HOME ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ “ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ...

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ “ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ) ਵੈਬੀਨਾਰ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋਇਆ

1
ਰਮਿੰਦਰ ਵਾਲੀਆ

ਬਰੇਂਪਟਨ   (ਸਮਾਜ ਵੀਕਲੀ)   ( ਰਮਿੰਦਰ ਵਾਲੀਆ ) ਰਮਿੰਦਰ ਰੰਮੀ ਜੀ ਸੰਸਥਾਪਕ ਸਾਹਿਤਕ ਸਾਂਝਾਂ ਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ , ਬਿਰਹਾ ਦੇ ਸੁਲਤਾਨ “ ਸ਼ਿਵ ਕੁਮਾਰ ਬਟਾਲਵੀ “ ਨੂੰ ਸਮਰਪਿਤ ਕਾਵਿ ਮਿਲਣੀ 12 ਜੁਲਾਈ 2026 ਨੂੰ ਕਰਾਈ ਗਈ ।ਪ੍ਰੋਗਰਾਮ ਦੀ ਸ਼ੁਰੂਆਤ , ਕਨੇਡਾ ਦੀ ਉੱਘੀ ਕਵਿੱਤਰੀ ਤੇ ਮੰਚ ਦੀ ਸਰਪਰਸਤ , ਸੁਰਜੀਤ ਜੀ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਮਹਿਮਾਨਾਂ , ਕਵੀ ਸਾਹਿਬਾਨ ਤੇ ਹੋਰ ਸਾਰੀਆ ਸ਼ਖ਼ਸੀਅਤਾਂ ਜੀ ਆਇਆਂ ਕਹਿੰਦਿਆਂ ਕੀਤੀ । ਪਿਆਰਾ ਸਿੰਘ ਕੁੱਦੋਵਾਲ ਜੀ ਨੇ ਇਸ ਕਾਵਿ ਮਿਲਣੀ ਦਾ ਸੰਚਾਲਨ ਕਰਦਿਆਂ ,ਸਭ ਤੋ ਪਹਿਲਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਡਰ ਤੇ ਪ੍ਰਬੰਧਕ ਰਮਿੰਦਰ ਵਾਲੀਆ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਆਪਣੀ ਖ਼ੂਬਸੂਰਤ ਨਜ਼ਮ “ ਆ ਸ਼ਿਵ ਬਹਿ ਗੱਲਾਂ ਕਰੀਏ “ਨਜ਼ਮ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ । ਇਸਤੋਂ ਬਾਅਦ , ਲਿੱਲੀ ਸੁਵਰਨ ਜੀ ਨੇ “ਆਪਣੇ ਵੱਖਰੇ ਵੱਖਰੇ ਟੁਕੜੇ “ਅਤੇ “ਕਵਿਤਾ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕੀਤੀ । ਕੁਲਦੀਪ ਸ਼ਾਇਰ ( ਚਿਰਾਗ) ਜੀ ਨੇ ਵੀ ਖੂਬਸੂਰਤ ਸ਼ੇਅਰ , “ ਕਰਨਗੇ ਲੋਕ ਫੈਸਲਾ ਆਖ਼ਰ ਤੁਰ ਜਾਣ ਦੇ ਪਿੱਛੋਂ ਕਿ ਸ਼ਹਾਦਤ ਹੋਈ ਹੈ ਮੇਰੀ ਕਿ ਮੇਰਾ ਮਰਨ ਹੋਇਆ ਹੈ “ ਸ਼ੁਰੂਆਤ ਕੀਤੀ ਤੇ “ ਇੱਕ ਕਰੁੱਤੀ ਚੀਸ ਦੇ ਰਬਰੂ” ਨਜਮ ਪੇਸ਼ ਕੀਤੀ । ਡਾ. ਆਂਚਲ ਅਰੋੜਾ ਜੀ ਨੇ ਸ਼ਿਵ ਬਾਰੇ ਆਪਣੀ ਲਿਖੀ ਕਵਿਤਾ ਪੜ੍ਹੀ ਅਤੇ ਸ਼ਿਵ ਦੀ ਰਚਨਾ , “ ਮੈਨੂੰ ਤੇਰਾ ਸ਼ਬਾਬ ਲੈ ਬੈਠਾ”ਤਰੰਨਮ ਵਿੱਚ ਸੁਣਾਈ । ਅਨੰਤ ਕੌਰ ਜੀ ਨੇ ਤਰੰਨਮ ਵਿੱਚ “ ਅੰਮੀਏ ਨੀ “ਕਵਿਤਾ ਪੇਸ਼ ਕੀਤੀ । ਦਲਜੀਤ ਸਿੰਘ ਜੀ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਸ਼ਿਵ ਕੁਮਾਰ ਬਾਰੇ ਲਿਖੀ ਆਪਣੀ ਰਚਨਾ “ ਆਰਤੀ ” ਤਰੰਨਮ ਵਿੇਚ ਸੁਣਾਈ ।ਬਲਜਿੰਦਰ ਕੌਰ ਨੇ ਸ਼ਿਵ ਦੀ ਰਚਨਾ “ ਜਦ ਪੈਣ ਕਪਾਹੀਂ ਫੁੱਲ ਵੇ” ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਗਾ ਕੇ ਪੇਸ਼ ਕੀਤੀ । ਹਰਵਿੰਦਰ ਸਿੰਘ ਹਰ ਜੀ ਨੇ ਆਪਣੀ ਤਰੰਨਮ ਮਈ ਸੁਰ ਵਿੱਚ ਸ਼ਿਵ ਦਾ ਗੀਤ”ਜਿੱਥੇ ਇਤਰਾ ਦੇ ਵਗਦੇ ਨੇ ਚੋਅ” ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ । ਨਰਿੰਦਰ ਕੌਰ ਜੀ ਨੇ ਆਪਣੀ ਇੱਕ ਕਵਿਤਾ ਤੇ ਸ਼ਿਵ ਦੀ ਰਚਨਾ “ ਵਾਸਤਾ ਈ ਮੇਰਾ” ਤਰੰਨਮ ਵਿੱਚ ਪੇਸ਼ ਕੀਤੀ । ਵਰਿੰਦਰ ਸਿੰਘ ਪਾਸਟਾ ਜੀ ਨੇ ਵੀ ਆਪਣੀ ਰਚਨਾ “ ਅਣਗੌਲੇ ਹਾਸੇ” ਪੇਸ਼ ਕੀਤੀ । ਦਵਿੰਦਰ ਕੌਰ ਢਿੱਲੋਂ ਨੇ ਸ਼ਿਵ ਦੀ ਰਚਨਾ ,” ਰੋਗ ਬਣ ਕੇ ਰਹਿ ਗਿਆ ..” ਤਰੰਨਮ ਵਿੱਚ ਪੇਸ਼ ਕਰ ਕੇ ਆਪਣੀ ਹਾਜ਼ਰੀ ਲਵਾਈ । ਸੁਖਦੀਪ ਬਿਰਧਨੋ ਨੇ ਬਹੁਤ ਹੀ ਸੁਰੀਲੀ ਤੇ ਵੈਰਾਗਮਈ ਧੁਨ ਵਿੱਚ ਸ਼ਿਵ ਕੁਮਾਰ ਦਾ ਗੀਤ ,” ਭੱਠੀ ਵਾਲੀਏ” ਗੀਤ ਪੇਸ਼ ਕੀਤਾ। ਲਾਹੌਰ ਤੋਂ ਸਰਵਤ ਮਹੱਓਦੀਨ ਨੇ ਸ਼ਿਵ ਨਾਲ ਆਪਣੀ ਸਾਂਝ ਜਤਾਉਂਦਿਆਂ ਦੱਸਿਆ ਕਿ ਉਸਦੇ ਸਹੁਰਿਆਂ ਦਾ ਪਿਛੋਕੜ ਬਟਾਲੇ ਦਾ ਸੀ ਤੇ ਉਹਨਾਂ ਸ਼ਿਵ ਦੀ ਰਚਨਾ “ ਰੁੱਖ” ਤੇ ਆਪਣੀ ਰਚਨਾ ਸਰੋਤਿਆਂ ਨਾਲ ਸਾਂਝੀ ਕੀਤੀ । ਹਰਜੀਤ ਭੰਵਰਾ ਜੀ ਨੇ , ਸ਼ਿਵ ਦੀ ਰਚਨਾ ,”ਮੈਂ ਇੱਕ ਸ਼ਿਕਰਾ ਯਾਰ ਬਣਾਇਆ “ ਤੁਰਨਮ ਵਿੇਚ ਪੇਸ਼ ਕੀਤੀ ।
ਕਾਵਿ ਮਿਲਣੀ ਦੇ ਮੁੱਖ ਮਹਿਮਾਨਾਂ ਵਿੱਚ ਸ਼ਾਮਲ , ਡਾ. ਹਰੀਸ਼ ਗਰੋਵਰ ਨੇ ਆਪਣੀ ਰਚਨਾ “ ਇਸ਼ਕ ਨੇ ਇਸ਼ਕ ਹੀ ਰਹਿਣਾ” ਸਰੋਤਿਆਂ ਨਾਲ ਸਾਂਝੀ ਕੀਤੀ। ਵਾਹਿਦ ਜੀ ਨੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਸਰੋਤਿਆਂ ਨਾਲ ਸਾਂਝੇ ਕੀਤੇ। ਅਮਰੀਕਾ ਵੱਸਦੇ ਸ਼ਾਇਰ ਰਾਜ ਲਾਲੀ ਬਟਾਲਾ ਜੀ ਨੇ ਆਪਣੀ ਰਚਨਾ ,” ਨੇਰ੍ਹਿਆ ਤੇ ਬੱਦਿਸਾ ਵਿੱਚ ਜੀ ਰਹੀ ਏ ਪੌਣ ਕਿਉ” ਤੇ “ ਇਕ ਕਹਾਣੀ “ਤਰੰਨਮ ਵਿੱਚ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਸਮੁੱਚੀ ਕਾਵਿ ਮਿਲਣੀ ਨੂੰ ਡਾ. ਅਮਰਜੀਤ ਸਿੰਘ ਕੌਂਕੇ ਜੋ ਕਿ ਉੱਘੇ ਸ਼ਾਇਰ ਹਨ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਲਾਹਕਾਰ ਵੀ ਹਨ ਨੇ ਆਪਣੇ ਮੁੱਲਵਾਨ ਸ਼ਬਦਾਂ ਨਾਲ ਸੰਖੇਪ ਰੂਪ ਵਿੱਚ ਪੇਸ਼ ਕਰਦਿਆਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਵਰਗੇ ਵੱਡੇ ਸ਼ਾਇਰ ਦੀ ਯਾਦ ਵਿੱਚ ਇਹ ਪ੍ਰੋਗਰਾਮ ਬਹੁਤ ਹੀ ਵਿਲੱਖਣ ਰਿਹਾ ਹੈ ਤੇ ਸ਼ਿਵ ਕੁਮਾਰ ਨੂੰ ਭਾਵੇਂ ਗਿਆ 53 ਸਾਲ ਹੋ ਚੁੱਕੇ ਹਨ ਪਰ ਉਹ ਲੋਕ ਮਨਾਂ ਵਿੇਚ ਵੱਸਦਾ ਹੈ ਤੇ ਵੱਸਦਾ ਰਹੇਗਾ। ਸਾਰੇ ਹੀ ਸ਼ਾਇਰਾਂ ਨੇ ਰੂਹ ਤੋਂ ਭਿੱਜ ਕੇ ਸ਼ਿਵ ਨੂੰ ਯਾਦ ਕੀਤਾ ਤੇ ਸ਼ਿੱਦਤ ਨਾਲ ਗਾਇਆ ਹੈ। ਉਹਨਾਂ ਪਿਆਰਾ ਸਿੰਘ ਕੁੱਦੋਵਾਲ ਦੀ ਸੰਚਾਲਨ ਕਲਾ ਨੂੰ ਵੀ ਸਲਾਹਿਆ ਤੇ ਸਿਜਦਾ ਕੀਤਾ। ਸੱਚਮੁੱਚ ਸ . ਪਿਆਰਾ ਸਿੰਘ ਕੁੱਦੋਵਾਲ ਜੀ ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਸੀ । ਸਤਿੰਦਰ ਕੌਰ ਕਾਹਲ਼ੇ ਜੋ ਕਿ ਸ਼ਿਵ ਕੁਮਾਰ ਦੇ ਸ਼ਹਿਰ ਬਟਾਲਾ ਤੋਂ ਹਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬਟਾਲੇ ਸ਼ਿਵ ਕੁਮਾਰ ਯਾਦਗਾਰੀ ਕੇਂਦਰ ਵਿੱਚ ਲਾਇਬਰੇਰੀ ਬਣ ਰਹੀ ਹੈ ਤੇ ਨੌਜਵਾਨਾਂ ਨੂੰ ਸਾਹਿਤ ਰਚਨਾ ਨਾਲ ਜੋੜਿਆ ਜਾ ਰਿਹਾ ਹੈ। ਡਾ. ਬਲਜੀਤ ਕੌਰ ਰਿਆੜ ਨੇ ਵੀ ਦੱਸਿਆ ਕਿ ਉਹ ਵੀ ਬਟਾਲੇ ਨਾਲ ਸਬੰਧਿਤ ਹਨ ਉਹਨਾਂ ਕਿਹਾ ਕਿ ਪੰਜਾਬੀ ਸਾਹਿਤਕ ਜਗਤ ਵਿੱਡ ਸ਼ਿਵ ਕੁਮਾਰ ਬਟਾਲਵੀ ਦਾ ਗੁਣਾਤਮਕ ਤੇ ਗਿਣਾਤਮਕ ਦੋਹਾਂ ਪੱਖਾਂ ਤੋਂ ਯੋਗਦਾਨ ਹੈ। “ਲੂਣਾ “ ਦੇ ਪ੍ਰਸੰਗ ਵਿੱਚ ਉਹਨਾਂ ਨੇ ਕਿਹਾ ਕਿ ਕਿ ਲੂਣਾ ਦੇ ਜਜ਼ਬਿਆਂ ਦੇ ਪ੍ਰਸੰਗ ਵਿੱਚ ਸ਼ਿਵ ਨੇ ਸਮਾਜ ਨੂੰ ਚੁਣੌਤੀ ਦਿੱਤੀ। ਗੁਰਚਰਨ ਸਿੰਘ ਜੋਗੀ ਜੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੀ ਕਾਵਿ ਮਿਲਣੀ ਨੇ ਸਭ ਨੂੰ ਸਰਸ਼ਾਰ ਕੀਤਾ ਹੈ। ਪ੍ਰੋ ਪਵਨ ਕੁਮਾਰ ਖਿੱਚੀ ਜੀ ਨੇ ਸ਼ਿਵ ਕੁਮਾਰ ਬਾਰੇ ਲਿਖੀ ਕਵਿਤਾ ਸੁਣਾਈ । ਕਾਵਿ ਮਿਲਣੀ ਦੇ ਅੰਤ ਤੇ ਰਮਿੰਦਰ ਵਾਲੀਆ ਜੀ ਨੇ ਸਾਰੀਆਂ ਸ਼ਾਮਿਲ ਸ਼ਖ਼ਸੀਅਤਾਂ ਦਾ ਸ਼ਿਰਕਤ ਕਰਨ ਲਈ ਤਹਿ ਦਿਲੋਂ ਸ਼ੁਕਰੀਆ ਕੀਤਾ ।ਮੀਟਿੰਗ ਵਿੇਚ ਹਾਜ਼ਰ ਹਰ ਸ਼ਖ਼ਸੀਅਤ ਨੇ ਰਮਿੰਦਰ ਵਾਲੀਆ ਜੀ ਦੀ ਮਿਹਨਤ ਨੂੰ ਸਿੱਜਦਾ ਕਰਦਿਆਂ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਸ਼ਿਵ ਕੁਮਾਰ ਯਾਦਗਾਰੀ ਕਾਵਿ ਮਿਲਣੀ ਨੂੰ ਬਹੁਤ ਸਾਰੀਆਂ ਦੇਸ਼ ਵਿਦੇਸ਼ ਤੋਂ ਜੁੜੀਆਂ ਅਦਬੀ ਸ਼ਖ਼ਸੀਅਤਾਂ ਵੱਲੋਂ ਜ਼ੂਮ ਐਪ ਅਤੇ ਫ਼ੇਸ ਬੁੱਕ ਮਾਧਿਅਮ ਨਾਲ ਹਾਜ਼ਰ ਰਹਿਕੇ ਅਨੰਦ ਮਾਣਿਆ। ਡਾ . ਰਾਜਬੀਰ ਕੌਰ ਗਰੇਵਾਲ , ਰਿੰਟੂ ਭਾਟੀਆ ਜੀ , ਡਾ . ਅਮਰ ਜੋਤੀ ਮਾਂਗਟ , ਸਤਬੀਰ ਸਿੰਘ ਜੀ , ਗੁਰਚਰਨ ਸਿੰਘ ਜੋਗੀ , ਹਰਭਜਨ ਕੌਰ ਗਿੱਲ , ਅੰਮ੍ਰਿਤਾ ਦਰਸ਼ਨ ਤੇ ਹੋਰ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਇਸ ਪ੍ਰੋਗ੍ਰਾਮ ਵਿਚ ਹਾਜ਼ਰੀ ਭਰੀ ।
ਡਾ . ਦਲਬੀਰ ਸਿੰਘ ਕਥੂਰੀਆ ਜੀ ਨੇ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਨਿਕਾਲ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਚੈਟ ਬਾਕਸ ਵਿੱਚ ਅਤੇ ਪਰਸਨਲ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਮੈਸੇਜ ਕਰਕੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ । ਮੈਡਮ ਡਾ . ਸਰਬਜੀਤ ਕੌਰ ਸੋਹਲ ਚੇਅਰਪਰਸਨ ਜੀ ਦਾ ਵੀ ਮੈਸੇਜ ਆ ਗਿਆ ਸੀ ਕਿ ਉਹ ਯੂਰੋਪ ਤੋਂ ਬਾਰ ਬਾਰ ਜੁਆਇਨ ਕਰਨ ਦੀ ਕੋਸ਼ਿਸ਼ ਰਹੇ ਸਨ ਪਰ ਜੁਆਇਨ ਨਹੀਂ ਕਰ ਸਕੇ । ਧੰਨਵਾਦ ਸਹਿਤ । ਇਹ ਰਿਪੋਰਟ ਡਾ . ਪੁਸ਼ਵਿੰਦਰ ਕੌਰ ਖੋਖਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਡਾ . ਪੁਸ਼ਵਿੰਦਰ ਜੀ ਬਾਕਮਾਲ ਰਿਪੋਰਟ ਲਿਖਦੇ ਹਨ ।
ਰਮਿੰਦਰ ਰੰਮੀ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ ,
 ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Previous articleਸੁਪਰੀਮ ਕੋਰਟ ਨੇ ਚਾਰਾ ਘੁਟਾਲੇ ਮਾਮਲੇ ਵਿੱਚ ਲਾਲੂ ਯਾਦਵ ਨੂੰ ਰਾਹਤ ਦਿੱਤੀ, ਜ਼ਮਾਨਤ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ
Next articleਜੱਜ ਨੂੰ ਵੀ ਨਹੀਂ ਬਖਸ਼ਿਆ ਗਿਆ… ਇੱਕ ਔਰਤ ਨੂੰ ਜੱਜ ਦੀ ਕੁਰਸੀ ‘ਤੇ ਕਾਲਾ ਜਾਦੂ ਕਰਨ ਅਤੇ ਅਦਾਲਤ ਦੇ ਅਹਾਤੇ ਵਿੱਚ ਮੰਤਰ ਜਾਪ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ; ਜਾਣੋ ਪੂਰੇ ਮਾਮਲੇ ਬਾਰੇ।