HOME ਫੁੱਟਬਾਲ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਚਾਵਲਾ ਪਰਿਵਾਰ ਵਲੋਂ...

ਫੁੱਟਬਾਲ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਚਾਵਲਾ ਪਰਿਵਾਰ ਵਲੋਂ 70 ਖੇਡ ਕਿੱਟ ਬੈਗ ਭੇਟ ਕੀਤੇ ਗਏ।

1
                            ਅੰਡਰ -14 ਵਰਗ ਦੇ ਮੁਕਾਬਲਿਆਂ ਵਿੱਚ ਅਕੈਡਮੀ ਤੋ ਸਿਖਲਾਈ ਪ੍ਰਾਪਤ ਲੜਕੀਆਂ ਸਟੇਟ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਹਨ
                 ਸ਼ਹਿਰ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਫਰੀ ਚਲਾਈ ਜਾ ਰਹੀ ਹੈ ਅਤੇ ਅਕੈਡਮੀ ਵੱਲੋ ਬੱਚਿਆਂ  ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ।

ਰਾਏਕੋਟ,   (ਸਮਾਜ ਵੀਕਲੀ)  (  ਗੁਰਭਿੰਦਰ ਗੁਰੀ  ) ਸਥਾਨਕ ਸ਼ਹਿਰ ਵਿੱਚ ਛੋਟੇ ਬੱਚਿਆਂ ਨੂੰ ਫੁੱਟਬਾਲ ਖੇਡ ਨਾਲ ਜੋੜਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਕੇ.ਸੀ.ਐਫ਼ ਫੁੱਟਬਾਲ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਸ਼ਹਿਰ ਦੇ ਚਾਵਲਾ ਪਰਿਵਾਰ ਵਲੋਂ 70 ਖੇਡ ਕਿੱਟ ਬੈਗ ਭੇਟ ਕੀਤੇ ਗਏ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਸੰਚਾਲਕ ਪਰਮਿੰਦਰ ਸਿੰਘ ਕੈੜਾ ਅਤੇ ਸੁਖਵੀਰ ਸਿੰਘ ਰਾਏ ਨੇ ਇਸ ਉਪਰਾਲੇ ਲਈ ਚਾਵਲਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਧਿਆਨ ਨਸ਼ਿਆਂ ਤੋ ਦੂਰ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਕੈਡਮੀ ਵੱਲੋ ਕੀਤੇ ਜਾ ਰਹੇ ਨੇਕ ਉਪਰਾਲੇ ਨੂੰ ਦੇਖਦੇ ਹੋਏ ਚਾਵਲਾ ਪਰਿਵਾਰ ਵਲੋਂ ਅਕੈਡਮੀ ਵਿਚ ਕੋਚਿੰਗ ਲੈ ਰਹੇ ਆਪਣੇ ਬੇਟੇ ਸੈਮ ਚਾਵਲਾ ਰਾਂਹੀ ਕੋਚਿੰਗ ਲੈਣ ਵਾਲੇ ਬੱਚਿਆਂ ਦੀ ਹੌਂਸਲਾ ਅਫਜਾਈ ਤੇ ਸਹੂਲਤ ਲਈ ਲਈ ਅਕੈਡਮੀ ਦੇ 70 ਬੱਚਿਆਂ ਨੂੰ ਕਿੱਟ ਬੈਗ ਦਿੱਤੇ ਗਏ ਹਨ। ਸੰਚਾਲਕ ਸੁਖਵੀਰ ਸਿੰਘ ਰਾਏ ਅਤੇ ਪਰਮਿੰਦਰ ਸਿੰਘ ਕੈੜਾ ਨੇ ਦੱਸਿਆ ਕਿ ਕੇਸੀਐਫ ਅਕੈਡਮੀ ਪਿਛਲੇ ਤਕਰੀਬਨ ਸਾਢੇ ਚਾਰ ਸਾਲ ਤੋ ਸ਼ਹਿਰ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਫਰੀ ਚਲਾਈ ਜਾ ਰਹੀ ਹੈ ਅਤੇ ਅਕੈਡਮੀ ਵੱਲੋ ਬੱਚਿਆਂ  ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾ ਦੱਸਿਆ ਕਿ ਅੰਡਰ -14 ਵਰਗ ਦੇ ਮੁਕਾਬਲਿਆਂ ਵਿੱਚ ਅਕੈਡਮੀ ਤੋ ਸਿਖਲਾਈ ਪ੍ਰਾਪਤ ਲੜਕੀਆਂ ਸਟੇਟ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਹਨ ਅਤੇ ਹੋਰ ਖਿਡਾਰੀ ਵੀ ਖੇਡਾਂ ਦੇ ਖੇਤਰ ਵਿੱਚ ਮੱਲਾ ਮਾਰ ਕੇ ਆਪਣੇ ਮਾਪਿਆਂ ਤੇ ਅਕੈਡਮੀ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾ ਚਾਵਲਾ ਪਰਿਵਾਰ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮੂਹ ਮੈਬਰਾਂ ਵੱਲੋ ਧੰਨਵਾਦ ਕੀਤਾ। ਇਸ ਮੌਕੇ ਜਗਮੇਲ ਸਿੰਘ ਰਾਜੂ, ਗੁਰਜੰਟ ਸਿੰਘ ਧਾਲੀਵਾਲ, ਜਗਦੀਪ ਸਿੰਘ, ਦਰਬਾਰਾ ਸਿੰਘ, ਜੱਸੂ ਖੋਸਾ, ਰਾਜਦੀਪ ਸਿੰਘ ਰਾਏ, ਬਲਦੇਵ ਸਿੰਘ ਦੇਬੀ ਸਮੇਤ ਹੋਰ ਖੇਡ ਪ੍ਰੇਮੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਿਉਹਾਰਾਂ ਦੇ ਮੱਦੇਨਜ਼ਰ ਐਸਐਚਓ ਅਭਿਸ਼ੇਕ ਸ਼ਰਮਾ ਨੇ ਹਾਈਟੈੱਕ ਨਾਕੇ ਤੇ ਵਾਹਨਾਂ ਦੀ ਕੀਤੀ ਚੈਕਿੰਗ
Next articleਠੇਕੇ ‘ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਅਤੇ ਛੇ ਮਹੀਨਿਆਂ ਦੇ ਪੀ ਐਫ ਭੁਗਤਾਨ ਵਿੱਚ ਦੇਰੀ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ