HOME ਦਰਬਾਰ ਬਾਬਾ ਸ਼ੇਖ ਨਸੀਰਾ ਜੀ ਵਿਖੇ ਸਾਲਾਨਾ ਜੋੜ ਮੇਲਾ ਅੱਜ ਤੋਂ ਸ਼ੁਰੂ

ਦਰਬਾਰ ਬਾਬਾ ਸ਼ੇਖ ਨਸੀਰਾ ਜੀ ਵਿਖੇ ਸਾਲਾਨਾ ਜੋੜ ਮੇਲਾ ਅੱਜ ਤੋਂ ਸ਼ੁਰੂ

1

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਸਥਾਨਕ ਮੰਡੀ ਰੋਡ ਅੱਪਰਾ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਬਾਬਾ ਸ਼ੇਖ ਨਸੀਰਾ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਬ੍ਰਹਮਲੀਨ ਸਾਈਂ ਪ੍ਰਕਾਸ਼ ਰਾਮ ਜੀ ਦੇ ਆਸ਼ੀਰਵਾਦ ਸਦਕਾ ਗੱਦੀਨਸ਼ੀਨ ਸਾਈਂ ਕਿਸ਼ਨ ਲਾਲ ਜੀ ਦੀ ਅਗਵਾਈ ਹੇਠ ਦਰਬਾਰ ਬਾਬਾ ਸ਼ੇਖ ਨਸੀਰਾ ਜੀ ਪ੍ਰਬੰਧਕ ਕਮੇਟੀ, ਐੱਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਮਿਤੀ 11 ਤੇ 12 ਜੁਲਾਈ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਬਾਬਾ ਸ਼ੇਖ ਨਸੀਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਜੌਨੀ ਨੇ ਦੱਸਿਆ ਕਿ ਅੱਜ ਮਿਤੀ 11 ਜੁਲਾਈ ਦਿਨ ਸ਼ੁੱਕਰਵਾਰ ਨੂੰ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਹਰਜੀਤ ਸਿੱਧੂ ਤੇ ਮਿਸ ਪ੍ਰਵੀਨ ਦਰਦੀ ਤੇ ਇਸ਼ਰਤ ਅਲੀ ਗੁਲਾਮ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੇ ਦੂਸਰੇ ਦਿਨ ਮਿਤੀ 12 ਜੁਲਾਈ ਦਿਨ ਸ਼ਨੀਵਾਰ ਨੂੰ ਧਾਰਮਿਕ ਤੇ ਸੱਭਿਆਚਾਰਕ ਸਟੇਜ ਦੌਰਾਨ ਪੰਜਾਬੀ ਗਾਇਕ ਖਾਨ ਸਾਬ੍ਹ, ਆਫ਼ਰੀਨ ਗਰੁੱਪ, ਸਦੀ ਸਾਂਝ, ਪਰਮਜੀਤ ਪੰਮ, ਕਮਲ ਕਟਾਣੀਆ, ਸ਼ਾਹਿਦ ਅਲੀ, ਸੌਨੂੰ ਕਲੇਰ, ਲਸ਼ਕਰ, ਬਿੱਲੂ ਚੀਮਾ, ਰਵੀ ਖਾਨ, ਜੇ. ਚੀਮਾ, ਸਰਬੀ ਰਤਨ, ਰਾਕੇਸ਼ ਬਾਲੀ ਤੇ ਆਰ ਬਾਲੀ, ਹੈਰੀ ਖਾਨ, ਗੋਲਡਨ ਪਿ੍ਆ ਹੰਸ, ਸੁੱਚਾ ਸਬਰੀ, ਬਲਿਹਾਰ ਸੇਖੋਂ ਤੇ ਅਮਨ ਬਿੱਲੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।ਇਸ ਮੌਕੇ  ਪ੍ਰਦੀਪ ਬੈਂਸ ਐਂਕਰ ਨੱਕਾਲ ਪਾਰਟੀ ਤੇ ਦਿਦਰਾ ਨੱਕਾਲ ਪਾਰਟੀ ਕੁਤਬੇਵਾਲ ਵਾਲੇ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਲਾ ਟਿੱਕੀਆਂ ਵਾਲਾ (ਕੇ. ਟੀ) ਨਿਭਾਉਣਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੁਰਾਤਨ ਕਸੀਦਾਕਾਰੀ ਨੂੰ ਨਵਾਂ ਰੂਪ ਦੇਣ ਵਾਲੀ ਭਵਲੀਨ ਕੌਰ
Next articleਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਜ਼ਿਲ੍ਹਾ ਪੁਲੀਸ ਵੱਲੋ ਪਾਸਕੋ ਐਕਟ 2012 ਅਤੇ ਟਰੈਫਿਕ ਜਾਗਰੁਕਤਾ ਸੈਮੀਨਾਰ