ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਦ ਨਾਰਥ ਜੋਨ ਬੈਂਕ ਸਟਾਫ (ਸ.ਸ) ਥਰਿਫਟ ਅਤੇ ਕਰੈਡਿਟ ਸੁਸਾਇਟੀ ਲਿਮਿਟਡ ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਨਾਰੂ ਨੰਗਲ ਦੀ ਦਾਖਲਾ ਮੁਹਿੰਮ ਲਈ ਵਿਦਿਆਰਥੀਆ ਨੂੰ ਕਾਪੀਆਂ, ਬਸਤੇ ਅਤੇ ਸਾਲਾਨਾ ਫੀਸਾਂ ਦੀ ਅਦਾਇਗੀ ਲਈ ਮਦਦ ਮੁਹਈਆ ਕਰਵਾਉਣ ਦਾ ਟੀਚਾ ਪੂਰਾ ਕਰਨ ਦਾ ਐਲਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਜਗਦੇਵ ਸਿੰਘ ਪਰਮਾਰ ਵੱਲੋਂ ਮੌਕੇ ਤੇ ਵਿਦਿਆਰਥੀਆ ਨੂੰ ਪੜਨ ਦੀ ਸਮਗਰੀ ਭੇਂਟ ਕਰਦੇ ਸਮੇਂ ਲੋੜਵੰਦ ਵਿਦਿਆਰਥੀਆ ਦੀ ਸਲਾਨਾ ਫੀਸ, ਦਾਖਲਾ ਫੀਸ (ਬੋਰਡ ਵੱਲੋਂ ਨਿਰਧਾਰਤ) ਦਾ ਭੁਗਤਾਨ ਸੁਸਾਇਟੀ ਵੱਲੋਂ ਕਰਨ ਦੀ ਜਿੰਮੇਵਾਰੀ ਲਈ ਗਈ। ਸੁਸਾਇਟੀ ਦੇ ਅਹੁਦੇਦਾਰ ਐਚਸੀ ਮਨੋਚਾ ਵੱਲੋਂ ਵਿਦਿਆਰਥੀਆ ਨੂੰ ਭੱਵਿਖ ਵਿੱਚ ਚਿੰਤਾਮੁਕਤ ਹੋ ਕਿ ਪੜ੍ਹਾਈ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਅਤੇ ਪੜਾਈ ਦੇ ਖਰਚਿਆ ਤੋਂ ਪਰੇਸ਼ਾਨ ਨਾ ਹੋਣ ਲਈ ਕਿਹਾ। ਉਹਨਾਂ ਵੱਲੋਂ ਸੁਸਾਇਟੀ ਹਰ ਸਮੇਂ ਲੋੜਬੰਦ ਵਿਦਿਆਰਥੀਆ ਦੀ ਮਦਦ ਲਈ ਤਤਪਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਸੁਸਾਇਟੀ ਦੇ ਅਹੁਦੇਦਾਰ ਕਾਂਤਾ ਸੋਡੀ ਵੱਲੋਂ ਸਕੂਲ ਦੇ ਪੰਜ ਵਿਦਿਆਰਥੀ ਨਿਜੀਪਧੱਰ ਤੇ ਅਡਾਪਟ ਕਰਨ ਦਾ ਐਲਾਨ ਕੀਤਾ ਗਿਆ। ਸੁਸਾਇਟੀ ਦੇ ਸਕੱਤਰ ਪੀ.ਸੀ ਸ਼ਰਮਾ ਨੇ ਸਕੂਲ ਦੇ 20 ਵਿਦਿਆਰਥੀਆ ਦੀ ਪੜਾਈ ਦਾ ਖਰਚ ਸੁਸਾਇਟੀ ਵੱਲੇਂ ਦੇਣ ਦੀ ਐਲਾਨ ਕਰਦੇ ਹੋਏ ਸਕੂਲ ਮੈਨੇਜਮੈਟ ਕਮੇਟੀ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਸਕੂਲ ਦੇ ਇਨਫਰਾਸਟਰਚਰ ਦੀ ਬਹੁਤ ਵਧੀਆ ਢੰਗ ਨਾਲ ਦੇਖ-ਰੇਖ ਅਤੇ ਸੰਭਾਲ ਕੀਤੀ ਜਾ ਰਹੀ ਹੈ। ਮੈਨੇਜਮੈਟ ਦੇ ਪ੍ਰਧਾਨ ਗੁਰਪ੍ਰੀਤ ਵੱਲੋਂ ਆਏ ਅਹੁਦੇਦਾਰਾ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਨੇ ਸੁਸਾਇਟੀ ਦੇ ਇਸ ਉੱਦਮ ਲਈ ਸਦਾ ਉਹਨਾਂ ਦਾ ਰਿਣੀ ਰਹਿਣ ਅਤੇ ਵਿਦਿਆਰਥੀਆ ਦੀ ਪੜ੍ਹਾਈ ਲਈ ਦਿੱਤੀ ਮਦਦ ਦਾ ਆਭਾਰ ਪ੍ਰਕਟ ਕੀਤਾ। ਇਸ ਮੌਕੇ ਤੇ ਸੰਤ ਲਾਲ, ਕਾਂਤਾ ਮਹੇ, ਹਰਭਜਨ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਪਲਵਿੰਦਰ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਭਜਨ ਸਿੰਘ, ਜਸਪਾਲ ਸਿੰਘ, ਹਰਮਨਪ੍ਰੀਤ ਸਿੰਘ ਆਦਿ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



