ਉਸਾਰੀ ਅਤੇ ਮਨਰੇਗਾ ਮਜ਼ਦੂਰਾਂ ਦੀ ਭਲਾਈ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ

ਫਿਲੌਰ/ਅੱਪਰਾ, (ਸਮਾਜ ਵੀਕਲੀ) (ਜੱਸੀ) ‘ਡੇਰਾ ਸੰਤ ਟਹਿਲ ਦਾਸ ਜੀ’ (ਤਪੁ ਅਸਥਾਨ ਸੰਤ ਸਤਿਨਾਮ ਜੀ) ਕਸਬਾ ਅੱਪਰਾ ਤਹਿਸੀਲ ਫਿਲੌਰ (ਜਲੰਧਰ) ਵਿਖੇ ਮੌਜੂਦਾ ਗੱਦੀਨਸ਼ੀਨ  ਸੰਤ ਆਤਮਾ ਦਾਸ ਜੀ ਦੀ ਰਹਿਨੁਮਾਈ ਹੇਠ ਉਸਾਰੀ ਅਤੇ ਮਨਰੇਗਾ ਮਜ਼ਦੂਰਾਂ ਦੀ ਭਲਾਈ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਅਤੇ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਸਕ੍ਰੀਨਿੰਗ ਕਮੇਟੀ ਸਬ ਡਵੀਜ਼ਨ ਫਿਲੌਰ ਦੇ ਐੱਨ ਜੀ ਓ ਮੈਂਬਰ ਬਲਦੇਵ ਭਾਰਤੀ ਸਟੇਟ ਅਵਾਰਡੀ ਨੇ ਕਿਰਤੀਆਂ ਦੀਆਂ ਭਲਾਈ ਸਕੀਮਾਂ ਨੂੰ ਲੈ ਕੇ ਵੱਖ ਵੱਖ ਪਹਿਲੂਆਂ ਤੋਂ ਚਰਚਾ ਕੀਤੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਕਿਰਤੀਆਂ ਲਈ ਜਾਗਰੂਕਤਾ ਮੁਹਿੰਮ ਅਤੇ ਸੰਘਰਸ਼ ਨੂੰ ਹੋਰ ਵੀ ਪ੍ਰਚੰਡ ਕਰੇਗੀ। ਉਨ੍ਹਾਂ ਮਨਰੇਗਾ ਅਤੇ ਉਸਾਰੀ ਕਿਰਤੀਆਂ ਦੀਆਂ ਮੌਜੂਦਾ ਸਮੱਸਿਆਂਵਾਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਚਾਨਣਾ ਪਾਇਆ।

ਇਸ ਕੈਂਪ ਦੌਰਾਨ ਸਰਵ ਸ਼੍ਰੀ ਵਿਨੈ ਕੂਮਾਰ ਸਰਪੰਚ, ਮੋਹਣ ਲਾਲ, ਸੀਮਾ ਰਾਣੀ ਅਤੇ ਪਰਮਜੀਤ ਕੌਰ ਪੰਚ,  ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐੱਲ ਓ) ਦੇ ਨਿਧੜਕ ਆਗੂ ਸ਼੍ਰੀ ਦੇਸ ਰਾਜ ਰਾਜੂ ਅਤੇ ਛਿੰਦਰ ਪਾਲ ਚੱਕ ਸਾਹਬੂ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਉਸਾਰੀ ਮਜ਼ਦੂਰ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਬਲਦੇਵ ਭਾਰਤੀ ਨੇ ਦੱਸਿਆ ਕਿ ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਕੰਮ ਕਰਨ ਵਾਲੇ ਮਨਰੇਗਾ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀ.ਓ.ਪੀ.ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ ਜਿਹਨਾਂ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਸੇਵਾ ਕੇਂਦਰ ਵਿੱਚ 25/-ਰੁ. ਰਜਿਸਟੇ੍ਰਸ਼ਨ ਫੀਸ ਅਤੇ 10/-ਰੁ. ਮਾਸਿਕ ਅੰਸ਼ਦਾਨ ਇਕ ਸਾਲ ਲਈ 25+120=145/-ਰੁ.) ਜਮ੍ਹਾਂ ਕਰਵਾ ਕੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਚੰਡੀਗੜ੍ਹ ਦੇ ਲਾਭਪਾਤਰੀ ਬਣ ਸਕਦੇ ਹਨ।

ਇਹਨਾਂ ਲਾਭਪਾਤਰੀ ਕਾਰਡ ਧਾਰਕਾਂ ਨੂੰ ਬੋਰਡ ਵਲੋਂ ਪਹਿਲੀ ਕਲਾਸ ਤੋਂ ਉੱਚ ਸਿੱਖਿਆ ਤੱੱਕ 3000/-ਰੁ. ਤੋਂ ਲੈ ਕੇ 70,000/- ਰੁ. ਤੱਕ ਵਜ਼ੀਫਾ,ਲੜਕੀ ਦੀ ਸ਼ਾਦੀ ਲਈ 51,000/-ਰੁ. ਸ਼ਗਨ ਸਕੀਮ (ਇਹ ਸਕੀਮ ਕੇਵਲ ਦੋ ਲੜਕੀਆਂ ਲਈ ਹੈ। ਜੇਕਰ ਲਾਭਪਾਤਰੀ ਭਲਾਈ ਵਿਭਾਗ ਪਾਸੋਂ ਵੀ ਸ਼ਗਨ ਸਕੀਮ ਦਾ ਲਾਭ ਲੈ ਰਿਹਾ ਹੈ ਤਾਂ ਫਿਰ 21,000/-ਰੁ ਵਿੱਤੀ ਸਹਾਇਤਾ ਮਿਲੇਗੀ), ਲੜਕੀ ਦੇ ਜਨਮ ਤੇ 75,000/-ਰੁ. ਤੱਕ ਦੀ ਐੱਫ.ਡੀ. ਵਿੱਤੀ ਸਹਾਇਤਾ, ਪੁਰਸ਼ ਲਾਭਪਾਤਰੀ ਦੇ ਪਹਿਲੇ ਦੋ ਬੱਚਿਆਂ ਦੇ ਜਨਮ ਸਮੇਂ ਜਣੇਪਾ ਸਕੀਮ ਅਧੀਨ 5000/-ਰੁ.ਅਤੇ  ਔਰਤ ਲਾਭਪਾਤਰੀ ਦੇ 2 ਬੱਚਿਆਂ ਲਈ 21,000/-ਰੁ:  ਰਾਸ਼ੀ ਵਿੱਤੀ ਸਹਾਇਤਾ, ਨਜ਼ਰ ਦੇ ਚਸ਼ਮੇ ਵਾਸਤੇ 1000/- ਰੁ. ਦੰਦਾਂ ਵਾਸਤੇ 5000/-ਰੁ. ਅਤੇ ਸੁਣਨ ਯੰਤਰ ਲਗਵਾਉਣ ਲਈ 6000/-ਰੁ. ਦੀ ਵਿੱਤੀ ਸਹਾਇਤਾ, ਜਨਰਲ ਸਰਜਰੀ ਲਈ 50,000/- ਰੁ. ਵਿੱਤੀ ਸਹਾਇਤਾ, ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/- ਰੁ: ਵਿੱਤੀ ਸਹਾਇਤਾ, ਪੰਜੀਕ੍ਰਿਤ ਕਿਰਤੀ ਦੀ ਬੋਰਡ ਦੀ ਮੈਂਬਰਸ਼ਿੱਪ 3 ਸਾਲ ਅਤੇ ਉਮਰ 60 ਸਾਲ ਹੋਣ ਤੇ 3,000/-ਰ. ਦੀ ਮਾਸਿਕ ਪੈਨਸ਼ਨ। ਲਾਭਪਾਤਰੀ ਦੀ ਮੌਤ ਹੋ ਜਾਣ ਤੇ ਉਸ ਦੀ ਵਿਧਵਾ ਲਈ 1500/-ਰੁ. ਮਾਸਿਕ ਫੈਮਿਲੀ ਪੈਨਸ਼ਨ,
ਲਾਭਪਾਤਰੀ ਅਤੇ ਪਰਿਵਾਰਿਕ ਮੈਂਬਰ ਦੀ ਮੌਤ ਤੇ ਦਾਹ ਸੰਸਕਾਰ ਅਤੇ ਅੰਤਿਮ ਕਿਰਿਆ-ਕ੍ਰਮ ਦੇ ਲਈ 20,000/-ਰੁ. ਦੀ ਵਿੱਤੀ ਸਹਾਇਤਾ, ਲਾਭਪਾਤਰੀਆਂ ਦੇ ਮਾਨਸਿਕ ਰੋਗੀ ਅਤੇ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 24,000/-ਰੁ. ਤੱਕ ਸਲਾਨਾ ਵਿੱਤੀ ਸਹਾਇਤਾ, ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾ ਲਈ ਤਿੰਨ ਸਾਲਾਂ ਵਿੱਚ ਇਕ ਵਾਰ 10,000/-ਰੁ. ਦਾ ਯਾਤਰਾ ਭੱਤਾ, ਪੰਜੀਕ੍ਰਿਤ ਲਾਭਪਾਤਰੀ ਦੀ ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਐਕਸਗੇ੍ਰਸ਼ੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ਤੇ 2 ਲੱਖ ਰੁਪਏ ਵਿੱਤੀ ਸਹਾਇਤਾ, ਪੰਜੀਕ੍ਰਿਤ ਲਾਭਪਤਾਰੀ ਦੀ ਪੂਰਨ ਅੰਪਗਤਾ (100%) ਹੋਣ ਤੇ ਐਕਗੇ੍ਰਸ਼ੀਆਂ ਸਕੀਮ ਅਧੀਨ 4 ਲੱਖ ਰੁਪਏ ਅਤੇ ਆਂਸ਼ਕ ਅਪੰਗਤਾ ਦੀ ਸੂਰਤ ਵਿੱਚ ਇੱਕ ਪ੍ਰਤੀਸ਼ਤ ਅੰਪਗਤਾ ਲਈ 4000/-ਰੁ: ਜੋ ਕਿ ਵੱਧ ਤੋਂ ਵੱਧ 4 ਲੱਖ ਰੁ: ਤੱਕ ਦਾ ਮੁਆਵਜ਼ਾ, ਟੂਲ (ਔਜਾਰ) ਖ੍ਰੀਦਣ ਲਈ
10,000/- ਰੁ ਵਿੱਤੀ ਸਹਾਇਤਾ। (ਪੰਜਾਬ ਹੁਨਰ ਵਿਕਾਸ ਮਿਸ਼ਨ ਦੀ  ਸਕਿਲ ਅਪ-ਗ੍ਰੇਡੇਸ਼ਨ/ਆਰ.ਪੀ.ਐੱਲ. ਸਬੰਧੀ
ਸਰਟੀਫਿਕੇਟ ਹੋਣ ਦੀ ਸੂਰਤ ਵਿੱਚ) ,ਉਸਾਰੀ ਕਿਰਤੀਆਂ ਦੇ ਬੱਚਿਆਂ ਵਲੋਂ ਮੈਰਿਟ ਵਜੋਂ ਬੋਰਡ/ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ 75% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ
ਲਈ 11,000/-ਰੁ ,ਖੇਡਾਂ ਵਿੱਚ ਉੱਤਮਤਾ ਦੇ ਸਬੰਧ ਵਿੱਚ
(ਵਿਦਿਆਰਥੀ ਨਾ ਹੋਣ ਸੂਰਤ ਵਿੱਚ ਵੀ) ਜਿਲ੍ਹਾ ਪੱਧਰੀ ਖੇਡਾਂ ਵਿੱਚ ਪਹਿਲੀ, ਦੂਸਰੀ ਅਤੇ  ਤੀਸਰੀ ਪੁਜੀਸ਼ਨ ਲਈ 11,000/-ਰੁ, ਰਾਜ ਪੱਧਰੀ ਖੇਡਾਂ ਵਿੱਚ ਪਹਿਲੀ, ਦੂਸਰੀ ਅਤੇ
ਤੀਸਰੀ ਪੁਜੀਸ਼ਨ ਲਈ 21,000/-ਰੁ, ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਲਈ 51,000/-ਰੁ ਵਿੱਤੀ ਸਹਾਇਤਾ ਭਲਾਈ ਸਕੀਮਾਂ ਤਹਿਤ ਪ੍ਰਾਦਾਨ ਕੀਤੀ ਜਾਂਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 24 ਨਵੰਬਰ ਨੂੰ
Next articleਵਿਦੇਸ਼ ਦਾ ਰੁਝਾਨ