ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਸਿੰਘ ਗੁਰੀ ) ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦੇ ਹੋਏ, ਗੁਰੂ ਸਾਹਿਬ ਅਤੇ ਸਿੰਘਾਂ ਦੀ ਮਹਾਨ ਸ਼ਹਾਦਤ ਨੂੰ ਕੋਟੀ-ਕੋਟ ਪ੍ਰਣਾਮ ਕਰਦੇ ਹੋਏ, ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਸੈਂਟਰ ਮੁੱਖ ਅਧਿਆਪਕ ਸ਼ਹਿਬਾਜ਼ਪੁਰਾ ਰਾਜਮਿੰਦਰਪਾਲ ਸਿੰਘ ਪਰਮਾਰ ਵੱਲੋਂ ਗਾਏ ਗੀਤ ਅਤੇ ਜਸਵੰਤ ਸਰਾਭਾ ਵੱਲੋਂ ਲਿਖਿਆ ਗੀਤ ਦਾਸਤਾਨ- ਏ -ਸ਼ਹਾਦਤ (ਪਾਤਸ਼ਾਹੀ ਨੌਵੀਂ )ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਏਕੋਟ ਇਤਬਾਰ ਸਿੰਘ ਨੱਥੋਵਾਲ ਅਤੇ ਸਮੂਹ ਬਲਾਕ ਰਾਏਕੋਟ ਦੇ ਅਧਿਆਪਕਾਂ ਵੱਲੋਂ ਸਾਂਝੇ ਤੌਰ ਤੇ ਗੁਰੂ ਦੀ ਸੇਵਾ ਦੇ ਵਿੱਚ ਅਰਪਣ ਕਰਦੇ ਹੋਏ ਜਾਰੀ ਕੀਤਾ ਗਿਆ। ਇਸ ਮੌਕੇ ਗਾਇਕ ਰਾਜਮਿੰਦਰਪਾਲ ਸਿੰਘ ਪਰਮਾਰ ਅਤੇ ਲੇਖਕ ਜਸਵੰਤ ਸਰਾਭਾ ਵੱਲੋਂ ਹਾਜ਼ਰ ਸਮੂਹ ਅਧਿਆਪਕਾਂ ਨੂੰ ਮਨੁੱਖਤਾ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਸਾਥੀ ਸਿੰਘਾਂ ਦੀ ਮਹਾਨ ਸ਼ਹਾਦਤ ਦੀ ਅਜੋਕੇ ਸਮੇਂ ਵਿੱਚ ਮਹੱਤਤਾ ਦੱਸਣ ਲਈ ਇਹ ਸੇਵਾ ਰੂਪੀ ਉਪਰਾਲਾ ਕੀਤਾ ਗਿਆ ਹੈ। ਜਿਸ ਨੂੰ ਅੱਜ ਸਮੁੱਚੇ ਬਲਾਕ ਰਾਏਕੋਟ ਦੇ ਅਧਿਆਪਕਾਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਹੇਠ ਦੁਨੀਆਂ ਭਰ ਦੀਆਂ ਸੰਗਤਾਂ ਲਈ ਜਾਰੀ ਕੀਤਾ ਗਿਆ। ਇਸ ਮੌਕੇ ਸੰਜੀਵ ਕੁਮਾਰ, ਹਰਭਜਨ ਕੌਰ ਬੀਆਰਸੀ, ਜਸਵੰਤ ਬਸਰਾਉ, ਗੁਰਸੇਵ ਸਿੰਘ ,ਬਲਦੇਵ ਸਿੰਘ ਜਲਾਲਦੀਵਾਲ ,ਰਾਹੁਲ ਗੋਇਲ, ਰਾਮ ਲਾਲ, ਗੁਰਪ੍ਰੀਤ ਸਿੰਘ ,ਅਵਤਾਰ ਸਿੰਘ ਦੇਹੜਕਾ, ਕੇਸਰ ਸਿੰਘ ,ਸੁਖਪਾਲ ਸਿੰਘ, ਹਰਜਿੰਦਰ ਸਿੰਘ , ਚਰਨਜੀਤ ਚੰਨੀ ,ਵਿਕਰਮ ਸ਼ਰਮਾ, ਕੁਲਵਿੰਦਰ ਕੌਰ, ਨਿਰਪਦੀਪ ਕੌਰ, ਤੀਰਥ ਕੌਰ, ਲਵਪ੍ਰੀਤ ਕੌਰ, ਗੁਰਵੀਰ ਕੌਰ, ਗੀਤੂ ,ਆਸ਼ਾ ਰਾਣੀ, ਕਮਲਪ੍ਰੀਤ ਕੌਰ ,ਜਤਿੰਦਰ ਕੌਰ ,ਸੰਤੋਸ਼ ਰਾਣੀ ਆਦਿ ਹਾਜ਼ਰ ਸਨ।
HOME ਦਾਸਤਾਨ-ਏ-ਸਿਦਕ (ਪਾਤਸ਼ਾਹੀ ਨੌਵੀਂ) ਗੀਤ ਹੋਇਆ ਜਾਰੀ।



