ਡੇਰਾ ਬੱਸੀ (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ), ਸੰਤ ਨਿਰੰਕਾਰੀ ਸਤਿਸੰਗ ਭਵਨ, ਡੇਰਾ ਬੱਸੀ ਵਿਖੇ ਇੱਕ ਵਿਸ਼ਾਲ ਅੰਗਰੇਜੀ ਮਾਧਿਅਮ ਸਮਾਗਮ ਦਾ ਆਯੋਜਨ ਸ਼ਰਧਾਪੂਰਵਕ ਕਰਵਾਇਆ ਗਿਆ। ਸੰਯੋਜਕ ਪੱਧਰ ਦੇ ਇਸ ਸਮਾਗਮ ਵਿੱਚ ਡੇਰਾ ਬੱਸੀ ਬਰਾਂਚ ਤੋਂ ਇਲਾਵਾ ਜੀਰਕਪੁਰ, ਲਾਲੜੂ, ਦੱਪਰ, ਮੁਬਾਰਿਕਪੁਰ, ਭਾਂਖਰਪੁਰ ਅਤੇ ਸਮਗੌਲੀ ਬਰਾਂਚਾਂ ਦੀਆਂ ਸੰਗਤਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਸ਼ਰਧਾਲੂਆਂ ਨੇ ਅੰਗਰੇਜੀ ਭਾਸ਼ਾ ਦਾ ਸਹਾਰਾ ਲੈਂਦੇ ਹੋਏ ਭਗਤੀ ਭਰੇ ਗੀਤਾਂ, ਸਕਿੱਟਾਂ ਅਤੇ ਵਿਚਾਰਾਂ ਨਾਲ ਨਿਰੰਕਾਰ ਪ੍ਰਮਾਤਮਾ ਦੇ ਗੁਣਾਂ ਦਾ ਸੁੰਦਰ ਵਰਣਨ ਕੀਤਾ ਅਤੇ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਉਜਾਗਰ ਕੀਤਾ। ਸਮਾਗਮ ਵਿੱਚ ਆਪਣੀ ਪੇਸ਼ਕਾਰੀਆਂ ਦੇਣ ਵਾਲੇ ਹਰ ਉਮਰ ਦੇ ਸ਼ਰਧਾਲੂਆਂ, ਵਿਸ਼ੇਸ਼ ਤੌਰ ਤੇ ਬੱਚਿਆਂ ਵੱਲੋਂ ਇਸ ਦਿਨ ਲਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।ਇਸ ਮੌਕੇ ਵਿਸ਼ੇਸ਼ ਤੌਰ ਤੇ ਮਹਾਤਮਾ ਨਰਪਾਲ ਸਿੰਘ, ਪ੍ਰਚਾਰਕ ਚੰਡੀਗੜ੍ਹ ਨੇ ਸਤਿਗੁਰੂ ਮਾਤਾ ਜੀ ਦਾ ਪਵਿੱਤਰ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੇ ਪ੍ਰਵਚਨਾਂ ਵਿੱਚ ਫਰਮਾਇਆ ਕਿ ਇਸ ਸਮਾਗਮ ਵਿੱਚ ਉਤਸ਼ਾਹ ਅਤੇ ਸ਼ਰਧਾ ਨਾਲ ਭਾਗ ਲੈਣ ਵਾਲੇ ਸ਼ਰਧਾਲੂ ਭਗਤ, ਬੱਚੇ ਅਤੇ ਉਨ੍ਹਾਂ ਦੇ ਮਾਪੇ ਸ਼ਲਾਘਾ ਦੇ ਪਾਤਰ ਹਨ ਅਤੇ ਅਜੋਕੇ ਸਮੇਂ ਵਿੱਚ ਅਧਿਆਤਮ ਦੀਆਂ ਇਨ੍ਹਾਂ ਸਿੱਖਿਆਵਾਂ ਦੀ ਸਮਾਜ ਨੂੰ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਵਿਅਕਤੀ ਦੀ ਸਫਲਤਾ ਅਤੇ ਪ੍ਰਫੁੱਲਤਾ ਲਈ ਅਨੁਸਾਸ਼ਨ ਦਾ ਹੋਣਾ ਬਹੁਤ ਜਰੂਰੀ ਹੈ। ਅਧਿਆਤਮ ਅਤੇ ਭਗਤੀ ਦਾ ਮਾਰਗ ਆਪਣੇ ਆਪ ਨੂੰ ਹਰ ਰੋਜ ਬੀਤੇ ਕੱਲ੍ਹ ਨਾਲੋਂ ਬਿਹਤਰ ਬਣਾਉਣ ਦਾ ਮਾਰਗ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵੱਖ-ਵੱਖ ਸੱਭਿਆਚਾਰਾਂ ਅਤੇ ਵਿਚਾਰਧਾਰਾਵਾਂ ਨੂੰ ਜੋੜ ਕੇ ਪਿਆਰ ਅਤੇ ਭਾਈਚਾਰੇ ਦਾ ਇੱਕ ਸੁੰਦਰ ਗੁਲਦਸਤਾ ਬਣਾਇਆ ਹੈ, ਜੋ ਕਿ ਪੂਰੇ ਸੰਸਾਰ ਲਈ ਇੱਕ ਮਿਸਾਲ ਬਣ ਗਿਆ ਹੈ। ਇਸ ਤੋਂ ਪਹਿਲਾਂ ਡੇਰਾ ਬੱਸੀ ਦੀ ਸੰਯੋਜਕ ਭੈਣ ਗੁਰਚਰਨ ਕੌਰ ਨੇ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਸਮੂਹ ਸੰਗਤਾਂ ਅਤੇ ਪ੍ਰਚਾਰਕ ਮਹਾਤਮਾ ਨਰਪਾਲ ਸਿੰਘ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਅਨੁਸਾਸ਼ਨ ਅਤੇ ਸਮਰਪਣ ਸਤਿਗੁਰੂ ਦੀਆਂ ਸਿੱਖਿਆਵਾਂ ਦੀ ਇੱਕ ਜਿਊਂਦੀ ਜਾਗਦੀ ਉਦਾਹਰਣ ਹੈ। ਨਿਰੰਕਾਰੀ ਮਿਸ਼ਨ ਪਿਆਰ, ਭਗਤੀ ਅਤੇ ਆਪਸੀ ਸਤਿਕਾਰ ਦਾ ਸੰਦੇਸ਼ ਫੈਲਾ ਰਿਹਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



