HOME ਹਵਾਈ ਯਾਤਰੀਆਂ ਦੀ ਜਾਨ ਨਾਲ ਖੇਡ ਰਹੀ ਹੈ ਭਾਰਤ ਸਰਕਾਰ-ਸੋਮ ਦੱਤ ਸੋਮੀ

ਹਵਾਈ ਯਾਤਰੀਆਂ ਦੀ ਜਾਨ ਨਾਲ ਖੇਡ ਰਹੀ ਹੈ ਭਾਰਤ ਸਰਕਾਰ-ਸੋਮ ਦੱਤ ਸੋਮੀ

3
ਸੋਮ ਦੱਤ ਸੋਮੀ

*ਏਅਰ ਇੰਡੀਆ ਐਕਸਪ੍ਰੈੱਸ ਤੇ ਇੰਡੀਗੋ ਦੇ 82ਪ੍ਰੀਥਸਤ ਜਹਾਜ਼ਾਂ ‘ਚ ਤਕਨੀਕੀ ਖਰਾਬੀ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਅੱਜ ਅੱਪਰਾ ਵਿਖੇ ਪ੍ਰੈੱਸ ਨੋਟ ਜਾਰੀ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਐੱਸ. ਸੀ ਡਿਪਾਰਟਮੈਂਟ ਜਿਲਾ ਜਲੰਧਰ ਦਿਤਾਹੀ ਕਾਂਗਰਸ ਨੇ ਕਿਹਾ ਕਿ ਭਾਰਤ ਸਰਕਾਰ ਹਵਾਈ ਯਾਤਰੀਆਂ ਦੀ ਜਾਨ ਨਾਲ ਖੇਡ ਰਹੀ ਹੈ | ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਭਾਰਤ ਤੋਂ ਯੂ. ਕੇ ਜਾ ਰਿਹਾ ਸੀ | ਪਾਇਲਟ ਦੁਆਰਾ ਦੱਸਿਆ ਗਿਆ ਗਿਆ ਕਿ ਜਹਾਜ਼ ਦਾ ਫਿਊਲ ਕੰਟਰੋਲ ਸਵਿੱਚ ਬੰਦ ਹੋ ਗਿਆ ਹੈ | ਇਸ ਦੇ ਬਾਵਜੂਦ ਉਡਾਨ ਭਰੀ ਗਈ | ਬਿ੍ਟੇਨ ਦੀ ਹਵਾਈ ਅਥਾਰਟੀ ਨੂੰ  ਪਤਾ ਲੱਗਾ ਤਾਂ ਉਨਾਂ ਨੇ ਭਾਰਤ ਸਰਕਾਰ ਨੂੰ  ਪੱਤਰ ਰਾਹੀਂ ਸੂਚਿਤ ਕੀਤਾ | ਉਕਤ ਮਾਮਲੇ ਪਾਰਲੀਮੈਂਟ ‘ਚ ਵੀ ਗਰਮਾਇਆ ਰਿਹਾ | ਇਸ ਲਈ ਇਹ ਜਰੂਰੀ ਹੈ ਕਿ ਸਰਕਾਰ ਉਨਾਂ ਯਾਤਾਰੀਆਂ ਦੀ ਹਵਾਈ ਯਾਤਰਾ ਨੂੰ  ਸਫਲ ਤੇ ਸੁਰੱਖਿਅਤ ਬਣਾਉਣ ਲਈ ਢੁੱਕਵੇਂ ਪ੍ਰਬੰਧ ਕਰੇ ਤੇ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਪੰਜਾਬ ਸਰਕਾਰ-ਮੋਨੂੰ ਢੀਂਗਰਾ
Next articleਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ 19 ਫਰਵਰੀ ਨੂੰ ਦਿੱਤਾ ਜਾਵੇਗਾ ਜ਼ਿਲ੍ਹਾ ਪੱਧਰੀ ਧਰਨਾ