HOME ਠੇਕੇ ‘ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਅਤੇ ਛੇ ਮਹੀਨਿਆਂ...

ਠੇਕੇ ‘ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਅਤੇ ਛੇ ਮਹੀਨਿਆਂ ਦੇ ਪੀ ਐਫ ਭੁਗਤਾਨ ਵਿੱਚ ਦੇਰੀ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ

1
ਆਰ ਸੀ ਐਫ ਇੰਪਲਾਈਜ ਯੂਨੀਅਨ ਨੇ ਤੁਰੰਤ ਦਖਲ ਕਾਰਣ ਅਧਿਕਾਰੀਆਂ ਦੁਆਰਾ ਠੇਕੇਦਾਰ ਖਿਲਾਫ ਸਖ਼ਤ ਕਾਰਵਾਈ ਦੇ ਨਿਰਦੇਸ਼
ਕਪੂਰਥਲਾ,   (ਸਮਾਜ ਵੀਕਲੀ)   (ਕੌੜਾ)–  ਰੇਲ ਕੋਚ ਫੈਕਟਰੀ (ਆਰ ਸੀ ਐਫ) ਕਪੂਰਥਲਾ ਵਿੱਚ ਠੇਕਾ ਪ੍ਰਣਾਲੀ ਅਧੀਨ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਅੱਜ ਠੇਕੇਦਾਰ ਵੱਲੋਂ ਸਮੇਂ ਸਿਰ ਤਨਖਾਹ ਨਾ ਦੇਣ ਅਤੇ ਪ੍ਰੋਵੀਡੈਂਟ ਫੰਡ (ਪੀ ਐਫ) ਵਿਚ ਭੁਗਤਾਨ ਨਾ ਕਰਨ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਕਰਮਚਾਰੀ ਇੱਕ ਖਾਸ ਠੇਕੇਦਾਰ ਦੇ ਅਧੀਨ ਕੰਮ ਕਰਦੇ ਹਨ। ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਇਹ ਗੰਭੀਰ ਦੋਸ਼ ਲਾਇਆ ਕਿ ਠੇਕੇਦਾਰ ਨਾ ਸਿਰਫ਼ ਉਨ੍ਹਾਂ ਦੀ ਤਨਖਾਹ ਦੇਣ ਵਿੱਚ ਦੇਰੀ ਕਰ ਰਿਹਾ ਹੈ। ਸਗੋਂ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਉਨ੍ਹਾਂ ਦੇ ਪਿਛਲੇ ਛੇ ਮਹੀਨਿਆਂ ਤੋਂ ਪੀ ਐਫ ਦਾ ਹਿੱਸਾ ਜਮ੍ਹਾ ਨਹੀਂ ਕਰਵਾਇਆ ਗਿਆ ਹੈ। ਜੋ ਕਿ ਕਿਰਤ ਕਾਨੂੰਨਾਂ ਦਾ ਸਿੱਧਾ ਉਲੰਘਣ ਹੈ ਅਤੇ ਕਰਮਚਾਰੀਆਂ ਦਾ ਵਿੱਤੀ ਸ਼ੋਸ਼ਣ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ੈੱਲ ਸ਼ੌਪ, ਮੈਨੂਫੈਕਚਰਿੰਗ ਸ਼ੌਪ ਅਤੇ ਬੋਗੀ ਸ਼ੌਪ ਦੇ ਸਾਰੇ ਸਫ਼ਾਈ ਕਰਮਚਾਰੀ ਇਕਜੁੱਟ ਹੋ ਕੇ ਸ਼ਾਮਲ ਹੋਏ। ਕਰਮਚਾਰੀਆਂ ਦੀ ਇਸ ਸ਼ੋਸ਼ਣ ਵਾਲੀ ਸਥਿਤੀ ਦਾ ਨੋਟਿਸ ਲੈਂਦੇ ਹੋਏ, ਆਰ ਸੀ ਐਫ ਇੰਪਲਾਈਜ ਯੂਨੀਅਨ ਨੇ ਤੁਰੰਤ ਦਖਲ ਦਿੱਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਠੇਕੇਦਾਰ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਆਰ ਸੀ ਐੱਫ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸ਼੍ਰੀ ਅਮਰੀਕ ਸਿੰਘ ਨੇ ਇਸ ਸ਼ੋਸ਼ਣ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ, “ਠੇਕੇ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੋ ਬਿਲਕੁਲ ਨਾਮਨਜ਼ੂਰ ਹੈ। ਮਿਹਨਤਕਸ਼ ਕਰਮਚਾਰੀਆਂ ਦੀ ਤਨਖਾਹ ਅਤੇ ਪੀ ਐਫ ਨੂੰ ਰੋਕਣਾ ਇੱਕ ਅਪਰਾਧਿਕ ਕਾਰਾ ਹੈ। ਅਸੀਂ ਮੰਗ ਕਰਦੇ ਹਾਂ ਕਿ ਸਬੰਧਤ ਠੇਕੇਦਾਰ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸਾਰੇ ਬਕਾਏ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ।” ਯੂਨੀਅਨ ਨੇ ਆਰ ਸੀ ਐਫ ਪ੍ਰਬੰਧਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ ‘ਤੇ ਨਿਪਟਾਇਆ ਜਾਵੇ, ਸਬੰਧਤ ਠੇਕੇਦਾਰ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੀ ਰੁਕੀ ਹੋਈ ਤਨਖਾਹ ਦਾ ਭੁਗਤਾਨ ਅਤੇ ਛੇ ਮਹੀਨਿਆਂ ਦਾ ਪੀਐਫ ਦੀ ਰਕਮ ਤੁਰੰਤ ਜਮਾ ਕਰਵਾਈ ਜਾਵੇ। ਯੂਨੀਅਨ ਸਪੱਸ਼ਟ ਕਰਦੀ ਹੈ ਕਿ ਠੇਕੇ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਇਸ ਤਰ੍ਹਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪ੍ਰਬੰਧਨ ਨੂੰ ਜਲਦੀ ਤੋਂ ਜਲਦੀ ਸਖ਼ਤ ਕਦਮ ਚੁੱਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫੁੱਟਬਾਲ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਚਾਵਲਾ ਪਰਿਵਾਰ ਵਲੋਂ 70 ਖੇਡ ਕਿੱਟ ਬੈਗ ਭੇਟ ਕੀਤੇ ਗਏ।
Next articleਆਰ.ਸੀ.ਐਫ. ਕਪੂਰਥਲਾ ਵੱਲੋਂ 16ਵੀਂ ਆਈ.ਆਰ.ਈ.ਈ. 2025 ਦੌਰਾਨ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ