ ਅਤੇ ਫਰਵਰੀ-ਮਾਰਚ-ਅਪ੍ਰੈਲ ਦੌਰਾਨ ਆਉਣ ਵਾਲ਼ੇ ਜਨਮ-ਦਿਨਾਂ ਮੌਕੇ ਵੱਧ ਤੋਂ ਵੱਧ ਬੂਟੇ ਲਗਵਾ ਕੇ ਮਨਾਉਣ ਕਿਉਂਕਿ ਇਹ ਸਮਾਂ ਇਸ ਕਾਰਜ ਲਈ ਬਹੁਤ ਹੀ ਢੁੱਕਵਾਂ ਹੁੰਦਾ ਹੈ। ਇਸ ਮੌਕੇ ਨੂਰ ਦੇ ਦਾਦੀ ਅਮਰਜੀਤ ਕੌਰ, ਭੈਣ ਗੁਰਪ੍ਰਤੀਕ ਕੌਰ ਅਤੇ ਰਾਜਨ ਕੁਮਾਰ ਕੋਚ, ਸਤਵਿੰਦਰ ਸਿੰਘ (ਬੋਨਾਫਾਈਡ ਆਈਲੈਟਸ ਸੈਂਟਰ), ਅਮਨਦੀਪ ਸਿੰਘ ਟੈਕਸ ਕੰਸਲਟੈਂਟ, ਮੁਕੇਸ਼ ਕੁਮਾਰ (ਐੱਮ.ਕੇ.ਡੀ. ਇਲੈਕਟ੍ਰੀਕਲ ਸਰਵਿਸ) ਤੇ ਸੰਤ ਸੁਰਿੰਦਰਪਾਲ ਸਿੰਘ (ਰਿਟਾ. ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ) ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ (ਕਹਾਣੀ)
Next articleसेमिनार: 7 अगस्त राष्ट्रीय ओबीसी दिवस – ओबीसी समाज के मुद्दे और चुनौतियां