ਸਿਰਫ਼ ਚੜ੍ਹਨਾ ਸਿੱਖਣਾ ਹੀ ਕਾਫ਼ੀ ਨਹੀਂ ਹੁੰਦਾ,ਤੁਹਾਨੂੰ ਡਿੱਗਣਾ ਵੀ ਆਉਣਾ ਚਾਹੀਦਾ ਹੈ।

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਅੱਜ ਦੇ ਯੁੱਗ ਵਿੱਚ ਸਫ਼ਲਤਾ ਦੀ ਦੌੜ ਲੱਗੀ ਹੋਈ ਹੈ।ਹਰ ਕੋਈ ਚਾਹੁੰਦਾ ਹੈ ਨਹੀਂ ਉਹ ਸਫ਼ਲਤਾ ਪ੍ਰਾਪਤ ਕਰੇ।ਹਰ ਉਮਰ ਵਿੱਚ ਉਮੀਦਾਂ ਵੱਖਰੀਆਂ ਹਨ ।ਛੋਟੇ ਬੱਚੇ ਤੋਂ ਚੰਗੇ ਅੰਕ ਪ੍ਰਾਪਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ।ਵੱਡੇ ਹੋਣ ਤੇ ਚੰਗਾ ਰੁਜ਼ਗਾਰ ਪ੍ਰਾਪਤ ਕਰਨ ਦੀ।ਕਾਮਯਾਬੀ ਸਿਰਫ਼ ਪੈਸੇ ਦੀ ਪ੍ਰਾਪਤੀ ਨੂੰ ਹੀ ਸਮਝਿਆ ਜਾਂਦਾ ਹੈ।ਇਸ ਦੁਨੀਆਂ ਵਿੱਚ ਅਜਿਹੀ ਹੋੜ ਲੱਗੀ ਹੋਈ ਹੈ ਕਿ ਹਰ ਕੋਈ ਭੱਜ ਰਿਹਾ ਹੈ।ਇਹ ਸਾਡੀ ਜ਼ਰੂਰਤ ਵੀ ਹੈ।ਸਾਨੂੰ ਹਰ ਕੰਮ ਵਿੱਚ ਅੱਗੇ ਵਧਣ ਦੀ ਲੋੜ ਹੈ।ਸਿਖਰ ਤੇ ਪਹੁੰਚਣਾ ਹਰ ਕਿਸੇ ਦੀ ਇੱਛਾ ਹੈ।ਇਸ ਲਈ ਸਾਨੂੰ ਮਜ਼ਬੂਤੀ ਨਾਲ ਆਪਣੇ ਕੰਮ ਵਿੱਚ ਲੱਗੇ ਰਹਿਣਾ ਆਉਣਾ ਚਾਹੀਦਾ ਹੈ।ਅਸੀਂ ਹਰ ਜਨਮ ਬਰਦਾਸ਼ਤ ਨਹੀਂ ਕਰ ਸਕਦੇ।ਜੇਕਰ ਕੋਈ ਬੱਚਾ ਵੀ ਜਮਾਤ ਵਿੱਚ ਘੱਟ ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਉਨ੍ਹਾਂ ਅੰਕਾਂ ਲਈ ਡਾਂਟਿਆ ਫਿਟਕਾਰਿਆ ਜਾਂਦਾ ਹੈ ਜੂਸ ਨੇ ਪ੍ਰਾਪਤ ਨਹੀਂ ਕੀਤੇ ਪਰ ਜੋ ਉਸ ਨੇ ਪ੍ਰਾਪਤ ਕੀਤੇ ਹਨ ਉਨ੍ਹਾਂ ਲਈ ਉਸ ਦੀ ਤਾਰੀਫ਼ ਨਹੀਂ ਕੀਤੀ ਜਾਂਦੀ।ਅੰਨ੍ਹੀ ਦੌੜ ਵਿੱਚ ਭੱਜ ਰਹੇ ਮਨੁੱਖ ਨੂੰ ਆਪਣੇ ਕੀਤੇ ਹੋਏ ਯਤਨਾਂ ਤੇ ਖ਼ੁਸ਼ ਹੋਣ ਦਾ ਮੌਕਾ ਹੀ ਨਹੀਂ ਮਿਲਦਾ।ਜੋ ਕੀਤਾ ਹੈ ਉਸ ਦੀ ਗਿਣਤੀ ਮਿਣਤੀ ਨਹੀਂ ਹੁੰਦੀ ਪਰ ਜੋ ਨਹੀਂ ਕਰ ਸਕਿਆ ਉਸ ਦੀ ਗੱਲ ਬਾਰ ਬਾਰ ਕੀਤੀ ਜਾਂਦੀ ਹੈ।ਅਸੀਂ ਅਕਸਰ ਪੜ੍ਹਦੇ ਹਾਂ ਕਿ ਖੁਦਕੁਸ਼ੀ ਦਾ ਅੰਕੜਾ ਬਹੁਤ ਵਧ ਗਿਆ ਹੈ।ਇਸ ਦਾ ਇਕ ਸਭ ਤੋਂ ਵੱਡਾ ਕਾਰਨ ਇਹੀ ਹੈ ਅਸੀਂ ਹਾਰ ਨੂੰ ਅਪਨਾਉਣ ਤੋਂ ਇਨਕਾਰੀ ਹਾਂ।ਅਸੀਂ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ ਕਿ ਸਫ਼ਲਤਾ ਦੇ ਕੋਈ ਮਾਪਦੰਡ ਨਹੀਂ ਹੁੰਦੇ।ਸਾਨੂੰ ਆਪਣੀਆਂ ਪ੍ਰਾਪਤੀਆਂ ਤੇ ਖ਼ੁਸ਼ ਹੋਣਾ ਆਇਆ ਹੀ ਨਹੀਂ।ਅਸੀਂ ਤਾਂ ਉਸ ਤੇ ਹੀ ਝੂਰਦੇ ਰਹੇ ਜੋ ਸੀ ਪ੍ਰਾਪਤ ਨਹੀਂ ਕਰ ਸਕੇ।ਬਹੁਤ ਜ਼ਰੂਰੀ ਹੈ ਕਿ ਜੇ ਮਨੁੱਖ ਚੜ੍ਹਨਾ ਸਿੱਖਦਾ ਹੈ ਤਾਂ ਉਸ ਨੂੰ ਡਿੱਗਣਾ ਵੀ ਆਉਣਾ ਚਾਹੀਦਾ ਹੈ।ਅੱਜ ਜ਼ਿੰਦਗੀ ਵਿਚ ਤਣਾਅ ਦਾ ਕਾਰਨ ਇਹੀ ਹੈ ਕੀ ਅਸੀਂ ਹਾਰ ਨੂੰ ਮਨਜ਼ੂਰ ਕਰਨਾ ਸਿੱਖਿਆ ਹੀ ਨਹੀਂ।ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਹ ਗੱਲ ਨਹੀਂ ਸਿਖਾ ਸਕੇ ਕੀ ਯਤਨ ਕਰਨਾ ਜ਼ਰੂਰੀ ਹੈ ਬੇਸ਼ਕ ਉਸ ਵਿਚ ਹਾਰ ਵੀ ਜਾਓ।ਸਫਲਤਾ ਹਰ ਕਿਸੇ ਦੇ ਹੱਥ ਨਹੀਂ ਲੱਗਦੀ।ਮਾਂ ਬਾਪ ਵੱਲੋਂ ਬੱਚੇ ਤੇ ਇੰਨਾ ਦਬਾਅ ਪਾਇਆ ਜਾਂਦਾ ਹੈ ਕੀ ਉਹ ਘੁਟਨ ਮਹਿਸੂਸ ਕਰਨ ਲੱਗ ਜਾਂਦਾ ਹੈ।ਇਸ ਘੁਟਣ ਵਿੱਚ ਦੱਬਿਆ ਬੱਚਾ ਜਾਂ ਤਾਂ ਨਸ਼ਿਆਂ ਦੇ ਰਾਹ ਪੈਂਦਾ ਹੈ ਜਾਂ ਖੁਦਕੁਸ਼ੀ ਦੇ।ਲੋੜ ਤੋਂ ਵੱਧ ਉਮੀਦਾਂ ਬੱਚੇ ਨੂੰ ਨਿਰਾਸ਼ਾ ਵੱਲ ਲੈ ਜਾਂਦੀਆਂ ਹਨ।ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚੰਗੀ ਗੱਲ ਹੈ ਉਸ ਨੂੰ ਸਕਾਰਾਤਮਕ ਸੋਚ ਦੇਣਾ ਵੀ ਜ਼ਰੂਰੀ ਹੈ।ਇਹ ਸਿਖਾਉਣਾ ਜ਼ਰੂਰੀ ਹੈ ਕਿ ਤੁਹਾਡਾ ਫਰਜ਼ ਕੋਸ਼ਿਸ਼ ਕਰਨਾ ਹੈ।ਅਗਰ ਤੁਸੀਂ ਕਿਸੇ ਕੰਮ ਵਿੱਚ ਅਸਫ਼ਲ ਹੁੰਦੇ ਹੋ ਤਾਂ ਨਿਰਾਸ਼ ਹੋਣ ਦੀ ਬਜਾਏ ਦੁਬਾਰਾ ਤੋਂ ਕੋਸ਼ਿਸ਼ ਕਰੋ।ਚਡ਼੍ਹਨਾ ਸਿੱਖਣ ਦੇ ਨਾਲ ਨਾਲ ਡਿੱਗ ਜਾਣ ਨੂੰ ਅਪਨਾਉਣਾ ਵੀ ਸਿਖਾਉਣਾ ਜ਼ਰੂਰੀ ਹੈ।ਮਾਂ ਬਾਪ ਦੀਆਂ ਬੱਚਿਆਂ ਤੋਂ ਉਮੀਦਾਂ ਚ ਆਏ ਸਨ ਪਰ ਬੱਚਾ ਉਮੀਦਾਂ ਦੇ ਭਾਰ ਥੱਲੇ ਦੱਬ ਜਾਏ ਇਹ ਉਚਿਤ ਨਹੀਂ।ਹਾਰ ਨੂੰ ਸਕਾਰਾਤਮਕ ਤਰੀਕੇ ਨਾਲ ਅਪਨਾਉਣਾ ਇਹ ਅਸਲ ਵਿੱਚ ਸਫ਼ਲਤਾ ਹੁੰਦੀ ਹੈ।ਅਧਿਆਪਕ ਕੋਸ਼ਿਸ਼ ਕਰਨ ਆਪਣੇ ਵਿਦਿਆਰਥੀਆਂ ਨੂੰ ਸਫਲਤਾ ਦੇ ਨਾਲ ਨਾਲ ਅਸਫ਼ਲ ਹੋਣ ਤੇ ਦੁਬਾਰਾ ਤੋਂ ਕੋਸ਼ਿਸ਼ ਕਰਨ ਦਾ ਹੁਨਰ ਸਿਖਾਉਣ।ਜਿੱਤ ਜਾਣਾ ਵੱਡੀ ਗੱਲ ਹੈ ਪਰ ਹਾਰ ਕੇ ਫਿਰ ਤੋਂ ਖਡ਼੍ਹੇ ਹੋਣਾ ਉਸ ਤੋਂ ਵੀ ਵੱਡੀ ਪ੍ਰਾਪਤੀ ਹੈ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੰਗੋਰੀ
Next articleਬਰਾਬਰ ਦਾ ਦਰਜਾ