ਡੰਗੋਰੀ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਸੱਟ ਡੰਗੋਰੀ ਖਾ ਬੈਠਾ ਸੂ ,
ਦਿਲ ਕਿਸੇ ਹੱਥ ਫੜਾ ਬੈਠਾ ਸੂ।
ਦੂਜਿਆਂ ਨੂੰ ਓ ਆਂਹਦਾ-ਆਂਹਦਾ,
ਅਕਲ ਤੇ ਪਰਦਾ ਪਾ ਬੈਠਾ ਸੂ।

ਥੱਲ੍ਹਿਓ ਉੱਠ ਸਿਕੰਦਰ ਬਣਿਆ,
ਮਸਜਿਦ ਬਣਿਆ, ਮੰਦਰ ਬਣਿਆ ।
ਪਰ ਰੱਬ ਕਿਤੇ ਹੋਰ ਬਠਾ (ਬਿਠਾ) ਬੈਠਾ ਸੂ,
ਅਕਲ ਤੇ ਪਰਦਾ ਪਾ ਬੈਠਾ ਸੂ ।

ਕਿਸੇ ਦੀ ਕਿੱਥੇ ਮੰਨਦੈਂ ਚੰਦਰਾ,
ਸੀਤੇ ਬੁੱਲ੍ਹ ਜਾਂ ਲਾ ਲਿਆ ਜੰਦਰਾ (ਜਿੰਦਰਾ)।
ਅੱਖੀਂਓ ਲਹੂ ਵਹਾਅ ਬੈਠਾ ਸੂ,
ਅਕਲ ਤੇ ਪਰਦਾ ਪਾ ਬੈਠਾ ਸੂ ।

ਬਾਰਗਾਹਾਂ ਦੇ ਲਾ – ਲਾ ਗੇੜੇ ,
ਧੁਰ ਨਾ ਅੱਪੜਿਆਂ ਤੇਰੇ ਵੇੜੇ (ਵਿਹੜੇ)।
ਥਿੱਕੜੇ ਭਾਵੇਂ ਲੁਹਾਅ ਬੈਠਾ ਸੂ,
ਅਕਲ ਤੇ ਪਰਦਾ ਪਾ ਬੈਠਾ ਸੂ ।

ਸਿਮਰ ਨੂੰ ਸਿਮਰਨ ਕਹਿੰਦਾ ਰਹਿੰਦੈ,
ਪਰ ਹੱਥਾਂ ਵਿੱਚ ਕਦੇ ਨਾਮ ਨਾ ਲੈਂਦੈ ।
ਉਂਝ ਪੰਜ-ਸ਼ਨਾਨਾਂ (ਇਸ਼ਨਾਨਾਂ) ਨਹਾ ਬੈਠਾ ਸੂ,
ਅਕਲ ਤੇ ਪਰਦਾ ਪਾ ਬੈਠਾ ਸੂ।

ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ ( ਸਮਾਣਾ )
7814433063

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAmid wave of ‘basanti’, Mann takes oath, invokes ‘Inquilab Zindabad’
Next articleਸਿਰਫ਼ ਚੜ੍ਹਨਾ ਸਿੱਖਣਾ ਹੀ ਕਾਫ਼ੀ ਨਹੀਂ ਹੁੰਦਾ,ਤੁਹਾਨੂੰ ਡਿੱਗਣਾ ਵੀ ਆਉਣਾ ਚਾਹੀਦਾ ਹੈ।