ਖ਼ਤਰਨਾਕ

(ਸਮਾਜ ਵੀਕਲੀ)

ਮੈਨੂੰ ਕਿੱਧਰੇ ਛੇੜ ਨਾ ਬੈਠੀਂ,
ਮੈਂ ਖ਼ਤਰਨਾਕ ਹੋਇਆ ਬੈਠਾ ਹਾਂ,
ਚਾਨਣੀ ਵਿੱਚ ਨਾ ਦਿਸਣ ਵਾਲ਼ੀ,
ਕਾਲ਼ੀ ਰਾਤ ਹੋਇਆ ਬੈਠਾ ਹਾਂ।

ਮੈਨੂੰ ਦਿਨੇਂ ਈ ਤਾਰੇ ਲੱਭਦੇ ਨੇਂ,
ਰਾਤਾਂ ਨੂੰ ਸੂਰਜ ਜੱਗਦੇ ਨੇ,
ਪਹਿਲਾਂ ਦਾ ਤਾਂ ਪਤਾ ਨਹੀਂ,
ਪਰ ਹੁਣ ਪਾਕ ਹੋਇਆ ਬੈਠਾ ਹਾਂ,
ਕਿ ਮੈਂ ਖ਼ਤਰਨਾਕ ਹੋਇਆ ਬੈਠਾ ਹਾਂ।

ਜੋ ਭੁੱਜਿਓ ਦਾਣੇ ਚੱਬਦੇ ਨੇ,
ਓਹ ਫੱਕਰ ਫ਼ਕੀਰ ਹੀ ਫੱਬਦੇ ਨੇ,
ਪਰ! ਜ਼ਹਿਰ ਪੀਣ ਵਾਲਾ,
ਮੈਂ ਸੁਕਰਾਤ ਹੋਇਆ ਬੈਠਾ ਹਾਂ,
ਤੇ ਕਾਲ਼ੀ ਰਾਤ ਹੋਇਆ ਬੈਠਾ ਹਾਂ।

ਜਗਣਾ ਏ ਫੜਫੜਾਉਣਾ ਨਹੀਂ,
ਸੰਭਾਲਣਾ ਏ ਧਮਕਾਉਣਾ ਨਹੀਂ,
ਕਿ ਐਡੀ ਵੀ ਨਹੀਂਓ ਗੱਲ,
ਮੁੱਠੀ ਰਾਖ਼ ਹੋਇਆ ਬੈਠਾ ਹਾਂ,
ਤੇ ਕਾਲ਼ੀ ਰਾਤ ਹੋਇਆ ਬੈਠਾ ਹਾਂ।

ਹੱਥ ਤੇ ਸਰੋਂ ਜਮਾਉਣੀ ਏ,
ਤੇ ਸੋਹਣੀ ਸੌਗਾਤ ਸਜਾਉਣੀ ਏ,
ਕਿ‌ ਨੂਰਕਮਲ ਤਾਂ ਆਪ ਵੀ,
ਖੁਦ ਸੌਗਾਤ ਹੋਇਆ ਬੈਠਾ ਹਾਂ,
ਪਰ ਮੈਂ ਸੁਕਰਾਤ ਹੋਇਆ ਬੈਠਾ ਹਾਂ।

ਨੂਰਕਮਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡਾ ਪੰਜਾਬੀ ਅਮੀਰ ਵਿਰਸਾ
Next articleਬਾਲ ਦਿਵਸ ਤੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ