ਬਾਲ ਦਿਵਸ ਤੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ

(ਸਮਾਜ ਵੀਕਲੀ)

ਆਉ ਵੇ ਪੁੱਤੋ ਥੋਡੇ,ਕਲਗੀ ਸਜਾ ਦਿਆ!
ਜਾਂਦੀ ਵਾਰ ਦੇ,ਸ਼ਗਨ ਮੈਂ ਮਨਾ ਲਵਾ!
ਮੈਨੂੰ ਪਤਾ,ਤੁਸੀ ਮੁੜਕੇ ਆਉਣਾ ਨਹੀ!
ਗੀਤ ਸ਼ਗਨਾ ਦੇ,ਅੱਜ ਮੈ ਗਾ ਲਵਾ!
ਤੁਸੀ ਚੱਲੇ ਹੋ,ਮੌਤ ਵਿਆਉਣ ਨੂੰ!
ਅੱਜ ਰੱਜ ਰੱਜ,ਥੋਨੂੰ ਮੈਂ ਨਿਹਾਰ ਲਵਾ!
ਮੇਰੀ ਰੀਝ ਹੈ,ਮੇਰੇ ਰਾਜ ਦੁਲਾਰਿਓ
ਤੁਹਾਡੇ ਸਿਰ ਤੋਂ,ਪਾਣੀ ਮੈ ਵਾਰ ਲਵਾ!
ਜਾਉ ਮੇਰੇ ਲਾਲ ਤੁਸੀ,ਜ਼ਰਾ ਵੀ ਨਾ ਡੋਲਿਓ!
ਸੂਬੇ ਦੀ ਕਚਿਹਰੀ ਜਾ,ਫਤਿਹ ਗੱਜ ਬੋਲਿਓ!
ਦੇਣਗੇ ਉਹ ਲਾਲਚ,ਪਰ ਤੁਸੀ ਨਾ ਮੰਨਿਓ!
ਰੋਅਬ ਨਾਲ ਜਾਲਮ ਦੀ,ਅੜ ਤੁਸੀ ਭੰਨਿਓ!
ਦੇਣਗੇ ਓਹ ਫਤਵੇ,ਤੁਸੀ ਸਿੱਦਕੋਂ ਨਾ ਹਾਰਿਓ!
ਸਦਕੇ ਜਾਵਾਂ ਮੇਰੇ,ਗੋਬਿੰਦ ਦੇ ਲਾਲ ਦੁਲਾਰਿਓ!
ਡਰ ਨਾ ਮੰਨਿਓ,ਢਾਹਡੇ ਪਾਪੀ ਜਰਵਾਣੇ ਦਾ!
ਸ਼ੁਕਰ ਮਨਾਇਓ ਤੁਸੀ,ਮਾਲਕ ਦੇ ਭਾਣੇ ਦਾ!
ਵੇ!ਅੱਜ ਤੁਸਾਂ,ਸਿੱਖੀ ਦੀ,ਨੀਹ ਹੈ ਉਸਾਰਨੀ!
ਦਾਦੇ ਵਾਲੀ ਰੀਤ,ਤੁਸਾਂ ਕਦੇ ਨਾ ਵਿਸਾਰਨੀ!
ਹੱਸ ਹੱਸ ਤੁਸੀ,ਲਾੜੀ ਮੌਤ ਨੂੰ ਵਿਆਿਇਓ!
ਹਾਏ!ਮੇਰੇ ਲਾਲ,ਕਿਤੇ ਡੋਲ ਨਾ ਵੇ ਜਾਇਓ!
ਜੁਗਾਂ ਜਗਾ ਤੱਕ ਰਹਿਣੀ,ਇਹ ਯਾਦ ਅਨੋਖੀ!
ਲੋਕੋ ਵੇ ਲੋਕੋ! ਸਿੱਖੀ ਕਮਾਉਣੀ ਨਹੀ ਜੇ ਸੌਖੀ!
ਵਾਰ ਸਰਬੰਸ ਦਾਤਾ,ਸਾਨੂੰ ਜੀਣ ਜੋਗੇ ਕਰ ਗਏ!
ਕਿੰਨੇ ਹੀ ਤਸੀਹੇ ਗੁਰੂ,ਪਰਿਵਾਰ ਉੱਤੇ ਜ਼ਰ ਗਏ!
ਲੱਖ ਵਾਰੀ ਪ੍ਰਨਾਮ, ਹੈ ਪੁੱਤਰਾ ਦੇ ਦਾਨੀ ਨੂੰ!
ਭੁੱਲ ਗਏ ਹਾਂ ਦਾਤਾ,ਤੇਰੀ ਵੱਡੀ ਕੁਰਬਾਨੀ ਨੂੰ!
ਨਿਰਮਲ ਕਰੇ ਸਿਜਦਾ,ਤੇਰੀ ਸੂਰਤ ਲਾਸਾਨੀ ਨੂੰ!
ਰੱਖੀ ਤੂੰ ਲਾਜ ਦਾਤਿਆ, ਬਖਸ਼ੀ ਬਲ ਕਾਨੀ ਨੂੰ!

ਨਿਰਮਲ ਕੌਰ ਕੋਟਲਾ ਅੰਮ੍ਰਿਤਸਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਤਰਨਾਕ
Next article“ਕਬੱਡੀ ਕੱਪ ਦਾਖਾ” ਦੌਰਾਨ ਉਭਰਦੇ ਕਬੱਡੀ ਖਿਡਾਰੀ