(ਸਮਾਜ ਵੀਕਲੀ)
10 ਪੋਹ ਮਾਤਾ ਹਰਸ਼ਰਨ ਕੌਰ ਵੱਲੋ
ਹੱਥ ਵਿੱਚ ਆਈ ਫੜ੍ਹ ਤਲਵਾਰ ਸੀ।
ਸਿੰਘਾਂ ਦਾ ਕਰਨ ਲਈ ਸਸਕਾਰ ਸੀ।
ਜੰਗ ਦੇ ਮੈਦਾਨੋ ਸਿੰਘ ਕੱਠੇ ਕਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।
ਨਾਮ ਹਰਸ਼ਰਨ ਨਾ ਕਿਸੇ ਤੋ ਡਰਦੀ।
ਮੌਤ ਨੂੰ ਹੈ ਸਿੰਘਣੀ ਮਖੌਲਾਂ ਕਰਦੀ।
ਆਖੇ ਗੁਰੂ ਲੇਖੇ ਲਾਉਣੀ ਜਿੰਦ ਮਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।
ਲਾਟ ਜਦੋ ਨਿਕਲੀ ਭੁਚਾਲ ਆ ਗਿਆ।
ਇਹ ਦੇਖ ਕੇ ਦ੍ਰਿਸ਼ ਵੈਰੀ ਘਬਰਾ ਗਿਆ।
ਪੜ੍ਹੇ ਕੀਰਤਨ ਸੋਹਿਲਾ ਮੁੱਖ ਤੋ ਉਚਰ ਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।
ਕਿਸ ਤੈਨੂੰ ਭੇਜਿਆ ਤੇ ਕਿੱਥੋ ਆਈ ਤੂੰ।
ਦੱਸ ਇਸ ਤਰ੍ਹਾਂ ਅੱਗ ਕਿਉਂ ਲਗਾਈ ਤੂੰ।
ਬੈਠੀ ਵੈਰੀ ਦੇ ਕਬੋਲ ਸੀਨੇ ਉੱਤੇ ਜਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।
ਅੱਗ ਵਿੱਚ ਸੁੱਟੀ ਜਾਲਮਾਂ ਨੇ ਸ਼ੇਰਨੀ।
ਪੀ ਗਈ ਸ਼ਹੀਦੀ ਜਾਮ ਲਾਈ ਦੇਰ ਨੀ।
“ਸੁੱਖ”ਲਿਖੇ ਇਤਹਾਸ ਦੇ ਸੁਨਿਹਰੀ ਵਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।
ਸੁਖਚੈਨ ਸਿੰਘ ਚੰਦ ਨਵਾਂ
9914973876