HOME ਧੰਨ ਧੰਨ ਸ੍ਰੀ ਨਾਂਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕ ਨੇ ਵਿਅਕਤੀ...

ਧੰਨ ਧੰਨ ਸ੍ਰੀ ਨਾਂਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕ ਨੇ ਵਿਅਕਤੀ ਦਾ ਡਿੱਗਿਆ ਹੋਇਆ ਮਹਿੰਗਾ ਆਈ ਫੋਨ ਕੀਤਾ ਵਾਪਿਸ

1

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਬੀਤੇ ਦਿਨ ਧੰਨ ਧੰਨ ਸ੍ਰੀ ਨਾਂਭ ਕੰਵਲ ਰਾਜਾ ਸਾਹਿਬ ਜੀ ਦੇ ਇੱਕ ਸੇਵਕ ਨੇ ਸੜਕ ਕਿਨਾਰੇ ਮਿਲਿਆ ਇੱਕ ਮਹਿੰਗਾ ਆਈ ਫੋਨ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਆਪਣੀ ਇਮਾਨਦਾਰੀ ਤੇ ਨੇਕਦਿਲੀ ਦਾ ਸਬੂਤ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧੰਨ ਧੰਨ ਸ੍ਰੀ ਨਾਂਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕ ਸੰਨੀ ਮੂਸਾਪੁਰ ਨੇ ਦੱਸਿਆ ਕਿ ਬੀਤੇ ਦਿਨ ਮੈਂ ਨਵਾਂਸ਼ਹਿਰ ਤੋਂ ਪਿੰਡ ਭਰੋਮਜਾਰਾ ਨੂੰ ਜਾ ਰਿਹਾ ਸੀ, ਕਿ ਸੜਕ ਦੇ ਕਿਨਾਰੇ ਮੈਂਨੂੰ ਇੱਕ ਮਹਿੰਗਾ ਆਈ ਫੋਨ ਮਿਲਿਆ। ਇਸ ਮੋਬਾਈਲ ਫੋਨ ‘ਤੇ ਫੋਨ ਦੇ ਅਸਲ ਮਾਲਕ ਦਾ ਵਾਰ ਵਾਰ ਫੋਨ ਆ ਰਿਹਾ ਸੀ, ਪਰ ਫੋਨ ਉਠਾਇਆ ਨਹੀਂ ਜਾ ਰਿਹਾ ਸੀ। ਜਿਸ ਕਾਰਣ ਉਸਨੇ ਇੱਕ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਜੋ ਕਿ ਫੋਨ ਦੇ ਅਸਲ ਮਾਲਕ ਤੱਕ ਪੁੱਜ ਗਈ। ਸੰਨੀ ਮੂਸਾਪੁਰ ਨੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਆਈ ਫੋਨ ਨੂੰ ਉਸਦੇ ਮਾਲਕ ਜੋ ਕਿ ਪਿੰਡ ਹੇੜ੍ਹੀਆਂ ਦੇ ਵਸਨੀਕ ਸਨ, ਦੇ ਸਪੁਰਦ ਕਰ ਦਿੱਤਾ। ਨੌਜਵਾਨ ਸੰਨੀ ਮੂਸਾਪੁਰ ਦੀ ਇਮਾਨਦਾਰੀ ਤੇ ਨੇਕਦਿਲੀ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ, ਕਿਉਂਕਿ ਉਕਤ ਆਈ ਫੋਨ ਦੀ ਕੀਮਤ ਇੱਕ ਲੱਖ ਰੁਪਏ ਤੋਂ ਉੱਪਰ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleMaulana Fazlur Rehman’s Challenge to Pakistan’s Military Establishment
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਲੇਹਲ ਦੇ ਵਿਦਿਆਰਥੀਆਂ ਵਾਸਤੇ ਦੋ ਪੱਖੇ ਭੇਂਟ ਕੀਤੇ