ਪੰਜਾਬ 

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਚੰਨ ਉੱਤੇ ਕੱਟਦਾ ਪਲਾਟ ਫਿਰਦਾ ਹੈ
ਅੱਜ ਦਾ ਮਨੁੱਖ ਜੀ
ਧਰਤੀ ਦਾ ਪਾਰਾ ਲੱਗੇ ਲਾਲ ਕਰਕੇ ਹੀ
ਮਿੱਟਣੀ ਏਂ ਭੁੱਖ ਜੀ
ਤੇਰੇ ਲੀਡਰਾਂ ਨੇ ਜਿਹੜਾ ਕਿਤਾ ਹੋਇਆ ਕੰਮ ਓਹ ਖਰਾਬ ਬੋਲਦਾ
ਹੜ੍ਹਾਂ ਵਿੱਚ ਡੁੱਬਿਆ ਨਵਾਬ ਓਏ ਸਿਆਂ ਮੈਂ ਪੰਜਾਬ ਬੋਲਦਾ
ਭਾਂਫ਼ ਬਣ ਉੱਡੀ ਜਾਂਦਾ ਅੰਬਰ ਚ ਜਲ
ਝੋਨਾ ਲਾਈ ਜਾਂਦੇ ਨੇ
ਚੌਧਰਾਂ ਦੇ ਭੁੱਖਿਆਂ ਤੋਂ ਲਗਦਾ ਏ ਡਰ
ਜੋ ਡਰਾਈ ਜਾਂਦੇ ਨੇ
ਕੁਝ ਲੋਟੂਆਂ ਦਾ ਠੱਗਿਆ ਹੋਇਆ ਦੁਖੀ ਬੇਹਿਸਾਬ ਬੋਲਦਾ
ਹੜ੍ਹਾਂ ਵਿੱਚ ਡੁੱਬਿਆ ਨਵਾਬ ਓਏ ਸਿਆਂ ਮੈਂ ਪੰਜਾਬ ਬੋਲਦਾ
ਨਹਿਰੀ ਪਾਣੀ ਦੀਆਂ ਸੈਂਟਰ ਤੂੰ ਮੇਰੇ ਨਾਲ
ਕਰਦਾ ਵਧੀਕੀਆਂ
ਕਦੇ ਅੱਤਵਾਦੀ ਕਦੇ ਕਹੇ ਵੱਖਵਾਦੀ
ਕਰੇ ਰਾਜਨੀਤੀਆਂ
ਚਿੱਟੇ ਦਿਆਂ ਟਿਕਿਆਂ ਨੇ ਸਾੜਿਆ ਮੈਂ ਸੁੱਕਿਆ ਗੁਲਾਬ ਬੋਲਦਾ
ਹੜ੍ਹਾਂ ਵਿੱਚ ਡੁੱਬਿਆ ਨਵਾਬ ਓਏ ਸਿਆਂ ਮੈਂ ਪੰਜਾਬ ਬੋਲਦਾ
ਧੰਨਾ ਧਾਲੀਵਾਲ ਲਿਖਦਾ ਏ ਸੱਚੀਆਂ
ਹੁਣ ਆਜਾ ਬਾਜ ਤੂੰ
ਇੱਕ ਵਾਰੀ ਬਹਿਕੇ ਦਿਲੋਂ ਗੱਲ ਏਹ ਵਿਚਾਰੀਂ
ਰਹਿੰਦਾ ਕਿਉਂ ਨਰਾਜ਼ ਤੂੰ
ਵਲ਼ ਵਿੰਗ ਪਾਕੇ ਕਹਿਣਾ ਨਹੀਉਂ ਆਉਂਦਾ ਸਿੱਧਾ ਹੀ ਜਨਾਬ ਬੋਲਦਾ
ਹੜ੍ਹਾਂ ਵਿੱਚ ਡੁੱਬਿਆ ਨਵਾਬ ਓਏ ਸਿਆਂ ਮੈਂ ਪੰਜਾਬ ਬੋਲਦਾ
ਧੰਨਾ ਧਾਲੀਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਤਬਾਹੀ ਝੱਲਣ ਦਾ ਹੌਸਲਾਂ*
Next articleਕਵਿਤਾ / ਪਤਾ ਨਹੀਂ ਕਿਉਂ