HOME ਦਸ਼ਮੇਸ਼ ਕਲੱਬ, ਰੋਪੜ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਹਿੱਤ ਨਾਟਕ ਕਰਵਾਇਆ

ਦਸ਼ਮੇਸ਼ ਕਲੱਬ, ਰੋਪੜ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਹਿੱਤ ਨਾਟਕ ਕਰਵਾਇਆ

3

ਰੋਪੜ,   (ਸਮਾਜ ਵੀਕਲੀ)   (ਰੋਮੀ ਘੜਾਮਾਂ) ਦਸਮੇਸ਼ ਯੁਵਕ ਸੇਵਾਵਾਂ ਕਲੱਬ (ਰਜਿ:), ਗ੍ਰੀਨ ਐਵਨਿਊ ਕਲੋਨੀ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਸਹਿਯੋਗ ਨਾਲ਼  ਨਸ਼ਿਆਂ ਵਿਰੁੱਧ ਜਾਗਰੂਕਤਾ ਹਿੱਤ ਨਾਟਕ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਵਨ ਕੁਮਾਰ, ਐੱਸ.ਐੱਚ.ਓ.,ਥਾਣਾ ਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਚੰਗੇ ਆਦਰਸ਼ ਅਪਣਾਉਣ ਦੀ ਅਪੀਲ ਕੀਤੀ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਕਿਹਾ ਕਿ “ਨਸ਼ੇ ਨੌਜਵਾਨੀ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਇਹ ਨਾ ਸਿਰਫ਼ ਵਿਅਕਤੀ ਦੀ ਸਿਹਤ ਅਤੇ ਭਵਿੱਖ ਨੂੰ ਬਰਬਾਦ ਕਰਦੇ ਹਨ, ਸਗੋਂ ਪਰਿਵਾਰ ਅਤੇ ਸਮਾਜ ਦੇ ਆਧਾਰ ਨੂੰ ਵੀ ਕਮਜ਼ੋਰ ਕਰਦੇ ਹਨ”। ਕਲੱਬ ਵੱਲੋਂ ਮਨਤੇਜ ਸਿੰਘ ਚੀਮਾ ਡਾਇਰੈਕਟਰ ਯੁਵਕ ਸੇਵਾਵਾਂ, ਰੋਪੜ ਅਤੇ ਰੋਟਰੀ ਕਲੱਬ (ਸੈਂਟਰਲ) ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ। ਮਹਿਮਾਨਾਂ ਅਤੇ ਨਾਟਕ ਟੀਮ ਦਾ ਸਨਮਾਨ ਚਿੰਨ੍ਹਾਂ ਨਾਲ਼ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਰੋਟਰੀ ਕਲੱਬ ਰੋਪੜ ਸੈਂਟਰਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਅਜਮੇਰ ਸਿੰਘ ਸਾਬਕਾ ਸਰਪੰਚ ਲੋਧੀਮਾਜਰਾ, ਕੁਲਤਾਰ ਸਿੰਘ ਰੋਟਰੀਅਨ, ਐਡਵੋਕੇਟ ਅਮਨਦੀਪ ਸਿੰਘ ਕਾਬੜਵਾਲ ਤੇ ਸੁਮਨਦੀਪ ਕੌਰ ਸਟੈਨੋ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਅਤੇ ਸਰਬਜੀਤ ਸਿੰਘ, ਬਲਪ੍ਰੀਤ ਸਿੰਘ, ਗਗਨਪ੍ਰੀਤ ਸਿੰਘ,ਪਰਮਜੀਤ ਸਿੰਘ, ਰੁਪਿੰਦਰ ਸਿੰਘ, ਗ੍ਰੀਨ ਐਵਨਿਊ ਕਲੋਨੀ ਦੇ ਪ੍ਰਧਾਨ ਤਰਲੋਕ ਸਿੰਘ, ਨਰਿੰਦਰ ਸਿੰਘ,ਅਤੇ ਹੋਰ ਪਤਵੰਤੇ ਸੱਜਣ ਖਾਸ ਤੌਰ ‘ਤੇ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਭੌਤਿਕਵਾਦ – ਮਾਂ ਧਰਤੀ ਦਾ ਕਾਤਲ?”
Next article*ਹਲਕਾ ਦੱਖਣੀ ‘ਚ ਵਰਦੇ ਮੀਂਹ ‘ਚ ਬਾਵਾ ਦੀ ਅਗਵਾਈ ਹੇਠ “ਵੋਟ ਚੋਰ ਗੱਦੀ ਛੋੜ” ਦੇ ਨਾਅਰਿਆਂ ਨਾਲ ਭਾਜਪਾ ਦੇ ਚੋਣ ਕਮਿਸ਼ਨ ਖਿਲਾਫ ਰੋਸ ਮੁਜਾਹਰਾ ਕੀਤਾ*