ਧੀਆਂ

ਕਰਨੈਲ ਅਟਵਾਲ 
(ਸਮਾਜ ਵੀਕਲੀ)
ਧੀਆਂ ਧੰਨ ਪਰਾਇਆ ਨੀ ਹੁੰਦਾ,
ਮਾਪਿਆਂ ਦੀ ਜ਼ਿੰਦ ਜਾਨ ਧੀਆਂ।
ਉੱਚ ਅਹੁਦਿਆਂ ਤੇ ਪਹੁੰਚ ਕੇ,
ਖ਼ੂਬ ਵਧਾਇਆ ਹੈ ਮਾਣ ਧੀਆਂ।
ਪੇਕੇ-ਸਹੁਰੇ ਦੋਵੇਂ ਘਰਾਂ ਦੇ ਵਿੱਚ,
ਪਾਉਂਦੀਆਂ ਨੇ ਸਨਮਾਨ ਧੀਆਂ।
ਸਮਾਜ ਨੂੰ ਨਾਲ ਲੈ ਕੇ ਚੱਲਣ,
ਹੁਣ ਨਾ ਕਹੀਏ ਮਹਿਮਾਨ ਧੀਆਂ।
ਹਰ ਮੈਦਾਨ ਫਤਿਹ ਕਰ ਦੇਣ,
ਹੁਣ ਐਨੀਆਂ ਨੇ ਬਲਵਾਨ ਧੀਆਂ।
ਲੋੜ ਪੈਣ ਤੇ ਹੋ ਜਾਂਦੀਆਂ ਨੇ ਇਹ,
ਦੇਸ਼ ਵਤਨ ਤੋਂ ਕੁਰਬਾਨ ਧੀਆਂ।
ਧੀਆਂ ਵਾਜੋ ਨਾ ਸੰਸਾਰ ਚੱਲਦਾ ਏ,
ਕੁੱਲ ਜਨਾਹ ਦੀਆਂ ਨੇ ਸ਼ਾਨ ਧੀਆਂ।
‘ਅਟਵਾਲ’ ਪੁੱਤ ਕਪੁੱਤ ਹੋ ਸਕਦੇ ਨੇ,
ਮਾਪਿਆਂ ਨੂੰ ਰਹੀਆਂ ਪਹਿਚਾਣ ਧੀਆਂ।
ਕਰਨੈਲ ਅਟਵਾਲ 
ਸੰ:-75082-75052
Previous articleਉਦੈਪੁਰ ਵਿੱਚ ਮਹਾਰਾਣਾ ਪ੍ਰਤਾਪ ਦੇ ਵੰਸ਼ਜਾਂ ਵਿੱਚ ਵਿਵਾਦ, ਹੰਗਾਮਾ ਅਤੇ ਪੱਥਰਬਾਜ਼ੀ; ਕੁਰਕ, ਮਹਿਲ ਦੀ ਵਿਵਾਦਿਤ ਜਗ੍ਹਾ
Next articleਮਾਡਰਨ ਰਾਂਝੇ