(ਸਮਾਜ ਵੀਕਲੀ)
ਉਹ ਚੁੱਪ ਹੈ
ਤੇ ਮੈਂ ਵੀ ਚੁੱਪ ਹਾਂ
ਆਵਾਜ ਹੈ
ਤਾਂ ਸਿਰਫ਼ ਹਵਾਵਾਂ ਦੀ
ਅੱਖਾਂ ਖੁੱਲ੍ਹੀਆਂ ਨੇ
ਤੇ ਦੀਦਾਰ ਹੋ ਰਿਹੈ
ਬੰਦ ਹੋਈਆਂ ਤਾਂ
ਹੋ ਸਕਦੈ ਪਿਆਰ!
ਪਿਆਰ ਕੀ ਹੈ ?
ਉਹ!
ਜੋ ਉਸ ਦੀ ਬੰਦ ਜੁਬਾਨ
ਉੱਚੀ ਉੱਚੀ ਬਿਆਨ ਕਰ ਰਹੀ ਏ।
ਨਹੀਂ ਪਿਆਰ ਅਹਿਸਾਸਾਂ ਦੀ ਮਹਿਕ ਏ
ਜਿਸ ਨੂੰ ਚੁੱਪ ਵਿਚ ਉਲੀਕਿਆ ਜਾ ਰਿਹੈ…
ਗੱਲ ਹੈ ! ਉਹਦੀ ਗੱਲ
ਜੋ ਅੱਖਾਂ ਥਾਨੀ
ਉਤਰ ਗਿਐ
ਦਿਲ ਦੀਆਂ ਪੌੜੀਆਂ
ਜੋਤ ਵਿੱਚ ਜੋਤ ਹੋਣ ਲਈ
ਤੜਫ ਰਿਹੈ।
ਇਕ ਕਦਮ ਦੂਰ
ਖੜਕਾ ਹੁੰਦੈ
ਉਹ ਤਰਿਬਕਦੈ
ਤੇ ਵਾਰਤਾਲਾਪ ਟੁੱਟ ਜਾਂਦੀ ਏ…..
ਸਿਮਰਨਜੀਤ ਕੌਰ ਸਿਮਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly