HOME ਗੁਰਦੁਆਰਾ ਸਾਹਿਬ ਘਾਗੋ ਗੁਰੂ ਕੀ ਵਿਖੇ ਸਲਾਨਾ ਜੋੜ ਮੇਲਾ ਅੱਜ ਸਰਦਾਰ ਜੋਗਾ...

ਗੁਰਦੁਆਰਾ ਸਾਹਿਬ ਘਾਗੋ ਗੁਰੂ ਕੀ ਵਿਖੇ ਸਲਾਨਾ ਜੋੜ ਮੇਲਾ ਅੱਜ ਸਰਦਾਰ ਜੋਗਾ ਸਿੰਘ ਬਗਵਾਂਈ

22
ਫੋਟੋ ਕੈਪਸ਼ਨ. ਗੁਰਦੁਆਰਾ ਘਾਗੋ ਸਾਹਿਬ ਦੇ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਦਾਰ ਜੋਗਾ ਸਿੰਘ ਬਗਵਾਂਈਤੇ ਪ੍ਰਬੰਧਕਾਂ ਦੀ ਤਸਵੀਰ। ਬੂਥਗੜ੍ਹੀਆ

ਨਵਾਸ਼ਹਿਰ   (ਸਮਾਜ ਵੀਕਲੀ)    ( ਜਤਿੰਦਰ ਪਾਲ ਸਿੰਘ ਕਲੇਰ ) ਗੁਰਦੁਆਰਾ ਸਾਹਿਬ ਘਾਗੋ ਗੁਰੂ ਕੀ ਤਹਿ ਗੜ੍ਹਸ਼ੰਕਰ ਵਿਖੇ ਸਮੂਹ ਬਾਬਾ ਜਵਾਹਰ ਸਿੰਘ, ਬਾਬਾ ਖੜਕ ਸਿੰਘ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਸਲਾਨਾ ਜੋੜ ਮੇਲਾ ਅੱਜ ਘਾਗੋ ਗੁਰੂ ਕੀ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਦਾਰ ਜੋਗਾ ਸਿੰਘ ਬਗਵਾਂਈ ਨੇ ਦੱਸਿਆ ਸਲਾਨਾ ਜੋੜ ਮੇਲਾ ਜੇਠ ਹਾੜ੍ਹ ਦੀ ਸੰਗਰਾਂਦ ਦੇ ਮੋਕੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੋਕੇ ਪ੍ਰਧਾਨ ਢਾਡੀ ਸਭਾ ਪੰਜਾਬ ਕਸ਼ਮੀਰ ਸਿੰਘ ਕਾਦਰ,ਇੰਟਰਨੈਸ਼ਨਲ ਢਾਡੀ ਸਭਾ ਜਗਦੀਪ ਸਿੰਘ ਨਾਗਰਾ,ਗਿਆਨੀ ਰਾਜਵਿੰਦਰ ਸਿੰਘ ਗੁੱਲਪੁਰ ਵਾਲੇ ਸੰਗਤਾਂ ਨੂੰ ਆਪਣੇ ਧਾਰਮਿਕ ਪ੍ਰਵਚਨ ਕੀਰਤਨ ਸ਼ਬਦ-ਨਾਲ ਨਿਹਾਲ ਕਰਨਗੇ ਉਨ੍ਹਾਂ ਨੇ ਦੱਸਿਆ ਕਿ ਸੰਗਤਾਂ ਦੇ ਲਈ ਕੈਂਸਰ ਕੇਅਰ ਸੈਟਰ ਭਾਈ ਕੁਲਵੰਤ ਸਿੰਘ ਧਾਲੀਵਾਲ ਜਲੰਧਰ ਦੀ ਟੀਮ ਵੱਲੋਂ ਕੈਂਸਰ ਚੈੱਕਅਪ ਦੰਦਾ ਤੇ ਇਸਤਰੀ ਰੋਗਾਂ ਦੇ ਮਾਹਿਰ ਬਲੱਡ ਟੈਸਟ ਤੇ ਅੱਖਾਂ ਦੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਹੱਡੀਆਂ ਦੇ ਮਾਹਿਰ ਡਾਕਟਰ ਸੰਗਤਾਂ ਦਾ ਫ੍ਰੀ ਚੈੱਕਅਪ ਕਰਨਗੇ ਤੇ ਦਿਵਾਈਆਂ ਦਿੱਤੀਆ ਜਾਣਗੀਆਂ ਪ੍ਰਬੰਧਕਾਂ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਦੇ ਵੱਲੋਂ ਗੁਰੂ ਮਹਾਰਾਜ ਦੇ ਦਰਬਾਰ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਵੱਖ ਵੱਖ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ ਉਹਨਾਂ ਨੇ ਸਮੂਹ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਤੇ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਇਸ ਮੋਕੇ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ,ਸਰਪੰਚ ਬਲਵਿੰਦਰ ਕੁਮਾਰ,ਧਾਰਮਿਕ ਕਲਾਕਾਰ ਕਾਲਾ ਗੁੱਜਰ ਬੂਥਗੜ੍ਹ,ਸੁੱਖਾ ਬੂਥਗੜ੍ਹ ਆਦਿ ਮੋਕੇ ਤੇ ਹਾਜ਼ਿਰ ਸਨ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੰਯੋਜਕ ਪੱਧਰ ਦੇ ਨਿਰੰਕਾਰੀ ਅੰਗਰੇਜੀ ਮਾਧਿਅਮ ਸਮਾਗਮ ਦਾ ਆਯੋਜਨ
Next articleਆਮ ਆਦਮੀ ਪਾਰਟੀ ਨੇ ਰੌਬੀ ਕੰਗ ਨੂੰ ਨਵਾਂਸ਼ਹਿਰ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ; ਜ਼ਿਲ੍ਹਾ ਪ੍ਰਧਾਨ ਤੋਂ ਬਾਅਦ ਮਿਲੀ ਨਵੀਂ ਜ਼ਿੰਮੇਵਾਰੀ ‘ਤੇ ਰੌਬੀ ਕੰਗ ਵੱਲੋਂ ਪਾਰਟੀ ਹਾਈਕਮਾਂਡ ਦਾ ਵਿਸ਼ੇਸ਼ ਧੰਨਵਾਦ