ਕੋਟਕਪੂਰਾ ਗੋਲੀ ਕਾਂਡ: ਇੰਸਪੈਕਟਰ ਪੰਧੇਰ ਦਾ ਮੁੜ ਪੁਲੀਸ ਰਿਮਾਂਡ

ਫਰੀਦਕੋਟ (ਸਮਾਜਵੀਕਲੀ) ਇੱਥੋਂ ਦੀ ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਤਤਕਾਲੀ ਐੱਸਐਚਓ ਗੁਰਦੀਪ ਸਿੰਘ ਪੰਧੇਰ ਨੂੰ ਦੁਬਾਰਾ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ।

ਵਿਸ਼ੇਸ਼ ਜਾਂਚ ਟੀਮ ਨੇ ਇੱਕ ਦਿਨ ਪਹਿਲਾਂ ਹੀ ਅਦਾਲਤ ਵਿੱਚ ਅਰਜ਼ੀ ਦੇ ਕੇ ਖੁਲਾਸਾ ਕੀਤਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਤਤਕਾਲੀ ਐੱਸ.ਐੱਚ.ਓ ਤੋਂ ਜਾਂਚ ਟੀਮ ਹੋਰ ਪੁੱਛਗਿੱਛ ਕਰਨਾ ਚਾਹੁੰਦੀ ਹੈ। ਡਿਊਟੀ ਮੈਜਿਸਟਰੇਟ ਨੇ ਕੱਲ੍ਹ ਗੁਰਦੀਪ ਪੰਧੇਰ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ।

ਬਠਿੰਡਾ ਜੇਲ੍ਹ ਵਿੱਚੋਂ ਅੱਜ ਗੁਰਦੀਪ ਪੰਧੇਰ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੁਬਾਰਾ ਪੁਲੀਸ ਰਿਮਾਂਡ ਦੇ ਮੁੱਦੇ ’ਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਅਦਾਲਤ ਨੇ ਪੰਧੇਰ ਨੂੰ 5 ਜੁਲਾਈ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਪੁਲੀਸ ਅਧਿਕਾਰੀ ਉਤੇ ਸਰਕਾਰੀ ਕਾਰਤੂਸਾਂ ਨੂੰ ਖ਼ੁਰਦ-ਬੁਰਦ ਕਰਨ ਅਤੇ ਫ਼ਰਜ਼ੀ ਰਿਕਾਰਡ ਤਿਆਰ ਕਰਨ ਦੇ ਦੋਸ਼ ਹਨ। ਗੁਰਦੀਪ ਪੰਧੇਰ ਨੇ ਪੁਲੀਸ ਰਿਮਾਂਡ ਦੇ ਫ਼ੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕੀਤੀ ਹੈ।

Previous articleਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਨੇ ਰੋਸ ਦਿਵਸ ਮਨਾਇਆ
Next articleਨੇਪਾਲ: ਓਲੀ ਦੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਅੱਜ ਹੋਣ ਦੀ ਸੰਭਾਵਨਾ