ਕਪੂਰਥਲਾ, ( ਕੌੜਾ )– ਉਪ ਮੁੱਖ ਇੰਜੀਨੀਅਰ ਕਪੂਰਥਲਾ ਇੰਜ : ਰਕੇਸ਼ ਕੁਮਾਰ ਕਲੇਰ ਦੇ ਆਦੇਸ਼ਾਂ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਹਲਕਾ ਕਪੂਰਥਲਾ ਅਧੀਨ ਪੈਂਦੇ ਵੱਖ ਵੱਖ ਉਪ ਮੰਡਲ ਦਫਤਰਾਂ ਵੱਲੋਂ ਪਿੰਡ ਦੇ ਲੋਕਾਂ ਨੂੰ ਘਰੇਲੂ ਸਮਾਰਟ ਮੀਟਰ ਲਾਉਣ ਸਬੰਧੀ ਜਾਗਰੂਕ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਅੱਜ ਉਪ ਮੰਡਲ ਖੈੜਾ ਮੰਦਰ ਦੇ ਐਸਡੀਓ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਦੀ ਅਗਵਾਈ ਹੇਠ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਇੱਕ ਵਫ਼ਦ ਅੱਜ ਪਿੰਡ ਭਾਣੋਂ ਲੰਗਾ ਵਿਖੇ ਪਹੁੰਚਿਆ।
ਇਸ ਮੌਕੇ ਉਤੇ ਹਾਜ਼ਰ ਲੋਕਾਂ ਅਤੇ ਘਰੇਲੂ ਬਿਜਲੀ ਮੀਟਰਾਂ ਦੇ ਖਪਤਕਾਰਾਂ ਜਿਹਨਾਂ ਵਿੱਚ ਰਣਜੀਤ ਸਿੰਘ ਚਾਹਲ, ਹਰਕੀਰਤ ਸਿੰਘ ਚਾਹਲ, ਰਣਜੀਤ ਸਿੰਘ ਭਾਣੋ ਲੰਗਾ, ਲਵਪ੍ਰੀਤ ਸਿੰਘ , ਮੱਖਣ ਸਿੰਘ ਵਲੈਤੀਆ, ਪਰਮਜੀਤ ਸਿੰਘ, ਪੂਰਨ ਚੰਦ ਪਵਨਦੀਪ ਸਿੰਘ ਚਾਹਲ, ਰਜਿੰਦਰ ਕੁਮਾਰ ਰਾਜਾ, ਜਸਪਾਲ ਗਿੱਲ, ਜਸਵੰਤ ਸਿੰਘ ਚਾਹਲ, ਨੰਬਰਦਾਰ ਲਾਭ ਚੰਦ ਥਿਗਲੀ ਸ਼ਾਮਾਂ ਕਾਹਲਵਾਂ, ਸਵਰਨ ਸਿੰਘ ਭਾਣੋ ਲੰਗਾ ਆਦਿ ਨੂੰ ਐਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ, ਇੰਜ:ਪ੍ਰਵੀਨ ਕੁਮਾਰ ਸ਼ਰਮਾ ਅਤੇ ਲਾਈਨਮੈਨ ਸਰਜੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਮਹਿਕਮੇ ਵੱਲੋਂ ਲਗਾਈ ਜਾ ਰਹੇ ਘਰੇਲ਼ੂ ਸਮਾਰਟ ਮੀਟਰਾਂ ਸੰਬੰਧੀ ਕਈ ਲੋਕਾਂ ਵੱਲੋਂ ਬੇਲੋੜਾ ਗੁੰਮਰਾਹ ਕਰਨ ਪ੍ਰਚਾਰ ਕੀਤਾ ਗਿਆ ਹੈ ਜਦਕਿ ਘਰੇਲੂ ਸਮਾਰਟ ਮੀਟਰ ਲੱਗਣ ਤੋਂ ਬਾਅਦ ਵੀ ਲੋਕਾਂ ਨੂੰ ਮੁਫਤ ਯੂਨਿਟ ਬਿਜਲੀ ਦੀ ਮਿਲਣ ਵਾਲੀ ਸਹੂਲਤ ਜਾਰੀ ਰਹੇਗੀ ਅਤੇ ਘਰੇਲੂ ਬਿਜਲੀ ਖਪਤਕਾਰ ਦੇ ਮੋਬਾਈਲ ਨੰਬਰ ਨੂੰ ਸਮਾਰਟ ਬਿਜਲੀ ਮੀਟਰ ਨਾਲ ਜੋੜ ਦਿੱਤਾ ਜਾਵੇਗਾ ਅਤੇ ਇਹਨਾਂ ਘਰੇਲ਼ੂ ਸਮਾਰਟ ਬਿਜਲੀ ਮੀਟਰਾਂ ਦੇ ਬਿਜਲੀ ਬਿੱਲ ਪਹਿਲਾਂ ਦੀ ਤਰ੍ਹਾਂ ਦੀ ਵਸੂਲੇ ਜਾਣਗੇ । ਉਹਨਾਂ ਹਾਜ਼ਰ ਬਿਜਲੀ ਖਪਤਕਾਰਾਂ ਨੂੰ ਆਪਣੇ ਘਰਾਂ ਦੇ ਘਰੇਲੂ ਬਿਜਲੀ ਮੀਟਰਾਂ ਦੀ ਥਾਂ ਸਮਾਰਟ ਮੀਟਰ ਲਾਉਣ ਲਈ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਦਾ ਸਹਿਯੋਗ ਕਰਨ ਲਈ ਪ੍ਰੇਰਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly