ਕਰੋਨਾ ਬਾਰੇ ਮੋਦੀ ਵੱਲੋਂ ਸੱਦੀ ਉੱਚ ਪੱਧਰੀ ਮੀਟਿੰਗ ’ਤੇ ਕਾਂਗਰਸ ਦਾ ਵਾਰ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਦੀ ਤਾਜ਼ਾ ਸਥਿਤੀ ‘ਤੇ ਅੱਜ ਉੱਚ-ਪੱਧਰੀ ਮੀਟਿੰਗ ਬੁਲਾਉਣ ‘ਤੇ ਵਿਅੰਗ ਕਰਦਿਆਂ ਕਿਹਾ ਕਿ ‘ਤੁਸੀਂ ਕ੍ਰੋਨੋਲੌਜੀ(ਘਟਨਾਕ੍ਰਮ) ਨੂੰ ਸਮਝੋ’ ਕਿ ਓਮੀਕਰੋਨ ਦੇ ਸਬ-ਵੇਰੀਐਂਟ ਬੀਐੱਫ.7 ਮਾਮਲੇ ਕੁਝ  ਮਹੀਨਾ ਪਹਿਲਾਂ ਹੀ ਸਾਹਮਣੇ ਆਏ ਸਨ ਪਰ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ‘ਭਾਰਤ ਜੋੜੋ ਯਾਤਰਾ’ ਦਿੱਲੀ ‘ਚ ਦਾਖਲ ਹੋਣ ਵਾਲੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਜੁਲਾਈ, ਸਤੰਬਰ ਅਤੇ ਨਵੰਬਰ ਵਿੱਚ ਗੁਜਰਾਤ ਅਤੇ ਉੜੀਸਾ ਵਿੱਚ ਓਮੀਕਰੋਨ ਸਬ-ਵੇਰੀਐਂਟ ਬੀਐੱਫ.7 ਦੇ 4 ਮਾਮਲੇ ਸਾਹਮਣੇ ਆਏ ਸਨ। ਸਿਹਤ ਮੰਤਰੀ ਨੇ ਕੱਲ੍ਹ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ ਸੀ। ਪ੍ਰਧਾਨ ਮੰਤਰੀ ਅੱਜ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ‘ਭਾਰਤ ਜੋੜੋ ਯਾਤਰਾ’ ਇਕ ਦਿਨ ਬਾਅਦ ਦਿੱਲੀ ‘ਚ ਪ੍ਰਵੇਸ਼ ਕਰੇਗੀ। ਹੁਣ ਤੁਸੀਂ ਕ੍ਰੋਨੋਲੋਜੀ ਸਮਝੋ ਹੋ।’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫ਼ਤਾਬ ਨੇ ਜ਼ਮਾਨਤ ਦੀ ਅਰਜ਼ੀ ਵਾਪਸ ਲਈ
Next articleਮਹਾਰਾਸ਼ਟਰ: ਨੌਜਵਾਨਾਂ ਨੇ ਵਿਆਹ ਨਾ ਹੋਣ ਕਾਰਨ ਮਾਰਚ ਕੱਢਿਆ, ਲਾੜੀਆਂ ਲੱਭਣ ਲਈ ਸਰਕਾਰ ਨੂੰ ਮੰਗਪੱਤਰ ਸੌਂਪਿਆ