“ਦਾਸਤਾਨ -ਏ-ਪੰਜਾਬ”

ਇੰਜ ਕੁਲਦੀਪ ਸਿੰਘ ਰਾਮਨਗਰ

(ਸਮਾਜ ਵੀਕਲੀ)

ਚਲੋ ਗੱਲ ਸ਼ੁਰੂ ਤੇ ਹੋਈ ਰੰਗਲੇ ਪੰਜਾਬ ਦੀ,
ਤਿਤਲੀਆਂ ਤੇ ਭੰਵਰੇ ਵੀ ਆਉਣਗੇ, ਸ਼ੁਰੂ ਤਾਂ
ਹੋਈ ਬੀਆਬਾਨ ਬਗੀਚੇ ਚ ਚਰਚਾ ਗੁਲਾਬ ਦੀ,
ਮੰਨਿਆ ਕਿ ਸੌਖਾ ਨਹੀਂ, ਚੰਮ ਤੋਂ ਜੋਕਾਂ ਉਤਾਰਨਾ,
ਸ਼ੁਕਰਿਆ,ਕੋਸ਼ਿਸ਼ ਤਾਂ ਹੈ ਜਨਾਬ ਦੀ,
ਚਲੋ ਗੱਲ ਸ਼ੁਰੂ ਤੇ ਹੋਈ ਰੰਗਲੇ ਪੰਜਾਬ ਦੀ,
ਹਨੇਰ ਜਿਹੀ ਬਸਤੀਆਂ ਚ ਕਿਰਨ ਦੀ ਉਮੀਦ
ਦੇ ਸਵਾਲਾਂ ਦੇ ਜਵਾਬ ਦੀ,
ਚਲੋ ਗੱਲ ਸ਼ੁਰੂ ਤੇ ਹੋਈ ਰੰਗਲੇ ਪੰਜਾਬ ਦੀ,

ਇੰਜ. ਕੁਲਦੀਪ ਸਿੰਘ ਰਾਮਨਗਰ
9417990040

 

Previous articleHeavy snowfall cuts off Kashmir from rest of country
Next articleਦਰਿਆਵਾਂ ਦੀ ਗੱਲ ਕਰਦੀ ਕਵਿਤਾ