ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸਮਾਜ ਸੇਵੀ ਮੋਨੂੰ ਢੀਂਗਰਾ ਨੇ ਕਿਹਾ ਕਿ ਬੀਤੇ ਦਿਨੀਂ ਸਵੇਰੇ ਦਿਨ ਦਿਹਾੜੇ ਹੀ ਆਪ ਆਗੂ ਲੱਕੀ ਓਬਰਾਏ ਦਾ ਕਤਲ ਕਰ ਦਿੱਤਾ ਗਿਆ | ਪੰਜਾਬ ਦੇ ਮੌਜੂਦਾ ਹਾਲਾਤ ਚਿੰਤਾਜਨਕ ਹੋ ਚੁੱਕੇ ਹਨ | ਇਸ ਲਈ ਪੰਜਾਬ ਸਰਕਾਰ ਨੂੰ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਪੰਜਾਬ ਦੇ ਮੌਜੂਦਾ ਦੌਰ ‘ਚ ਦਿਨ ਰਾਤ ਲੁੱਟਾਂ ਖੋਹਾਂ ਤੇ ਚੋਰੀਆਂ ਦਾ ਦੌਰ ਜਾਰੀ ਹੈ | ਆਏ ਦਿਨ ਕਤਲ ਹੋ ਰਹੇ ਹਨ | ਦੁਕਾਨਦਾਰ ਵੀਰ ਬਿਨਾਂ ਕਿਸੇ ਸੁਰੱਖਿਆ ਤੋਂ ਹਰ ਸਮੇਂ ਆਮ ਲੋਕਾਂ ਲਈ ਹਾਜ਼ਰ ਰਹਿੰਦੇ ਹਨ | ਇਸ ਲਈ ਜਰੂਰੀ ਹੈ ਕਿ ਦਿਨ ਦੇ ਸਮੇਂ ਵੀ ਬਜ਼ਾਰਾਂ ‘ਚ ਗਸ਼ਤ ਕੀਤੀ ਜਾਵੇ | ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸੰਬੰਧ ‘ਚ ਠੋਸ ਕਦਮ ਉਠਾਏ ਜਾਣ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



