ਕਿਰਪਾ ਕਰਕੇ ਮੇਰੇ ’ਤੇ ਭਰੋਸਾ ਰੱਖੋ, ਮੈਂ ਹਰ ਮਾਮਲੇ ’ਚ ਸਾਰੇ ਨਾਗਰਿਕਾਂ ਦਾ ਧਿਆਨ ਰੱਖਾਂਗਾ: ਚੀਫ ਜਸਟਿਸ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਪ੍ਰਮੁੱਖਤਾ ਹੈ। ਰਾਸ਼ਟਰਪਤੀ ਭਵਨ ਵਿੱਚ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਦੇਸ਼ ਦੇ 50ਵੇਂ ਚੀਫ ਜਸਟਿਸ ਨੇ ਸੁਪਰੀਮ ਕੋਰਟ ਕੰਪਲੈਕਸ ਵਿੱਚ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ,‘ਮੇਰੀ ਤਰਜੀਹ ਆਮ ਲੋਕਾਂ ਦੀ ਸੇਵਾ ਕਰਨਾ ਹੈ। ਕਿਰਪਾ ਕਰਕੇ ਵਿਸ਼ਵਾਸ ਰੱਖੋ, ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੰਮ ਕਰਾਂਗਾ। ਚਾਹੇ ਉਹ ਟੈਕਨਾਲੋਜੀ ਹੋਵੇ ਜਾਂ ਰਜਿਸਟਰੀ ਜਾਂ ਨਿਆਂਇਕ ਸੁਧਾਰ, ਮੈਂ ਹਰ ਮਾਮਲੇ ਵਿਚ ਨਾਗਰਿਕਾਂ ਦਾ ਧਿਆਨ ਰੱਖਾਂਗਾ।’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਮੀ 104 ਵੋਟਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਬਣੇ, ਜਗੀਰ ਕੌਰ ਨੂੰ 42 ਵੋਟਾਂ
Next articleਐੱਨਆਈਟੀ ਸ੍ਰੀਨਗਰ ’ਚ ਵਾਲੀਬਾਲ ਮੈਚ ਮਗਰੋਂ ਵਿਦਿਆਰਥੀ ਧੜਿਆਂ ’ਚ ਝੜਪ, 5 ਜ਼ਖ਼ਮੀ