(ਸਮਾਜ ਵੀਕਲੀ)
ਸਿਆਸੀ ਤੇ ਪ੍ਰਸ਼ਾਸਕੀ ਖੁਸ਼ਾਮਦਾਂ ਸਦਕਾ ਕੌਰ ਸਿੰਘ ਥੋੜ੍ਹੇ ਹੀ ਸਮੇਂ ਵਿੱਚ ਆਪਣਾ ਸਿੱਕਾ ਚਲਾਉਣ ਵਿੱਚ ਕਾਮਯਾਬ ਤਾਂ ਹੋ ਗਿਆ ਪਰ ਉਹ ਇਸ ਗੱਲ ਤੋਂ ਬੇਖ਼ਬਰ ਸੀ ਕਿ ਮੁਲਾਜ਼ਮਾਂ ਵਿੱਚ ਉਸ ਦੇ ਖਿਲਾਫ ਰੋਸ ਤੇ ਰੋਹ ਪਸਰ ਰਿਹਾ ਸੀ । ਕਿਉਂ ਜੋ ਕੌਰ ਸਿੰਘ ਦੀਆਂ ਨਿੱਜੀ ਸੁਖ ਅਰਾਮ ਭਰੀਆਂ ਨੀਤੀਆਂ ਦੂਜਿਆਂ ‘ਤੇ ਬੋਝ ਬਣ ਰਹੀਆਂ ਸਨ ।
ਅੰਤ ਕੌਰ ਸਿੰਘ ਦੀਆਂ ਗੈਰ ਕਲਿਆਣਕਾਰੀ ਮਨਮਾਨੀਆਂ ਤੋਂ ਬਾਗੀ ਹੁੰਦਿਆਂ ਇੱਕ ਮੁਲਾਜ਼ਮ ਨੇ ਸਰਕਾਰੇ ਦਰਬਾਰੇ ਗੁਹਾਰ ਲਾਈ।ਕੌਰ ਸਿੰਘ ਇਕੱਲਾ ਰਹਿ ਗਿਆ । ਕਿਸੇ ਨੇ ਉਸਨੂੰ ਪੱਲਾ ਨਾ ਫੜਾਇਆ।
ਸਿਆਸੀ ਅਕਸ ਨੂੰ ਪਹਿਲ ਦਿੰਦਿਆਂ ਸਰਕਾਰ ਨੇ ਲੋਕ ਹਿਤ ਵਿੱਚ ਕੌਰ ਸਿੰਘ ਦੀ ਬਦਲੀ ਦੂਰ- ਦੁਰਾਡੇ ਕਰ ਦਿੱਤੀ। ਦੂਜਿਆਂ ਨੂੰ ਛਿੱਕੇ ਟੰਗ ਕੇ ਅਰਾਮ ਕਰਨ ਦੀਆਂ ਲਾਲਸਾਵਾਂ ਰੱਖਣ ਵਾਲਾ ਕੌਰ ਸਿੰਘ ਹੁਣ ਬੱਸਾਂ ਦੇ ਸਫ਼ਰ ਵਿੱਚ ਬੇ-ਅਰਾਮ ਹੋ ਰਿਹਾ ਸੀ ।
ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”
ਸੰਪਰਕ 94646-01001
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly