ਦਸਮੇਸ਼ ਕੀਰਤਨੀ ਜਥਾ ਦੁਬਈ ਤੋਂ ਵਾਪਸ ਪੰਜਾਬ ਪਰਤਿਆ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ) : ਦਸਮੇਸ਼ ਕੀਰਤਨੀ ਜਥਾ ਮਹਿਤਪੁਰ ਵਾਲੇ ਭਾਈ ਮਨਪ੍ਰੀਤ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਜਗਪ੍ਰੀਤ ਸਿੰਘ ਜੋ ਕਿ ਪਿਛਲੇ ਇਕ ਮਹੀਨੇ ਤੋਂ ਦੁਬਈ ਵਿੱਚ ਤੀਸਰੀ ਵਾਰ ਕੀਰਤਨ ਸਮਾਗਮ ਕਰਨ ਗਏ ਹੋਏ ਸਨ। ਜੋ ਪਿਛਲੇ ਦਿਨੀਂ 13 ਮਈ 2023 ਨੂੰ ਵਾਪਸ ਪੰਜਾਬ ਪਰਤ ਚੁੱਕੇ ਹਨ। ਇਸ ਮੌਕੇ ਭਾਈ ਮਨਪ੍ਰੀਤ ਸਿੰਘ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੁਬਈ ਵਿੱਚ ਫੇਰੀ ਦੌਰਾਨ ਜਿੱਥੇ ਬੱਚਿਆਂ ਨੂੰ ਗੁਰਮਤਿ ਕੀਰਤਨ ਦੀ ਸਿਖਲਾਈ ਦਿੱਤੀ ਉਥੇ ਗੁਰੂ ਨਾਨਕ ਦਰਬਾਰ ਜਬਲ ਅਲੀ, ਗੁਰਦੁਆਰਾ ਸਿੰਧੀ ਦਰਬਾਰ ਬਰ ਦੁਬਈ,ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਰਸ ਅਲ ਖੇਮਾ,ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਅਤੇ ਅਤੇ ਹੋਰ ਵੱਖ ਵੱਖ ਗੁਰਦੁਆਰਿਆਂ ਚ ਕੀਰਤਨ ਦੀ ਸੇਵਾ ਨਿਭਾਈ। ਉਨ੍ਹਾਂ ਦੱਸਿਆ ਕਿ ਦੁਬਈ ਦੀ ਸੰਗਤ ਵੱਲੋਂ ਬਹੁਤ ਪਿਆਰ ਤੇ ਸਹਿਯੋਗ ਮਿਲਿਆ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਸਭਿਆਚਾਰਕ ਮੇਲੇ
Next articleਘੋੜੇ ਘੋੜੀਆਂ ਦੀਆਂ ਦੌੜਾਂ ਤੇ ਪਹਿਲੇ ਖੇਡ ਮੇਲੇ ਵਿੱਚ ਪਿੰਡ ਮਸਾਣੀ ਵਿਖੇ ਲੱਗੀਆ ਭਾਰੀ ਰੌਣਕਾਂ: ਬੂਟਾ ਸਿੰਘ ਸਹੋਤਾ